FacebookTwitterg+Mail

ਕਪਿਲ ਦੇ ਸ਼ੋਅ 'ਚ ਵਰੁਣ ਨੇ ਬੰਨ੍ਹੇ ਆਦਿਤਿਆ ਰਾਏ ਕਪੂਰ ਦੇ ਬੂਟਾਂ ਦੇ ਫੀਤੇ

the kapil sharma show
15 April, 2019 11:14:17 AM

ਮੁੰਬਈ (ਬਿਊਰੋ) — ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਚ ਅਕਸਰ ਹੀ ਕੁਝ ਅਜਿਹਾ ਦੇਖਣ ਮਿਲਦਾ ਹੈ, ਜੋ ਤੁਹਾਨੂੰ ਕਿਸੇ ਦੂਜੇ ਸ਼ੋਅ 'ਚ ਦੇਖਣ ਨੂੰ ਨਹੀਂ ਮਿਲਦੀ। ਹਾਲ ਹੀ 'ਚ ਕਪਿਲ ਦੇ ਸ਼ੋਅ 'ਚ ਵਰੁਣ ਧਵਨ ਤੇ ਆਦਿਤਿਆ ਰਾਏ ਕਪੂਰ ਦੀ ਦੋਸਤੀ ਦੀ ਇਕ ਝਲਕ ਦੇਖਣ ਨੂੰ ਮਿਲੀ। ਸਪਨਾ ਬਣੇ ਕ੍ਰਿਸ਼ਣਾ ਅਭਿਸ਼ੇਕ ਨਾਲ ਰੰਗ ਖੇਡਣ ਤੋਂ ਬਾਅਦ ਵਰੁਣ ਧਵਨ ਆਪਣੇ ਕੱਪੜੇ ਬਦਲ ਕੇ ਆਏ। ਉਸ ਨੂੰ ਨਵੇਂ ਕੱਪੜਿਆਂ 'ਚ ਦੇਖ ਕੇ ਆਦਿਤਿਆ ਨੇ ਕਿਹਾ ਕਿ ਉਹ ਵੀ ਜੁੱਤੇ ਬਦਲਣਾ ਚਾਹੁੰਦਾ ਹੈ।
Punjabi Bollywood Tadka
ਆਦਿਤਿਆ ਦੇ ਕਹਿਣ 'ਤੇ ਉਸ ਦੇ ਦੂਜੇ ਸਟੇਜ 'ਤੇ ਜੁੱਤੇ ਮੰਗਵਾਏ ਗਏ। ਕਪਿਲ ਨੇ ਪੂਰੀ ਮਦਦ ਕਰਦੇ ਹੋਏ ਜੁੱਤੀਆਂ ਵਾਲੀ ਟ੍ਰੇ ਆਦਿਤਿਆ ਤੱਕ ਪਹੁੰਚਾਈ। ਆਦਿਤਿਆ ਜੁੱਤੇ ਪਾਉਣ ਦੀ ਕੋਸ਼ਿਸ਼ ਕਰਨ ਲੱਗਾ ਤੇ ਉਥੇ ਹੀ ਕਪਿਲ ਨੇ ਆਪਣੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਟੀ. ਵੀ. ਸਕ੍ਰੀਨ 'ਤੇ ਦਿਖਦਾ ਹੈ ਕਿ ਕੋਈ ਆਦਿਤਿਆ ਦੇ ਜੁੱਤੇ ਬੰਨ੍ਹ ਰਿਹਾ ਹੈ। ਪਹਿਲਾਂ ਤਾਂ ਪਤਾ ਨਹੀਂ ਲੱਗਾ ਪਰ ਕਪਿਲ ਦੇ ਕਹਿਣ 'ਤੇ ਜਦੋਂ ਪੂਰਾ ਸੀਨ ਦਿਖਾਇਆ ਜਾਂਦਾ ਹੈ ਤਾਂ ਸਾਹਮਣੇ ਆਉਂਦਾ ਹੈ ਕਿ ਵਰੁਣ ਧਵਨ ਹੇਠਾ ਬੈਠ ਕੇ ਆਦਿਤਿਆ ਨੂੰ ਜੁੱਤੇ ਪਾਉਣ 'ਚ ਮਦਦ ਕਰ ਰਹੇ ਸਨ। ਉਸ ਨੇ ਆਪਣੇ ਹੱਥਾਂ ਨਾਲ ਆਦਿਤਿਆ ਦੇ ਬੂਟਾਂ ਦੇ ਫੀਤੇ ਬੰਨ੍ਹੇ। ਵਰੁਣ ਤੇ ਆਦਿਤਿਆ ਦਾ ਪਿਆਰ ਦੇਖ ਕੇ ਕਪਿਲ ਵੀ ਕਾਫੀ ਹੈਰਾਨ ਸੀ। ਉਸ ਨੇ ਦੋਵਾਂ ਦੀ ਬਾਡਿੰਗ ਦੀ ਤਾਰੀਫ ਵੀ ਕੀਤੀ।
 

 
 
 
 
 
 
 
 
 
 
 
 
 
 

^Alia if someone tries to come in between Varia 😂😂😂it’s so adorable and hilarious at the same time and look at VD just standing there letting her do her own thing🙈❤️ Watch the Kalank team on “The Kapil Sharma Show” this weekend🎬 for more follow us • @varia_ever_after •⁣⁣ •⁣ •⁣⁣ •⁣⁣ •⁣⁣ •⁣⁣ •⁣⁣ •⁣⁣ •⁣⁣ •⁣⁣ 🎞 tags: #varundhawan #aliabhatt #varia #kalank #sonakshisinha #adityaroykapoor #thekapilsharmashow #firstclass #kalanktrailer #tkss #kalankdiaries #bollywood #bollywoodmovie #otp #couple #bollywoodcouple #actor #actress #kalankmovie #kalankteaser #aliavarun #varunalia #couplegoals #kalanktitletrack #valia #variavalia #valiavaria #varunalia #varun #alia @varundvn @aliaabhatt

A post shared by ❥varia dreamland (@varia_ever_after) on Apr 8, 2019 at 4:37am PDT

ਦੱਸਣਯੋਗ ਹੈ ਕਿ ਕਰਨ ਜੌਹਰ ਦੀ ਫਿਲਮ 'ਕਲੰਕ' ਦੀ ਪ੍ਰਮੋਸ਼ਨ 'ਚ ਪੂਰੀ ਸਟਾਰ ਕਾਸਟ ਕਪਿਲ ਦੇ ਸ਼ੋਅ 'ਚ ਪਹੁੰਚੀ ਸੀ। ਇਸ ਫਿਲਮ 'ਚ ਵਰੁਣ, ਆਦਿਤਿਆ ਤੋਂ ਇਲਾਵਾ ਆਲੀਆ ਭੱਟ, ਸੋਨਾਕਸ਼ੀ ਸਿਨ੍ਹਾ, ਮਾਧੁਰੀ ਦੀਕਸ਼ਿਤ, ਸੰਜੇ ਦੱਤ ਵਰਗੇ ਸਿਤਾਰੇ ਮੁੱਖ ਭੂਮਿਕਾ 'ਚ ਹਨ।

 


Tags: Kapil SharmaThe Kapil Sharma ShowVarun DhawanDwayne JohnsonSapnaAditya Roy KapoorSonakshi SinhaMadhuri DixitArchana Puran Singh

Edited By

Sunita

Sunita is News Editor at Jagbani.