FacebookTwitterg+Mail

ਕਿਸ਼ੋਰ ਕੁਮਾਰ ਦੇ ਪਰਿਵਾਰ ਨੇ ਕਪਿਲ ਦੇ ਸ਼ੋਅ 'ਚ ਕੀਤੀ ਖੂਬ ਮਸਤੀ, ਦੇਖੋ ਤਸਵੀਰਾਂ

the kapil sharma show
22 April, 2019 09:40:22 AM

ਮੁੰਬਈ(ਬਿਊਰੋ)— 'ਦਿ ਕਪਿਲ ਸ਼ਰਮਾ' ਸ਼ੋਅ ਹਰ ਵਾਰ ਦੀ ਤਰ੍ਹਾਂ ਇਸ ਹਫਤੇ ਵੀ ਕਾਫੀ ਮਸਤੀ ਭਰਿਆ ਰਿਹਾ। ਕਪਿਲ ਦੇ ਸ਼ੋਅ 'ਚ ਮਹਿਮਾਨ ਬਣ ਕੇ ਆਏ ਸੁਰ ਸਮਰਾਟ ਕਿਸ਼ੋਰ ਕੁਮਾਰ ਦੇ ਪਰਿਵਾਰ ਨੇ ਸ਼ਿਰਕਤ ਕੀਤੀ। ਇਸ ਦੌਰਾਨ ਗਾਇਕ ਕਿਸ਼ੋਰ ਕੁਮਾਰ ਦੀ ਪਤਨੀ ਲੀਨਾ ਚੰਦਾਵਰਕਰ, ਉਨ੍ਹਾਂ ਦੇ ਬੇਟੇ ਅਮਿਤ ਅਤੇ ਸੁਮਿਤ ਕੁਮਾਰ ਨੇ ਖੂਬ ਮਸਤੀ ਕੀਤੀ। ਸ਼ੋਅ 'ਚ ਗਾਇਕ ਅਮਿਤ ਕੁਮਾਰ ਨੇ ਵੀ ਕਈ ਖੁਲਾਸੇ ਅਤੇ ਦਿਲਚਸਪ ਕਿੱਸੇ ਸੁਣਾਏ। ਕਪਿਲ ਦੇ ਸ਼ੋਅ 'ਚ ਅਮਿਤ ਕੁਮਾਰ ਨੇ ਕਈ ਗੀਤ ਗਾਏ ਜਿਸ 'ਚ 'ਚਲਾ ਜਾਤਾ ਹੂੰ', 'ਕਿਸੀ ਕੇ ਦਿਲ ਮੇਂ'... ਅਤੇ 'ਕੋਈ ਹਮਦਮ ਨਾ ਰਹਾ', 'ਕੋਈ ਸਰਾਹਾ ਨਾ ਰਹਾ' ਦਰਸ਼ਕਾਂ ਨੂੰ ਕਾਫੀ ਪਸੰਦ ਆਏ।Punjabi Bollywood Tadka
ਇਸ ਤੋਂ ਬਾਅਦ ਸ਼ੋਅ ਦੇ ਮਾਹੌਲ 'ਚ ਰੰਗ ਭਰਣ ਲਈ ਕ੍ਰਿਸ਼ਣਾ ਅਭਿਸ਼ੇਕ, ਕੀਕੂ ਸ਼ਾਰਦਾ ਅਤੇ ਚੰਦਨ ਪ੍ਰਭਾਕਰ ਨੇ ਡਾਂਸ ਪਰਫਾਰਮ ਕਰਕੇ ਕਿਸ਼ੋਰ ਕੁਮਾਰ ਨੂੰ ਸ਼ਰਧਾਜਲੀ ਦਿੱਤੀ। 'ਇਕ ਚਤੂਰ ਨਾਰ ਬੜੀ ਹੋਸ਼ੀਆਰ' ਦੇ ਗੀਤ 'ਤੇ ਪਰਫਾਰਮ ਦਿੱਤੀ ਗਈ, ਜਿਸ ਨੂੰ ਦੇਖ ਕੇ ਸਾਰੇ ਦਰਸ਼ਕ ਖੜ੍ਹੇ ਹੋ ਕੇ ਤਾਲੀਆਂ ਬਜਾਉਣ 'ਤੇ ਮਜ਼ਬੂਰ ਹੋ ਗਏ। ਇਹ ਪਰਫਾਰਮੈਂਸ ਇੰਨ੍ਹੀਂ ਧਮਾਕੇਦਾਰ ਸੀ ਕਿ ਕਿਸ਼ੋਰ ਦੇ ਬੇਟੇ ਅਮਿਤ ਇਸ ਨੂੰ ਦੇਖ ਕੇ ਭਾਵੁਕ ਹੋ ਗਏ।
Punjabi Bollywood Tadka
ਜਾਣਕਾਰੀ ਲਈ ਦੱਸ ਦੇਈਏ ਕਿ ਕਿਸ਼ੋਰ ਕੁਮਾਰ ਦੇ ਵੱਡੇ ਬੇਟੇ ਅਮਿਤ ਕੁਮਾਰ ਇਕ ਪਲੇਬੈਕ ਸਿੰਗਰ ਹੈ। ਉਨ੍ਹਾਂ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਗੀਤ ਗਾਇਆ ਹੈ। ਇਸ 'ਚ 'ਹਿੰਮਤਵਾਲਾ', 'ਮਾਈ ਨੇਮ ਇਜ ਐਂਥੋਨੀ', 'ਧਮਾਲ', 'ਟ੍ਰੈਫਿਕ ਸਿਗਨਲ', 'ਆਪਣਾ ਸਪਨਾ ਮਨੀ ਮਨੀ', 'ਧਮਾਲ' ਸਮੇਤ ਕਈ ਫਿਲਮਾਂ ਸ਼ਾਮਿਲ ਹਨ।
Punjabi Bollywood Tadka


Tags: The Kapil Sharma ShowKapil Sharma

Edited By

Manju

Manju is News Editor at Jagbani.