FacebookTwitterg+Mail

‘ਦਿ ਕਪਿਲ ਸ਼ਰਮਾ ਸ਼ੋਅ’ ਦੀ ਸੁਮੋਨਾ ਚੱਕਰਵਰਤੀ ਮੰਗ ਰਹੀ ਹੈ ਕੰਮ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਖੁਲਾਸਾ

the kapil sharma show
05 January, 2020 09:26:58 AM

ਮੁੰਬਈ(ਬਿਊਰੋ): ‘ਦਿ ਕਪਿਲ ਸ਼ਰਮਾ ਸ਼ੋਅ’ ਵਿਚ ਨਜ਼ਰ ਆਉਣ ਵਾਲੀ ਸੁਮੋਨਾ ਚੱਕਰਵਰਤੀ ਨੇ ਆਪਣੇ ਦਿਲ ਦੀ ਗੱਲ ਕਹੀ ਹੈ। ਉਹ ਬਾਲੀਵੁੱਡ ਵਿਚ ਕੰਮ ਕਰਨਾ ਚਾਹੁੰਦੀ ਹੈ। ‘ਦਿ ਕਪਿਲ ਸ਼ਰਮਾ ਸ਼ੋਅ’ ਵਿਚ ਨਜ਼ਰ ਆਉਣ ਵਾਲੇ ਐਕਟਰ ਉਂਝ ਵੀ ਮਸ਼ਹੂਰ ਹੋ ਜਾਂਦੇ ਹਨ ਪਰ ਕਈ ਵਾਰ ਇਹ ਉਨ੍ਹਾਂ ਲਈ ਨੁਕਸਾਨਦਾਇਕ ਵੀ ਹੁੰਦਾ ਹੈ। ਅਜਿਹੇ ਹੀ ਕੁਝ ਹੋ ਰਿਹਾ ਹੈ ਸ਼ੋਅ ਦੇ ਸ਼ੁਰੂ ਵਿਚ ਕੰਮ ਕਰਨ ਵਾਲੀ ਸੁਮੋਨਾ ਚੱਕਰਵਰਤੀ ਨਾਲ। ਸੁਮੋਨਾ ਦਾ ਕਹਿਣਾ ਹੈ ਕਿ ਉਸ ਨੂੰ ਲਗਦਾ ਹੈ ਕਿ ਲੋਕ ਉਸ ਦੀ ਮੌਜੂਦਗੀ ਭੁੱਲਣ ਲੱਗੇ ਹਨ। ਸੁਮੋਨਾ ਨੂੰ ਇਹ ਵੀ ਲੱਗਦਾ ਹੈ ਕਿ ਇਕ ਅਦਾਕਾਰ ਦੇ ਰੂਪ ਵਿਚ ਉਹ ਉਸ ਪੱਧਰ ਦਾ ਕੰਮ ਨਹੀਂ ਕਰ ਪਾ ਰਹੀ ਹੈ ਜੋ ਉਸ ਨੂੰ ਕਰਨਾ ਚਾਹੀਦਾ ਹੈ।
ਦੱਸ ਦੇਈਏ ਕਿ ਸੁਮੋਨਾ ਸਲਮਾਨ ਦੀ ਫਿਲਮ ‘ਕਿੱਕ’ ਵਿਚ ਵੀ ਨਜ਼ਰ ਆ ਚੁਕੀ ਹੈ ਪਰ ਉਸ ਤੋਂ ਬਾਅਦ ਉਸ ਦੇ ਹੱਥ ਕੋਈ ਪ੍ਰਾਜੈਕਟ ਨਹੀਂ ਲੱਗਾ। ਸੁਮੋਨਾ ਨੇ ਇਕ ਇੰਟਰਵਿਊ ਦੌਰਾਨ ਹੱਸਦੇ ਹੋਏ ਕਿਹਾ,‘‘ਮੈਂ ਜ਼ਿਆਦਾ ਪਾਰਟੀਆਂ ਵਿਚ ਨਹੀਂ ਜਾਂਦੀ ਅਤੇ ਨਾ ਹੀ ਸੋਸ਼ਲ ਹਾਂ, ਮੈਂ ਅਕਸਰ ਸ਼ੂਟਿੰਗ ਤੋਂ ਬਾਅਦ ਘਰ ਚਲੀ ਜਾਂਦੀ ਹਾਂ ਜਾਂ ਫਿਰ ਦੋਸਤਾਂ ਨਾਲ ਰਹਿੰਦੀ ਹਾਂ। ਮੈਨੂੰ ਲੱਗਦਾ ਹੈ ਕਿ ਕਈ ਲੋਕ ਮੇਰੀ ਮੌਜੂਦਗੀ ਨੂੰ ਭੁੱਲਣ ਲੱਗੇ ਹਨ।’’


Tags: The Kapil Sharma ShowSumona ChakravartiTV ShowKickTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari