ਨਵੀਂ ਦਿੱਲੀ— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਬੀਤੇ ਦਿਨੀ ਕਪਿਲ ਤੇ ਸੁਨੀਲ ਵਿਚਕਾਰ ਹੋਏ ਵਿਵਾਦ ਦੇ ਕਰਕੇ ਸੁਨੀਲ ਨੇ ਇਸ ਸ਼ੋਅ 'ਤੇ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਪਰ ਟੀ. ਵੀ. ਚੈਨਲ ਸੋਨੀ ਦਾ ਉਨ੍ਹਾਂ ਨਾਲ ਕਾਨਟਰੈਕਟ ਖਤਮ ਨਹੀਂ ਹੋਇਆ ਹੈ। ਇਸ ਨੂੰ ਦੇਖਦੇ ਹੋਏ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਸੁਨੀਲ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ 'ਤੇ ਵਾਪਸੀ ਕਰਨੀ ਪੈ ਸਕਦੀ ਹੈ। ਇਹ ਖਬਰ ਸਾਹਮਣੇ ਆ ਰਹੀ ਹੈ ਕਿ ਸੁਨੀਲ ਦਾ 23 ਅਪ੍ਰੈਲ ਤਕ ਕਾਨਟਰੈਕਟ ਹੈ।
ਜ਼ਿਕਰਯੋਗ ਹੈ ਕਿ ਸੁਨੀਲ ਤੇ ਕਪਿਲ ਵਿਚਕਾਰ ਝਗੜਾ ਇਸ ਕਦਰ ਵੱਧ ਗਿਆ ਕਿ ਸੁਨੀਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕਪਿਲ ਦੇ ਬਾਰੇ ਕਈ ਪੋਸਟ ਕੀਤੇ। ਜਿਸ ਤੋਂ ਕਪਿਲ ਦੇ ਸ਼ੋਅ ਦੇ ਕਈ ਮੈਬਰਾਂ ਨੇ ਵੀ ਸੁਨੀਲ ਦੇ ਨਾਲ ਹੀ ਇਸ ਸ਼ੋਅ ਨੂੰ ਅਲਵਿਦਾ ਕਹਿਣ ਦਾ ਮੰਨ ਬਣਾ ਲਿਆ ਸੀ। ਹਾਲ ਹੀ 'ਚ ਕਪਿਲ ਨੇ ਆਪਣੀ ਗਲਤੀ ਮੰਨਦ੍ਹੇ ਹੋਏ ਸੁਨੀਲ ਕੋਲੋ ਮਾਫੀ ਵੀ ਮੰਗੀ ਸੀ ਪਰ ਸੁਨੀਲ ਨੇ ਇਹ ਕਹਿਦੇ ਹੋਏ ਮਨ੍ਹਾ ਕਰ ਦਿੱਤਾ ਸੀ ਕਿ ਉਹ ਡਬਲ ਫੀਸ ਲੈ ਕੇ ਸ਼ੋਅ 'ਚ ਵਾਪਸੀ ਨਹੀਂ ਕਰਨਗੇ। ਸੁਨੀਲ ਦੇ ਇਕ ਕਰੀਬੀ ਦੋਸਤ ਨੇ ਡਬਲ ਫੀਸ ਵਾਲੀ ਗੱਲ ਦਾ ਖੰਡਨ ਕਰਦੇ ਹੋਏ ਕਿਹਾ ਕਿ ਡਬਲ ਫੀਸ ਵਰਗੀ ਗੱਲ ਅਫਵਾਹ ਹੈ ਤੇ ਸੁਨੀਲ ਨੇ ਅਜਿਹੀ ਕੋਈ ਗੱਲ ਨਹੀਂ ਕੀਤੀ ਹੈ।