FacebookTwitterg+Mail

ਡਾਕਟਰ ਗੁਲਾਟੀ ਦੇ ਜਾਣ ਤੋਂ ਬਾਅਦ 'ਦਿ ਕਪਿਲ ਸ਼ਰਮਾ ਸ਼ੋਅ' 'ਚ ਹੁਣ ਇਹ ਅਭਿਨੇਤਰੀ ਕਰੇਗੀ ਐਂਟਰੀ

the kapil sharma show
13 April, 2017 04:44:14 PM

ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਕਪਿਲ ਸੁਰਖੀਆਂ ਦਾ ਹਿੱਸਾ ਬਣੇ ਹੋਏ ਹਨ। ਕਪਿਲ ਸ਼ਰਮਾ ਨੇ ਵਿਵਾਦ ਤੋਂ ਬਾਅਦ ਸੁਨੀਲ ਨੂੰ ਸ਼ੋਅ 'ਤੇ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਸੁਨੀਲ ਸ਼ੋਅ 'ਤੇ ਵਾਪਸ ਆਉਣ ਲਈ ਤਿਆਰ ਹੀ ਨਹੀਂ ਹੋਏ। ਸੂਤਰਾਂ ਮੁਤਾਬਕ ਕਪਿਲ 'ਕਾਮੇਡੀ ਨਾਈਟ ਵਿਦ ਕਪਿਲ' 'ਚ ਕਪਿਲ ਦੀ ਭੂਆ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਉਪਾਸਨਾ ਸਿੰਘ ਹੁਣ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਵਾਪਸੀ ਕਰਨ ਵਾਲੀ ਹੈ।

ਹਾਲ ਹੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਉਪਾਸਨਾ ਤੋਂ ਇਲਾਵਾ ਦੋ ਹੋਰ ਅਦਾਕਾਰ ਇਸ ਸ਼ੋਅ ਦਾ ਹਿੱਸਾ ਬਣਨ ਵਾਲੇ ਹਨ। ਉਪਾਸਨਾ ਨੇ ਦੱਸਿਆ ਕਿ ਸ਼ੋਅ 'ਚ ਉਨ੍ਹਾਂ ਦੇ ਪਤੀ ਦਾ ਕਿਰਦਾਰ ਪਰੇਸ਼ ਗਨਾਤਰਾ ਨਿਭਾਉਣਗੇ। ਸ਼ੋਅ 'ਚ ਉਨ੍ਹਾਂ ਦਾ ਇਕ ਬੁਆਏਫਰੈਂਡ ਵੀ ਹੋਵੇਗਾ, ਇਸਦਾ ਕਿਰਦਾਰ ਯਸ਼ਵੰਤ ਨਿਭਾਉਣਗੇ। ਉਪਾਸਨਾ ਨੇ ਇਹ ਵੀ ਦੱਸਿਆ ਕਿ ਬੀਤੇ ਦਿਨ ਹੀ ਅਸੀਂ ਇਸ ਸ਼ੋਅ 'ਤੇ ਸ਼ੂਟਿੰਗ ਕੀਤੀ ਹੈ। ਇਸ ਮੌਕੇ ਉਪਾਸਨਾ ਨੇ ਕਿਹਾ, ''ਮੈਂ ਸ਼ੋਅ 'ਤੇ ਵਾਪਸੀ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ।'' ਇਸ ਤੋਂ ਇਲਾਵਾ ਉਪਾਸਨਾ ਸਿੰਘ ਨੂੰ ਸ਼ੋਅ 'ਚ ਫੈਨਜ਼ ਵੱਲੋਂ ਪਹਿਲਾਂ ਵੀ ਬਹੁਤ ਪਿਆਰ ਮਿਲਿਆ ਹੋਇਆ ਹੈ।


Tags: Kapil Sharma Upasna Singh Comedy Nights with Kapil Paresh Ganatra The Kapil Sharma Show ਕਪਿਲ ਸ਼ਰਮਾ ਉਪਾਸਨਾ ਸਿੰਘ