FacebookTwitterg+Mail

'ਇੰਦੁ ਸਰਕਾਰ' ਦੀ ਪ੍ਰਮੋਸ਼ਨ ਲਈ 'ਦਿ ਕਪਿਲ...' ਦੇ ਸੈੱਟ ਉੱਤੇ ਪਹੁੰਚੀ ਪੂਰੀ ਸਟਾਰ ਕਾਸਟ

the kapil sharma show
07 July, 2017 04:38:08 PM

ਮੁੰਬਈ— ਫਿਲਮ 'ਇੰਦੁ ਸਰਕਾਰ' ਦੀ ਸਟਾਰ ਕਾਸਟ ਪ੍ਰਮੋਸ਼ਨ ਦੌਰਾਨ 'ਦਿ ਕਪਿਲ ਸ਼ਰਮਾ ਸ਼ੋਅ' ਦੇ ਸੈੱਟ ਉੱਤੇ ਪਹੁੰਚੇ ਹਨ। ਫਿਲਮ ਵਿੱਚ ਅਹਿਮ ਕਿਰਦਾਰ ਨਿਭਾਅ ਰਹੇ ਨੀਲ ਨਿਤਿਨ ਮੁਕੇਸ਼ ਨੇ ਇਸ ਐਪੀਸੋਡ ਦੀ ਸ਼ੂਟਿੰਗ ਦੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਤੁਹਾਨੂੰ ਇਹ ਦੱਸ ਦੇਈਏ ਕਿ 'ਇੰਦੂ ਸਰਕਾਰ' 28 ਜੁਲਾਈ ਨੂੰ ਸਿਨੇਮਾਘਰਾਂ ਰਿਲੀਜ਼ ਹੋਵੇਗੀ। 
ਹਾਲ ਹੀ ਵਿੱਚ ਕਾਮੇਡੀਅਨ ਚੰਦਨ ਪ੍ਰਭਾਕਰ ਦੀ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਵਾਪਸੀ ਕਰਨ ਤੋਂ ਬਾਅਦ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਕਪਿਲ ਦੇ ਸ਼ੋਅ ਨੂੰ ਜਵਾਇੰਨ ਕੀਤਾ ਹੈ। ਇਸ ਤੋਂ ਇਲਾਵਾ 28 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਇੰਦੂ ਸਰਕਾਰ' ਵਿੱਚ ਨੀਲ ਨਿਤਿਨ ਮੁਕੇਸ਼ ਨਾਲ ਕੀਰਤੀ ਕੁਲਹਾਰੀ ਅਹਿਮ ਕਿਰਦਾਰ ਵਿੱਚ ਨਜ਼ਰ ਆਵੇਗੀ। ਹਾਲ ਹੀ ਵਿੱਚ ਰਿਲੀਜ਼ ਤੋਂ ਪਹਿਲਾਂ ਕਾਗਰਸ ਪਾਰਟੀ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਹ ਫਿਲਮ 1975 ਦੀ ਐਮਰਜੈਂਸੀ ਉੱਤੇ ਆਧਾਰਿਤ ਹੈ। ਇਸ ਤੋਂ ਇਲਾਵਾ ਬੀਤੇ ਦਿਨੀਂ ਇਸ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਸੀ।


Tags: INDU SARKAR The Kapil sharma Show Neil Nitin Mukesh Hindi Film Chandan Prabhakar ਇੰਦੁ ਸਰਕਾਰ ਦਿ ਕਪਿਲ ਸ਼ਰਮਾ ਸ਼ੋਅ