FacebookTwitterg+Mail

'ਦਿ ਕਪਿਲ ਸ਼ਰਮਾ ਸ਼ੋਅ' ਦੇ ਬੰਦ ਹੋਣ ਦੀਆਂ ਖਬਰਾਂ ਦਾ ਕਪਿਲ ਦੀ ਪਤਨੀ ਨੇ ਕੀਤਾ ਖੰਡਨ

the kapil sharma show
28 July, 2017 05:14:09 PM

ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਲਈ ਸੁਨੀਲ ਗਰੋਵਰ ਨਾਲ ਹੋਏ ਵਿਵਾਦ ਤੋਂ ਬਾਅਦ ਮੁਸ਼ਕਿਲਾਂ ਘੱਟ ਹੋਣ ਦਾ ਨਾ ਨਹੀਂ ਲੈ ਰਹੀਆਂ ਹਨ। ਸ਼ੋਅ ਦੀ ਟੀ. ਆਰ. ਪੀ. ਡਿਗਣ ਦੀ ਵਜ੍ਹਾ ਕਰਕੇ ਪਰੇਸ਼ਾਨ ਹੋਏ ਕਪਿਲ ਸ਼ਰਮਾ ਦੇ ਸ਼ੋਅ ਨੂੰ ਬੰਦ ਕਰਨ ਦਾ ਦਾਅਵਾ ਮੀਡੀਆ ਰਿਪੋਟਰ ਵੱਲੋਂ ਕੀਤਾ ਜਾ ਰਿਹਾ ਸੀ। ਹਾਲ ਹੀ 'ਚ ਕਪਿਲ ਦੇ ਸ਼ੋਅ 'ਚ ਪਤਨੀ ਦਾ ਆਨਸਕ੍ਰੀਨ ਪਤਨੀ ਦਾ ਕਿਰਦਾਰ ਨਿਭਾਅ ਚੁੱਕੀ ਸੁਮੋਨਾ ਚੱਕਰਵਰਤੀ ਨੇ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਅਫਵਾਹਾਂ ਕਰਾਰ ਦੱਸਿਆ ਹੈ।
ਸੁਮੋਨਾ ਦਾ ਕਹਿਣਾ ਹੈ ਕਿ ਸ਼ੋਅ ਦੇ ਬੰਦ ਹੋਣ ਦੀਆਂ ਸਭ ਤਰ੍ਹਾਂ ਦੀਆਂ ਖਬਰਾਂ ਅਫਵਾਹਾਂ ਹਨ। ਸ਼ੋਅ ਪਹਿਲਾਂ ਦੀ ਤਰ੍ਹਾਂ ਚਲਦਾ ਰਹੇਗਾ ਅਤੇ ਇਸਦੀ ਸ਼ੂਟਿੰਗ ਵੀ ਚਲ ਰਹੀ ਹੈ। ਸੁਮੋਨਾ ਨੇ ਇਹ ਵੀ ਕਿਹਾ ਕਿ ਉਹ ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਨਾਲ ਕੰਮ ਨਹੀਂ ਕਰੇਗੀ। ਸੁਮੋਨਾ ਦਾ ਕਹਿਣਾ ਹੈ ਕਿ ਮੈਂ ਪਹਿਲਾਂ ਵੀ ਕ੍ਰਿਸ਼ਣਾ ਦੇ ਸ਼ੋਅ 'ਤੇ ਕੰਮ ਨਹੀਂ ਕੀਤਾ ਸੀ ਅਤੇ ਮੇਰੇ ਅੱਗੇ ਵੀ ਇਸ ਸ਼ੋਅ 'ਤੇ ਕਰਨ ਦਾ ਕੋਈ ਇਰਾਧਾ ਨਹੀਂ ਹੈ। ਕ੍ਰਿਸ਼ਣਾ ਅਤੇ ਕਪਿਲ ਦੀ ਤੁਲਨਾ 'ਚ ਸੁਮੋਨਾ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਦੀ ਇਸ 'ਤੇ ਕੰਮ ਨਹੀਂ ਕੀਤਾ ਅਤੇ ਹੁਣ ਵੀ ਦੋਵਾਂ ਦੀ ਤੁਲਨਾ 'ਚ ਕੁਝ ਨਹੀਂ ਕਹਿਣ ਵਾਲੀ ਹਾਂ''।
ਤੁਹਾਨੂੰ ਇਹ ਦੱਸ ਦੇਈਏ ਕਿ ਬੀਤੇ ਦਿਨੀਂ ਕਪਿਲ ਸ਼ਰਮਾ ਦੀ ਸਿਹਤ ਖਰਾਬ ਹੋਣ ਦੀ ਵਜ੍ਹਾ ਕਰਕੇ ਤਿੰਨ ਵਾਰ ਸ਼ੋਅ ਦੀ ਸ਼ੂਟਿੰਗ ਕੈਂਸਲ ਕਰਨੀ ਪਈ ਸੀ। ਇਸ ਤੋਂ ਇਲਾਵਾ ਸ਼ੋਅ ਦੀ ਟੀ. ਆਰ. ਪੀ. ਨੇ ਕਪਿਲ ਦੇ ਸ਼ੋਅ ਲਈ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਕਿਉਂਕਿ 28ਵੇਂ ਹਫਤੇ ਦੀ ਟੀ. ਆਰ. ਪੀ. ਰੇਟਿੰਗ 'ਚ ਕਪਿਲ ਦਾ ਸ਼ੋਅ 14ਵੇਂ ਨੰਬਰ 'ਤੇ ਆ ਗਿਆ ਸੀ।


Tags: The kapil Sharma Show Kapil Sharma Sumona Chakravarti Krishna Abhishek Tv Celebrity ਕਪਿਲ ਸ਼ਰਮਾ ਸੁਮੋਨਾ ਚੱਕਰਵਰਤੀ