FacebookTwitterg+Mail

Shocking : ਕਪਿਲ ਦੇ ਸ਼ੋਅ ਤੋਂ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ, ਹੁਣ ਇਸ ਜੱਜ ਦੇ ਹਾਸੇ ਨਾਲ ਗੁੰਜੇਗਾ ਮੰਚ

the kapil sharma show
17 August, 2017 04:52:41 PM

ਨਵੀਂ ਦਿੱਲੀ— ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਤੋਂ ਟੀਮ ਦੇ ਕਈ ਕਲਾਕਾਰਾਂ ਦੇ ਜਾਣ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਇਸ ਲਿਸਟ ਵਿਚ ਜੁੜ ਰਿਹਾ ਹੈ। ਖਬਰਾਂ ਆ ਰਹੀਆਂ ਹਨ ਕਿ ਸ਼ੋਅ ਵਿਚ ਹੁਣ ਨਵਜੋਤ ਸਿੰਘ ਸਿੱਧੂ ਦੀ ਥਾਂ ਅਰਚਨਾ ਪੂਰਨ ਸਿੰਘ ਨਜ਼ਰ ਆਵੇਗੀ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਕਈ ਦਿਨਾਂ ਤੋਂ ਬੀਮਾਰ ਹਨ।

Punjabi Bollywood Tadka

ਖਬਰਾਂ ਅਨੁਸਾਰ ਕਪਿਲ ਅਤੇ ਸਿੱਧੂ ਵਿਚ ਕੁਰਸੀ ਨੂੰ ਲੈ ਕੇ ਵਿਵਾਦ ਪਹਿਲਾਂ ਤੋਂ ਹੀ ਸੀ। ਮਾਮਲਾ ਇਹ ਹੈ ਕਿ ਸਿੱਧੂ ਬੀਮਾਰ ਸੀ, ਉਨ੍ਹਾਂ ਨੂੰ ਤੇਜ਼ ਬੁਖਾਰ ਸੀ। ਅਜਿਹੇ ਹਲਾਤ ਵਿਚ ਕਪਿਲ ਦੇ ਸ਼ੋਅ ਦੀ ਐਤਵਾਰ ਦੇ ਲਈ ਸ਼ੂਟਿੰਗ ਰੁੱਕ ਗਈ। ਇਸ ਦੇ ਨਾਲ ਹੀ ਉਨ੍ਹਾਂ ਦੀ ਕੁਰਸੀ ਖਾਲੀ ਹੋ ਗਈ ਪਰ ਕਪਿਲ ਨੇ ਸਿੱਧੂ ਦੇ ਵਾਪਸ ਆਉਣ ਦਾ ਇੰਤਜ਼ਾਰ ਨਹੀਂ ਕੀਤਾ ਅਤੇ ਉਨ੍ਹਾਂ ਦੀ ਥਾਂ 'ਤੇ ਅਰਚਨਾ ਪੂਰਨ ਸਿੰਘ ਨੂੰ ਬੈਠਾ ਦਿੱਤਾ। ਇਹ ਗੱਲ ਸਿੱਧੂ ਨੂੰ ਚੰਗੀ ਨਹੀਂ ਲੱਗੀ ਅਤੇ ਉਨ੍ਹਾਂ ਨੇ ਕਪਿਲ ਨੂੰ ਫੋਨ 'ਤੇ ਲਤਾੜ ਦਿੱਤਾ। ਕਪਿਲ ਨੇ ਸਿਧੂ ਨੂੰ ਪੂਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ। ਹੁਣ ਸ਼ੋਅ ਤੋਂ ਸਿੱਧੂ ਆਊਟ ਹੋ ਗਏ ਹਨ ਅਤੇ ਇਸ ਗੱਲ ਦੀ ਜਾਣਕਾਰੀ ਅਰਚਨਾ ਨੇ ਗੱਲ ਬਾਤ ਦੇ ਦੌਰਾਨ ਦਿੱਤੀ। ਅਰਚਨਾ ਪੂਰਨ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਸ਼ੋਅ ਵਿਚ ਲੋਕ ਸਿੱਧੂ ਜੀ ਨੂੰ ਇਸ ਕੁਰਸੀ 'ਤੇ ਬੈਠੇ ਦੇਖਣ ਦੇ ਆਦੀ ਹੋ ਗਏ ਹਨ। ਸਿੱਧੂ ਜੀ ਦਾ ਕੁਰਸੀ 'ਤੇ ਬੈਠਣਾ ਬਹੁਤ ਹੀ ਅਜੀਬ ਲੱਗਦਾ ਹੈ। ਕਪਿਲ ਸ਼ਰਮਾ ਨੇ ਮੈਨੂੰ ਸ਼ੂਟਿੰਗ ਦੇ ਦਿਨ ਹੀ ਬੁਲਾਇਆ ਤਾਂ ਮੈਂ ਆਪਣੇ ਪੁਰਾਣੇ ਦੋਸਤ ਨੂੰ ਮਨਾ ਨਹੀਂ ਕਰ ਸਕੀ। ਅਰਚਨਾ ਨੇ ਅੱਗੇ ਕਿਹਾ ਕਿ, ਮੈਂ ਕਪਿਲ ਦੇ ਸ਼ੋਅ ਵਿਚ ਕੇਵਲ ਕੁਝ ਐਪੀਸੋਡ ਵਿਚ ਹੀ ਨਜ਼ਰ ਆਵੇਗੀ, ਜਿਸ ਤਰ੍ਹਾਂ ਹੀ ਸਿੱਧੂ ਜੀ ਦੀ ਤਬੀਅਤ ਵਿਚ ਸੁਧਾਰ ਆ ਜਾਵੇਗਾ। ਤਾਂ ਫਿਰ ਆਪਣੀ ਕੁਰਸੀ 'ਤੇ ਵਾਪਸ ਆ ਜਾਵਾਂਗੀ।

Punjabi Bollywood Tadka
ਦੱਸ ਦੇਈਏ ਕਿ ਕਪਿਲ ਅਤੇ ਅਰਚਨਾ ਦੀ ਦੋਸਤੀ ਕਾਫੀ ਪੁਰਾਣੀ ਹੈ। ਜਦੋਂ ਕਪਿਲ ਕੁਝ ਵੀ ਨਹੀਂ ਸੀ ਅਤੇ 'ਕਾਮੇਡੀ ਸਰਕਸ' ਵਿਚ ਬਾਕੀ ਕਾਮੇਡੀਅਨਜ਼ ਦੀ ਤਰ੍ਹਾਂ ਕਾਮੇਡੀ ਕਰਦੇ ਨਜ਼ਰ ਆਉਂਦੇ ਸੀ ਤਾਂ ਉਦੋਂ ਤੋਂ ਇਹ ਇੱਕ-ਦੂਜੇ ਦੇ ਦੋਸਤ ਹਨ। ਕਪਿਲ ਸ਼ਰਮਾ ਸ਼ੋਅ 'ਚ ਆਪਣੀਆਂ ਫਿਲਮਾਂ ਨੂੰ ਪ੍ਰਮੋਟ ਕਰਨ ਸ਼ਾਹਰੁਖ ਖਾਨ, ਸਲਮਾਨ ਖਾਨ ਤੇ ਰਣਬੀਰ ਕਪੂਰ ਵਰਗੇ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੇ ਵੀ ਹਾਲ ਹੀ 'ਚ ਕੋਈ ਦਿਲਚਸਪੀ ਨਹੀਂ ਦਿਖਾਈ। ਕਿਸੇ ਨੇ ਵੀ ਆਪਣੀ ਹਾਲੀਆ ਫਿਲਮ ਨੂੰ ਇਸ ਪਲੇਟਫਾਰਮ 'ਤੇ ਪ੍ਰਮੋਟ ਕਰਨਾ ਉਚਿੱਤ ਨਹੀਂ ਸਮਝਿਆ। ਸ਼ਾਹਰੁਖ ਖਾਨ ਤੇ ਅਨੁਸ਼ਕਾ ਸ਼ਰਮਾ ਵੀ ਆਪਣੀ ਫਿਲਮ 'ਜਬ ਹੈਰੀ ਮੈੱਟ ਸੇਜਲ' ਦੇ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ 'ਚ ਨਜ਼ਰ ਨਹੀਂ ਆਏ। ਦੱਸਿਆ ਜਾ ਰਿਹਾ ਹੈ ਕਿ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਦੀ ਸ਼ੂਟਿੰਗ ਕੈਂਸਲ ਹੋ ਗਈ ਸੀ। ਬਾਅਦ 'ਚ ਹੋਸਟ ਨਾਲ ਸ਼ੂਟਿੰਗ ਕੀਤੀ ਗਈ ਪਰ ਇਹ ਆਨਏਅਰ ਨਹੀਂ ਹੋ ਸਕੀ। 


Tags: Bollywood and TV CelebrityKapil SharmaThe Kapil Sharma ShowShah Rukh KhanSalman Khan Navjot Singh Sidhu Archana Puran Singhਕਪਿਲ ਸ਼ਰਮਾਨਵਜੋਤ ਸਿੰਘ ਸਿੱਧੂਅਰਚਨਾ ਪੂਰਨ ਸਿੰਘ