FacebookTwitterg+Mail

ਸਲਮਾਨ ਤੋਂ ਬਾਅਦ ਰਣਵੀਰ ਬਣੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਅਗਲੇ ਗੈਸਟ

the kapil sharma show
08 December, 2018 01:14:12 PM

ਮੁੰਬਈ(ਬਿਊਰੋ) : ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦਾ ਦੂਜਾ ਸੀਜ਼ਨ ਜਲਦ ਹੀ ਆਨ-ਏਅਰ ਹੋਣ ਵਾਲਾ ਹੈ। ਕਪਿਲ ਨੇ ਸ਼ੋਅ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨੀਂ ਖਬਰ ਆਈ ਸੀ ਕਿ ਕਪਿਲ ਦੇ ਸ਼ੋਅ 'ਚ ਪਹਿਲੇ ਗੈਸਟ ਸਲਮਾਨ ਖਾਨ ਬਣਗੇ। ਹੁਣ ਖਬਰ ਆਈ ਹੈ ਸ਼ੋਅ 'ਚ ਸਲਮਾਨ ਖਾਨ ਤੋਂ ਬਾਅਦ ਦੂਜੇ ਮਹਿਮਾਨ ਰਣਵੀਰ ਸਿੰਘ ਹਨ। ਜੀ ਹਾਂ, ਹਾਲ ਹੀ 'ਚ ਖਬਰ ਮਿਲੀ ਹੈ ਕਿ 'ਦਿ ਕਪਿਲ ਸ਼ਰਮਾ ਸ਼ੋਅ' ਦੇ ਦੂਜੇ ਸੀਜ਼ਨ ਦੇ ਦੂਜੇ ਗੈਸਟ ਨਵ-ਵਿਆਹੇ ਰਣਵੀਰ ਸਿੰਘ ਹੈ। ਇਸ ਐਪੀਸੋਡ ਦੀ ਸ਼ੂਟਿੰਗ ਕਪਿਲ ਕੱਲ ਯਾਨੀ 7 ਦਸੰਬਰ ਨੂੰ ਸ਼ੁਰੂ ਕਰ ਚੁੱਕੇ ਹਨ। ਉਂਝ ਖਬਰਾਂ ਹਨ ਕਿ ਰਣਵੀਰ ਸਿੰਘ ਜਿਸ ਐਪੀਸੋਡ 'ਚ ਆਉਣਗੇ, ਉਹ ਵਿਆਹ ਸਪੈਸ਼ਲ ਹੋਵੇਗਾ। ਹਾਲੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਸ਼ੋਅ 'ਚ ਰਣਵੀਰ ਨਾਲ ਦੀਪਿਕਾ ਪਾਦੂਕੋਣ ਆਵੇਗੀ ਜਾਂ ਨਹੀਂ। ਖਬਰਾਂ ਹਨ ਕਿ ਸ਼ੋਅ 'ਚ ਉਹ ਆਪਣੀ ਆਉਣ ਵਾਲੀ ਫਿਲਮ 'ਸਿੰਬਾ' ਨੂੰ ਪ੍ਰਮੋਟ ਕਰਨ ਸਾਰਾ ਅਲੀ ਖਾਨ ਨਾਲ ਆਉਣਗੇ।

ਦੱਸ ਦੇਈਏ ਕਿ ਕਪਿਲ ਸ਼ਰਮਾ ਦਾ ਸ਼ੋਅ ਜਨਵਰੀ ਦੇ ਮੱਧ ਤੱਕ ਆਨ-ਏਅਰ ਕੀਤਾ ਜਾਵੇਗਾ। ਕਪਿਲ ਨੂੰ ਹਾਲ ਹੀ 'ਚ ਦੀਪਿਕਾ ਤੇ ਰਣਵੀਰ ਦੀ ਵੈਡਿੰਗ ਰਿਸੈਪਸ਼ਨ 'ਚ ਵੀ ਦੇਖਿਆ ਗਿਆ ਸੀ। ਦੱਸ ਦਈਏ ਕਪਿਲ ਸ਼ਰਮਾ 12 ਦਸੰਬਰ ਪ੍ਰੇਮਿਕਾ ਗਿੰਨੀ ਚਤਰਥ ਨੂੰ ਵਿਆਹ ਕਰਨ ਜਾ ਰਹੇ ਹਨ।
 


Tags: Kapil Sharma The Kapil Sharma Show Salman Khan Ranveer Singh Simmba Ginni Chatrath Wedding

Edited By

Sunita

Sunita is News Editor at Jagbani.