FacebookTwitterg+Mail

ਹੁਣ ਸਿੱਧੂ ਨੇ ਲਿਖੀ ਕੈਟਰੀਨਾ ਨੂੰ ਚਿੱਠੀ, ਲੱਗੀ ਕਪਿਲ ਦੇ ਹੱਥ

the kapil sharma show come salman khan   katrina kaif
02 June, 2019 06:57:38 PM

ਜਲੰਧਰ (ਬਿਊਰੋ) - ਕਪਿਲ ਸ਼ਰਮਾ ਸ਼ੋਅ ਨੂੰ ਜੱਜ ਕਰ ਚੁੱਕੇ ਨਵਜੋਤ ਸਿੰਘ ਸਿੱਧੂ ਭਾਵੇਂ ਆਪਣੇ ਵਿਵਾਦਿਤ ਬਿਆਨ ਤੇ ਚੋਣਾਂ ਕਾਰਨ ਸ਼ੋਅ ਤੋਂ ਗਾਇਬ ਹਨ ਪਰ ਉਨ੍ਹਾਂ ਦੇ ਚਰਚੇ ਸ਼ੋਅ ਦੇ ਹਰੇਕ ਐਪੀਸੋਡ 'ਚ ਹੁੰਦੇ ਹਨ। ਬੀਤੇ ਦਿਨੀਂ ਜਦੋਂ ਸਲਮਾਨ ਖਾਨ ਤੇ ਕੈਟਰੀਨਾ ਕੈਫ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੇ ਤਾਂ ਉਨ੍ਹਾਂ ਕਪਿਲ ਨੇ ਕੈਟਰੀਨਾ ਨੂੰ ਦੱਸਿਆ ਕਿ ਨਵਜੋਤ ਸਿੱਧੂ ਨੇ ਤੁਹਾਡੇ ਲਈ ਚਿੱਠੀ ਭੇਜੀ ਹੈ।

Punjabi Bollywood Tadka
ਕਪਿਲ ਨੇ ਕੈਟਰੀਨਾ ਨੂੰ ਕਿਹਾ 'ਤੁਸੀ ਜਦੋਂ ਵੀ ਸ਼ੋਅ 'ਤੇ ਆਉਂਦੇ ਹੋ ਉਦੋਂ ਸਿੱਧੂ ਸਾਬ੍ਹ ਤੁਹਾਨੂੰ ਇਥੇ ਬੈਠੇ ਮਿਲਦੇ ਹਨ ਪਰ ਇਸ ਵਾਰ ਅਰਚਨਾ ਜੀ ਹੈ ਪਰ ਫਿਰ ਵੀ ਸਿੱਧੂ ਸਾਬ੍ਹ ਨੇ ਤੁਹਾਡੇ ਨਾਂ ਇਕ ਚਿੱਠੀ ਭੇਜੀ ਹੈ'।ਇਹ ਚਿੱਠੀ ਕਪਿਲ ਨੇ ਪੜ੍ਹ ਕੇ ਸੁਣਾਈ, ਜਿਸ 'ਚ ਲਿਖਿਆ ਸੀ। 'ਹੈਲੋ ਕੈਟ, ਬਹੁਤ ਦੇਰ ਕਰ ਦਿੱਤੀ ਮੇਹਰਬਾਂ ਆਤੇ ਆਤੇ, ਅਗਰ ਤੁਮ ਪਹਿਲੇ ਬਤਾਤੀ ਤੋਂ ਹਮ ਐਮ.ਐਲ.ਏ ਕੀ ਸੀਟ ਛੋੜ ਕਰ ਆ ਜਾਤੇ' 

Punjabi Bollywood Tadka
ਕੈਟਰੀਨਾ ਇਹ ਸਭ ਕੁੱਝ ਸੁਣ ਕੇ ਬਹੁਤ ਹੈਰਾਨ ਹੋ ਗਈ ਤੇ ਸਿੱਧੂ ਸਾਬ੍ਹ ਬਾਰੇ ਪੁੱਛਣ ਲੱਗ ਪਈ ਤਾਂ ਕਪਿਲ ਦਾ ਜਵਾਬ ਸੀ ਕਿ ਸਿੱਧੂ ਸਾਬ੍ਹ ਪੰਜਾਬ 'ਚ ਰੁਝੇਵਿਆਂ ਵਿਚ ਹਨ। ਦਸਣਯੋਗ ਹੈ ਕਿ ਸਲਮਾਨ ਖਾਨ ਤੇ ਕੈਟਰੀਨਾ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦੀ ਪਰਮੋਸ਼ਨ ਲਈ ਕਪਿਲ ਦੇ ਸ਼ੋਅ 'ਚ ਪਹੁੰਚੇ ਸਨ।


Tags: The Kapil Sharma ShowSalman KhanKatrina KaifNavjot Singh SidhuBharat PromotionBollywood Update

Edited By

Lakhan

Lakhan is News Editor at Jagbani.