FacebookTwitterg+Mail

ITA 'ਚ 'ਦਿ ਕਪਿਲ ਸ਼ਰਮਾ ਸ਼ੋਅ' ਦਾ ਦਬਦਬਾ, ਬੈਸਟ ਸ਼ੋਅ ਤੋਂ ਲੈ ਕੇ ਜਿੱਤੇ ਇਹ ਐਵਾਰਡਜ਼

the kapil sharma show wins big in an award function
11 November, 2019 02:48:01 PM

ਮੁੰਬਈ (ਬਿਊਰੋ) — 'ਦਿ ਕਪਿਲ ਸ਼ਰਮਾ ਸ਼ੋਅ' ਟੀ. ਵੀ. ਦੀ ਦੁਨੀਆ 'ਚ ਕਾਫੀ ਛਾਇਆ ਹੋਇਆ ਹੈ। ਕਪਿਲ ਸ਼ਰਮਾ ਦੀ ਕਾਮੇਡੀ ਤੇ ਸਟਾਰਸ ਦੀ ਮਸਤੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਇਹ ਸ਼ੋਅ ਟੀ. ਵੀ. 'ਚ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਸ਼ੋਅਜ਼ 'ਚ ਸ਼ੁਮਾਰ ਹੈ। ਆਈ. ਟੀ. ਏ. ਐਵਾਰਡਜ਼ 'ਚ ਕਪਿਲ ਸ਼ਰਮਾ ਸ਼ੋਅ ਨੂੰ ਕਾਫੀ ਐਵਾਰਡਜ਼ ਨਾਲ ਨਵਾਜਿਆ ਗਿਆ। ਕਪਿਲ ਸ਼ਰਮਾ ਸ਼ੋਅ ਦੇ ਆਰਟਿਸਟ ਤੇ ਟੈਕਨੀਸ਼ੀਅਨਸ ਨੂੰ ਕਈ ਐਵਾਰਡਜ਼ ਨਾਲ ਸਨਮਾਨਿਤ ਕੀਤਾ ਗਿਆ।
ਸ਼ੋਅ ਦੇ ਡਾਇਰੈਕਟਰ ਤੇ ਰਾਈਟਰ ਭਾਰਤ ਕੁਕਰੇਤੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਲਿਖਿਆ, ''ਬੈਸਟ ਕਾਮੇਡੀ ਸ਼ੋਅ, ਬੈਸਟ ਡਾਇਰੈਕਟਰ, ਬੈਸਟ ਡਾਇਲਾਗ, ਬੈਸਟ ਕਾਮੇਡੀ ਐਕਟਰ-ਐਕਟਰੈੱਸ ਤੇ ਕੌਮਿਕ ਜੀਨੀਅਸ ਕਪਿਲ ਸ਼ਰਮਾ। #ITAAwards2019। ਡਾਇਰੈਕਟਰ ਦੇ ਇਸ ਟਵੀਟ ਨੂੰ ਸ਼ੇਅਰ ਕਰਦੇ ਹੋਏ ਕਪਿਲ ਨੇ ਲਿਖਿਆ, 'ਟੀਮ ਨੂੰ ਬਹੁਤ-ਬਹੁਤ ਵਧਾਈ। #TheKapilSharmaShow #TKSS। ਫੈਨਜ਼ ਵੀ ਕਪਿਲ ਸ਼ਰਮਾ ਨੂੰ ਵਧਾਈ ਦੇ ਰਹੇ ਹਨ। ਫੈਨਜ਼ ਦਾ ਮੰਨਣਾ ਹੈ ਕਿ ਕਪਿਲ ਸ਼ਰਮਾ ਸ਼ੋਅ ਐਵਾਰਡਜ਼ ਦੇ ਕਾਬਿਲ ਹਨ।


ਕਦੋ ਸ਼ੁਰੂ ਹੋਇਆ ਕਪਿਲ ਸ਼ਰਮਾ ਸ਼ੋਅ ਦਾ ਦੂਜਾ ਸੀਜ਼ਨ?
ਇਹ ਕਪਿਲ ਸ਼ਰਮਾ ਸ਼ੋਅ ਦਾ ਦੂਜਾ ਸੀਜ਼ਨ ਹੈ। ਪਹਿਲਾਂ ਸੀਜ਼ਨ ਅਚਾਨਕ ਤੋਂ ਹੀ 2017 'ਚ ਬੰਦ ਹੋ ਗਿਆ ਸੀ। ਦਸੰਬਰ 2018 'ਚ ਕਪਿਲ ਸ਼ਰਮਾ ਨੇ ਕਮਬੈਕ ਕੀਤਾ। ਸ਼ੋਅ ਜਿਸ ਦਿਨ ਤੋਂ ਸ਼ੁਰੂ ਹੋਇਆ ਹੈ ਉਸ ਦਿਨ ਤੋਂ ਚਰਚਾ 'ਚ ਬਣਿਆ ਹੋਇਆ ਹੈ। ਕ੍ਰਿਸ਼ਣਾ ਅਭਿਸ਼ੇਕ, ਭਾਰਤੀ ਸਿੰਘ, ਚੰਦਨ ਪ੍ਰਭਾਕਰ, ਕੀਕੂ ਸ਼ਾਰਦਾ ਤੇ ਸੁਮੌਨਾ ਚਕਰਵਰਤੀ ਸ਼ੋਅ ਦਾ ਹਿੱਸਾ ਹਨ। ਅਰਚਨਾ ਪੂਰਨ ਸਿੰਘ ਸ਼ੋਅ 'ਚ ਪਰਮਾਨੈਂਟ ਮਹਿਮਾਨ ਹਨ।


Tags: The Kapil Sharma ShowWins Big Award FunctionKapil SharmaComic GeniusTV Celebrity

Edited By

Sunita

Sunita is News Editor at Jagbani.