FacebookTwitterg+Mail

'ਦਿ ਲੈਂਡਰਸ' ਨੇ ਸੋਸ਼ਲ ਮੀਡੀਆ 'ਤੇ ਦੇਖੋ ਕਿਵੇਂ ਮਚਾਈ 'ਤੜਥੱਲੀ' (ਵੀਡੀਓ)

the landers latest song tarhthalli trending on you tube
22 October, 2019 03:52:11 PM

ਜਲੰਧਰ (ਬਿਊਰੋ) — ਪੰਜਾਬੀ ਸੰਗੀਤ 'ਚ ਦੇਵੀ ਸਿੰਘ, ਗੁਰੀ ਸਿੰਘ ਅਤੇ ਸੁੱਖ ਖਰੌੜ ਦੀ ਤਿੱਕੜੀ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਤਿੱਕੜੀ ਨੂੰ ਮਿਊਜ਼ਿਕ ਇੰਡਸਟਰੀ 'ਚ 'ਦਿ ਲੈਂਡਰਸ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹਾਲ ਹੀ 'ਚ ਇਸ ਤਿੱਕੜੀ ਆਪਣਾ ਨਵਾਂ ਗੀਤ 'ਤੜਥੱਲੀ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ ਰਿਲੀਜ਼ ਹੰਦਿਆ ਹੀ ਟਰੈਂਡਿੰਗ 'ਚ ਛਾਇਆ ਹੋਇਆ ਹੈ। ਗੀਤ ਦੇ ਬੋਲ ਰੱਬ ਸੁੱਖ ਰੱਖੇ ਦੇ ਹਨ, ਜਿਸ ਨੂੰ ਮਿਊਜ਼ਿਕ ਮੀਤ ਸੇਹਰਾ ਨੇ ਦਿੱਤਾ ਹੈ। ਵੀਡੀਓ ਦਿਲਰਾਜ ਸਿੰਘ ਦੇ ਨਿਰਦੇਸ਼ਨ 'ਚ ਫਿਲਮਾਇਆ ਗਿਆ ਹੈ। ਗੀਤ ਦੀ ਇਕ ਹੋਰ ਖਾਸੀਅਤ ਹੈ ਉਹ ਇਸ ਗੀਤ 'ਚ ਪੁਆਧ ਇਲਾਕੇ ਦੀ ਪੰਜਾਬੀ ਭਾਸ਼ਾ ਸੁਣਨ ਨੂੰ ਮਿਲ ਰਹੀ ਹੈ।

ਦੱਸਣਯੋਗ ਹੈ ਕਿ 'ਦਿ ਲੈਂਡਰਸ' ਬਹੁਤ ਜਲਦ ਗੀਤਾਂ ਤੋਂ ਇਲਾਵਾ ਹੁਣ ਸਿਲਵਰ ਸਕ੍ਰੀਨ 'ਤੇ ਵੀ ਆਪਣੇ ਜਲਵੇ ਬਿਖੇਰਨ ਵਾਲੇ ਹਨ। ਗਾਇਕ ਗੁਰੀ ਸਿੰਘ, ਦੇਵੀ ਸਿੰਘ ਅਤੇ ਸੁੱਖ ਖਰੌੜ ਦੀ ਫਿਲਮ 'ਉੱਲੂ ਦੇ ਪੱਠੇ' ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਹ ਫਿਲਮ ਕਾਮੇਡੀ ਜੌਨਰ ਦੀ ਫਿਲਮ ਹੋਣ ਵਾਲੀ ਹੈ, ਜਿਸ ਨੂੰ ਨਿਰਦੇਸ਼ਕ ਤਾਜ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਫਿਲਮ ਦੀ ਕਹਾਣੀ ਵੀ ਤਾਜ ਦੀ ਹੀ ਹੈ। ਇਹ ਫਿਲਮ ਸਾਲ 2020 'ਚ ਰਿਲੀਜ਼ ਹੋਣ ਵਾਲੀ ਹੈ।


Tags: TarhthalliNew SongThe LandersRabb Sukh RakheyMeet Sehra

Edited By

Sunita

Sunita is News Editor at Jagbani.