FacebookTwitterg+Mail

ਦਰਬਾਰ ਸਾਹਿਬ ਵਿਖੇ ਇਸ ਬੱਚੀ ਨੇ ਜਿੱਤਿਆ ਜਸਵਿੰਦਰ ਭੱਲਾ ਦਾ ਦਿਲ

the little fan who won the heart of jaswinder bhalla
10 October, 2019 01:24:36 PM

ਜਲੰਧਰ (ਬਿਊਰੋ) — ਪਾਲੀਵੁੱਡ ਫਿਲਮ ਇੰਡਸਟਰੀ ਦੇ ਸਭ ਤੋਂ ਬਿਹਤਰੀਨ ਅਤੇ ਮੰਜੇ ਹੋਏ ਕਲਾਕਾਰ ਜਸਵਿੰਦਰ ਭੱਲਾ ਪਿਛਲੇ ਕੁਝ ਦਿਨ ਪਹਿਲਾਂ ਆਪਣੀ ਧਰਮ ਪਤਨੀ ਨਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨਾਲ ਬਹੁਤ ਹੀ ਖੂਬਸੂਰਤ ਕਿੱਸਾ ਵਾਪਰਿਆ ਹੈ। ਹਾਲ ਹੀ 'ਚ ਜਸਵਿੰਦਰ ਭੱਲਾ ਨੇ ਇਹ ਕਿੱਸਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਜ਼ ਨਾਲ ਸ਼ੇਅਰ ਕੀਤਾ। ਇਸ ਦੇ ਨਾਲ ਜਸਵਿੰਦਰ ਭੱਲਾ ਨੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਜਸਵਿੰਦਰ ਭੱਲਾ ਦੀ ਇਕ ਸੈਲਫੀ 'ਚ ਇਕ ਪਿਆਰੀ ਜਿਹੀ ਬੱਚੀ ਵੀ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 
 

🙏 .....ik kudi ..... 🙏 Pichhle sunday mein tuhadi chachi naal Darbar Sahib Shri Harimandir Sahib Ji de darshna lyee Amritsar Sahib gya...Dukh Bhanjni Beri te matha taken uprant 2 minutes lyee parikarma ch beth gya...ptaa udon challya jdon dekhde dekhde fans de hajoom ne photos krvaun lyee ghera pa liya, “”... do comments sunnan nu barhe hi piyare lagge, ...ik ne tn aunde saar hi kiha k.. “ji m koi photo ni karvauni bus tuhanu eh compliment dein ayan k barhe celebrities ethe darshan krnn aunde vekhe , kisey naal 10-10 body guards hunde, kisey naal bouncers, gun mans hor ptaa ni naal kinna laam lashkar hunda, par tuhanu ikalleyan nu parkarma ch bethyan vekh k mnn bahut khush hoya “... M dil ch sochya k bhraava m v ikalla kithe ayan, mere naal meri dharm patni ayi aa jehri ishnaan krnn lyee gyee hoyee aa te m kiha chlo onna chir m parikarma ch beh jana... duji gal jehri m dasan ja rihan oh eh aa, k jehri chhoti bachi d tasveer tusin neeche mere naal dekh rahe ho, oh bheerh ton door kharhi iko takk mere val dekhi ja rahi c jivein kuchh kehna chahundi hove, m ohnu isharey naal bulaya .. ohne kol aa k iko sah ch menu puchhya k ‘sir tusin actress ho ?’.. m has k jwab dita k beta m actress ni actor han... kehndi m tuhanu tv te dekhdi hunni aa... m kiha tu ni photo krvauni ?.. kehndi mere kol sir phone ni hega,..m apne phone ‘ch ohdi photo click kiti,...na ohne methon mera number puchhya te na hi ohne apne ghardyan da koi number ditta bai jithe m ohdi eh photo bhej dinda,...bus piyari jihi smile de k pal bhar ch akhan ton ojhal ho gyee... m ohdi tasveer iss krke insta ate page te share kiti aa k shayad koi ohda jaankaar eh photo oss kudi taq pahunchaa dvey.........God bless my....”Niki jihi par bahut vaddi fan ik kudi”

A post shared by Jaswinder Bhalla (@jaswinderbhalla) on Oct 9, 2019 at 6:23am PDT

ਇਹ ਹੈ ਪੂਰਾ ਕਿੱਸਾ
ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਵੀ ਕੋਈ ਸਟਾਰ ਦਰਬਾਰ ਸਾਹਿਬ ਜਾਂਦਾ ਹੈ ਤਾਂ ਆਪਣੀ ਸੁਰੱਖਿਆ ਲਈ ਬਾਡੀਗਾਰਡ ਅਤੇ ਸਕਿਓਰਿਟੀ ਦਾ ਪੂਰਾ ਪ੍ਰਾਬੰਧ ਕਰ ਜਾਂਦਾ ਹੈ ਪਰ ਜਸਵਿੰਦਰ ਭੱਲਾ ਦਰਬਾਰ ਸਾਹਿਬ 'ਚ ਇਕ ਆਮ ਵਿਅਕਤੀ ਦੀ ਤਰ੍ਹਾਂ ਸਿਰਫ ਆਪਣੀ ਪਤਨੀ ਨਾਲ ਇਸ ਪਵਿੱਤਰ ਸਥਾਨ 'ਤੇ ਪਹੁੰਚੇ ਸਨ। ਜਸਵਿੰਦਰ ਭੱਲਾ ਨੂੰ ਇੰਝ ਦੇਖ ਕੇ ਉੱਥੇ ਲੋਕਾਂ ਨੇ ਉਨ੍ਹਾਂ ਦੀ ਕਾਫੀ ਤਾਰੀਫ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਕ ਲੜਕੀ ਮਿਲੀ, ਜਦੋਂ ਲੋਕ ਉਨ੍ਹਾਂ ਨਾਲ ਤਸਵੀਰਾਂ ਖਿੱਚਵਾ ਰਹੇ ਸਨ। ਜਸਵਿੰਦਰ ਭੱਲਾ ਦਾ ਕਹਿਣਾ ਹੈ, ''ਉਹ ਲੜਕੀ ਮੈਨੂੰ ਭੀੜ ਤੋਂ ਭਰੇ ਨਿਹਾਰੀ ਜਾ ਰਹੀ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਤੂੰ ਮੇਰੇ ਨਾਲ ਤਸਵੀਰ ਨਹੀਂ ਕਰਵਾਉਣੀ? ਤਾਂ ਉਸ ਦਾ ਕਹਿਣਾ ਸੀ ਕਿ ਮੇਰੇ ਕੋਲ ਮੋਬਾਈਲ ਨਹੀਂ ਹੈ ਤਾਂ ਮੈਂ ਸੋਚਿਆ ਮੈਂ ਆਪਣੇ ਮੋਬਾਈਲ ਨਾਲ ਹੀ ਸੈਲਫੀ ਲੈ ਲੈਂਦਾ ਹਾਂ। ਉਸ ਬੱਚੀ ਨੇ ਆਪਣਾ ਤੇ ਨਾ ਹੀ ਆਪਣੇ ਕਿਸੇ ਪਰਿਵਾਰਕ ਮੈਂਬਰ ਦਾ ਮੋਬਾਈਲ ਨੰਬਰ ਦਿੱਤਾ, ਜਿਸ ਨੂੰ ਮੈਂ ਇਹ ਤਸਵੀਰ ਭੇਜ ਸਕਾ। ਇਸ ਲਈ ਸੋਚਿਆ ਇੰਸਟਾਗ੍ਰਾਮ 'ਤੇ ਅਪਲੋਡ ਕਰ ਦਿੰਦਾ ਹੈ ਤਾਂ ਉਸ ਤੱਕ ਇਹ ਤਸਵੀਰ ਪਹੁੰਚ ਸਕੇ। ਇਸ ਤੋਂ ਇਲਾਵਾ ਜਸਵਿੰਦਰ ਭੱਲਾ ਨੇ ਅਖੀਰ 'ਚ ਲਿਖਿਆ ''ਨਿੱਕੀ ਜਿਹੀ ਪਰ ਬਹੁਤ ਵੱਡੀ ਫੈਨ'' ਪਰਮਾਤਮਾ ਚੜ੍ਹਦੀਕਲਾ 'ਚ ਰੱਖੇ।''

Punjabi Bollywood Tadka


Tags: Little FanJaswinder BhallaAmritsarGolden TempleHarmandir SahibDarbar Sahib

Edited By

Sunita

Sunita is News Editor at Jagbani.