FacebookTwitterg+Mail

'ਮੁਗਲ ਏ ਆਜ਼ਮ' ਤੋਂ ਸਲਮਾਨ ਦੀ 'ਰੇਸ 3' ਤੱਕ, ਦੇਖੋ ਫਿਲਮਾਂ ਦੇ ਸਭ ਤੋਂ ਮਹਿੰਗੇ ਸੈੱਟ

the most expensive bollywood films sets
18 May, 2018 04:41:11 PM

ਮੁੰਬਈ(ਬਿਊਰੋ)— 150 ਕਰੋੜ ਦੇ ਬਜ਼ਟ ਨਾਲ ਬਣੀ ਰੇਮੋ ਡਿਸੂਜਾ ਦੁਆਰਾ ਨਿਰਦੇਸ਼ਿਤ ਫਿਲਮ 'ਰੇਸ 3' ਦਾ ਟਰੇਲਰ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਕਾਫੀ ਐਕਸ਼ਨ ਤੇ ਥ੍ਰਿਲਰ ਸੀਨਜ਼ ਨਾਲ ਭਰਪੂਰ ਟਰੇਲਰ 'ਚ ਫਿਲਮ 'ਤੇ ਕੀਤੀ ਗਈ ਮਿਹਨਤ ਸਾਫ ਨਜ਼ਰ ਆ ਰਹੀ ਹੈ। ਫਿਲਮ ਦੀ ਸ਼ੂਟਿੰਗ ਲਈ ਦੇਸ਼-ਵਿਦੇਸ਼ 'ਚ ਭਾਵ ਮਹਿੰਗੇ ਸੈੱਟ ਬਣਾਏ ਗਏ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਬਾਲੀਵੁੱਡ ਫਿਲਮ ਲਈ ਇੰਨਾ ਮਹਿੰਗਾ ਸੈੱਟ ਬਣਾਇਆ ਗਿਆ। ਆਓ ਅੱਜ ਤੁਹਾਨੂੰ ਦਿਖਾਉਂਦੇ ਹਾਂ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਲਈ ਬਣਾਏ ਗਏ 10 ਸਭ ਤੋਂ ਮਹਿੰਗੇ ਸੈੱਟ...।
'ਰੇਸ 3'
Punjabi Bollywood Tadka
'ਮੁਗਲ-ਏ-ਆਜ਼ਮ' : ਸਾਲ 1960 ਰਿਲੀਜ਼ ਹੋਈ ਫਿਲਮ ਸਲੀਮ ਤੇ ਅਨਾਰਕਲੀ ਦੇ ਇਸ਼ਕ ਦੀ ਦਾਸਤਾ ਸੀ। ਉਸ ਦੌਰ ਦੀ ਇਹ ਸਭ ਤੋਂ ਮਹਿੰਗੀ ਫਿਲਮ ਸੀ। ਪੂਰੇ ਸੈੱਟ ਨੂੰ ਬਣਾਉਣ ਲਈ ਪੂਰੇ 2 ਸਾਲ ਦਾ ਸਮਾਂ ਲੱਗਾ ਸੀ। ਇਸ ਸੈੱਟ ਦੀ ਲਾਗਤ 15 ਲੱਖ ਰੁਪਏ ਸੀ।
Punjabi Bollywood Tadka
'ਦੇਵਦਾਸ' : ਸਾਲ 2002 'ਚ ਆਈ ਸੰਜੇ ਲੀਲਾ ਭੰਸਾਲੀ ਦੀ ਇਸ ਫਿਲਮ ਦੇ ਸੈੱਟਸ ਨੂੰ ਬਣਾਉਣ ਲਈ 9 ਮਹੀਨੇ ਦਾ ਸਮਾਂ ਲੱਗਾ ਸੀ। ਫਿਲਮ ਦੇ ਸੈੱਟ ਨੂੰ ਬਣਾਉਣ 'ਚ 20 ਕਰੋੜ ਰੁਪਏ ਦਾ ਖਰਚ ਆਇਆ ਸੀ, ਜਿਸ 'ਚ 12 ਕਰੋੜ ਰੁਪਏ ਸਿਰਫ ਚੰਦਰਮੁਖੀ ਦਾ ਕੋਠਾ ਬਣਾਉਣ 'ਚ ਲੱਗੇ ਸਨ।

Punjabi Bollywood Tadka
'ਜੋਧਾ ਅਕਬਰ' : ਆਸ਼ੁਤੋਸ਼ ਗੋਵਾਰੀਕਰ ਦੀ ਇਸ ਫਿਲਮ ਲਈ ਭਾਵ ਤੇ ਬੇਹੱਦ ਵਿਸ਼ਾਲ ਸੈੱਟ ਦਾ ਨਿਰਮਾਣ ਕੀਤਾ ਜਾਣਾ ਸੀ, ਕਿਉਂਕਿ ਕਹਾਣੀ ਮਹਾਰਾਜਾ ਅਕਬਰ ਦੀ ਸਲਤਨਤ ਦੀ ਸੀ। ਇਸ ਲਈ ਇਹ ਹੋਰ ਵੀ ਗੰਭੀਰ ਕੰਮ ਹੋ ਗਿਆ। ਇਹ ਜਿੰਮੇਦਾਰੀ ਨਿਤਿਨ ਚੰਦਰਕਾਂਤ ਨੂੰ ਦੇ ਦਿੱਤੀ ਗਈ। ਫਿਲਮ ਦੇ ਸੈੱਟ 'ਤੇ ਕੀਤਾ ਗਿਆ ਕੰਮ ਤੇ ਬਾਰੀਕ ਨਿਰਦੇਸ਼ਨ ਇਸ ਫਿਲਮ 'ਚ ਸਾਫ ਨਜ਼ਰ ਆਉਂਦਾ ਹੈ।
Punjabi Bollywood Tadka
'ਗੋਲੀਆਂ ਕੀ ਰਾਸਲੀਲਾ-ਰਾਮਲੀਲਾ' : ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਸਟਾਰਰ ਇਹ ਫਿਲਮ ਸਾਲ 2013 'ਚ ਰਿਲੀਜ਼ ਹੋਈ। ਫਿਲਮ ਲਈ ਸੰਜੇ ਲੀਲਾ ਭੰਸਾਲੀ ਨੂੰ ਗੁਜਰਾਤ 'ਚ ਵਸਾ ਕੇ ਇਕ ਖੂਬਸੂਰਤ ਕਸਬਾ ਦਿਖਾਉਣਾ ਸੀ।
Punjabi Bollywood Tadka
'ਪ੍ਰੇਮ ਰਤਨ ਧਨ ਪਾਇਓ' : ਫਿਲਮ ਦੇ ਸੈੱਟ ਦੀ ਲਾਗਤ 13 ਕਰੋੜ ਰੁਪਏ ਸੀ,ਜਦੋਂ ਫਿਲਮ ਦਾ ਬਜ਼ਟ 90 ਕਰੋੜ ਦਾ ਸੀ।
Punjabi Bollywood Tadka
'ਬਾਂਬੇ ਵੇਲਵੇਟ' : ਇਸ ਫਿਲਮ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਫਿਲਮ ਦੇ ਸੈੱਟ ਦੇ ਸੈੱਟ ਨੂੰ ਬਣਾਉਣ ਲਈ 11 ਮਹੀਨਿਆਂ ਦਾ ਸਮਾਂ ਲੱਗਾ ਤੇ ਫਿਲਮ ਦਾ ਬਜ਼ਟ 120 ਕਰੋੜ ਰੁਪਏ ਸੀ।
Punjabi Bollywood Tadka
'ਸਾਂਵਰੀਆ' : ਇਹ ਫਿਲਮ ਸਾਲ 2007 'ਚ ਰਿਲੀਜ਼ ਹੋਈ ਸੀ। ਇਸ ਫਿਲਮ ਰਾਹੀਂ ਭੰਸਾਲੀ ਨੇ ਸੁਪਨਿਆਂ ਦੀ ਦੁਨੀਆਂ ਵਰਗਾ ਇਕ ਪੂਰਾ ਸ਼ਹਿਰ ਦਿਖਾਉਣਾ ਸੀ।
Punjabi Bollywood Tadka
'ਪਦਮਾਵਤ' : ਸੰਜੇ ਲੀਲਾ ਭੰਸਾਲੀ ਨਿਰਦੇਸ਼ਿਤ ਚਰਚਿਤ ਤੇ ਵਿਵਾਦਿਤ ਫਿਮਲ 'ਪਦਮਾਵਤ' ਤਕਰੀਬਨ 180 ਕਰੋੜ ਰੁਪਏ ਦੇ ਬਜ਼ਟ ਨਾਲ ਬਣੀ ਸੀ। 
Punjabi Bollywood Tadka


Tags: Race 3 Salman KhanMughal E AzamJodha AkbarGoliyon Ki Rasleela Ram LeelaPrem Ratan Dhan PayoBombay VelvetBombay VelvetSaawariyaPadmaavat

Edited By

Sunita

Sunita is News Editor at Jagbani.