FacebookTwitterg+Mail

ਬਾਕਸ ਆਫਿਸ 'ਤੇ ਬਜਟ ਨਾਲੋਂ 6 ਗੁਣਾ ਵਧ ਕਮਾ ਗਈ 'ਦਿ ਨਨ'

the nun
11 September, 2018 06:28:56 PM

ਮੁੰਬਈ (ਬਿਊਰੋ)— ਹਾਲੀਵੁੱਡ ਹਾਰਰ ਫਿਲਮ 'ਦਿ ਨਨ' ਦੁਨੀਆ ਭਰ ਦੇ ਬਾਕਸ ਆਫਿਸ 'ਤੇ ਤਾਬੜਤੋੜ ਕਮਾਈ ਕਰ ਰਹੀ ਹੈ। 'ਦਿ ਨਨ' ਕੌਜਰਿੰਗ ਫਰੈਂਚਾਇਜੀ ਦੀ 5ਵੀਂ ਫਿਲਮ ਹੈ। ਹਾਰਰ ਫਿਲਮਾਂ ਪਸੰਦ ਕਰਨ ਵਾਲੇ ਪ੍ਰਸ਼ੰਸਕਾਂ ਨੂੰ ਕਹਾਣੀ ਕਾਫੀ ਪਸੰਦ ਆ ਰਹੀ ਹੈ। ਫਿਲਮ ਨੇ ਵੀਕੈਂਡ 'ਚ ਆਪਣੀ ਕੁੱਲ ਲਾਗਤ ਨਾਲੋਂ 6 ਗੁਣਾ ਜ਼ਿਆਦਾ ਕਮਾਈ ਕਰ ਲਈ ਹੈ। ਸੂਤਰਾਂ ਮੁਤਾਬਕ ਫਿਲਮ 158.4 ਕਰੋੜ ਦੇ ਬਜਟ 'ਚ ਬਣੀ 'ਨਨ' ਨੇ ਪਹਿਲੇ ਵੀਕੈਂਡ 'ਚ ਵਰਲਡਵਾਈਡ 943 ਕਰੋੜ ਰੁਪਏ ਕਮਾ ਲਏ ਹਨ। ਟਰੇਡ ਐਨਾਲਿਸਟ ਤਰਣ ਆਦਰਸ਼ ਦੇ ਟਵੀਟ ਮੁਤਾਬਕ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ ਵੀਕੈਂਡ 'ਚ ਕੁੱਲ 28.50 ਕਰੋੜ ਦੀ ਕਮਾਈ ਕੀਤੀ ਹੈ। ਇਸ ਫਿਲਮ ਨੂੰ ਭਾਰਤ 'ਚ 1603 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ 'ਦਿ ਨਨ' ਹਾਰਰ ਨਾਲ ਭਰਪੂਰ ਹੈ। ਫਿਲਮ ਦਾ ਨਿਰਦੇਸ਼ਨ ਕੋਰੀਨ ਹਾਰਡੀ ਵਲੋਂ ਕੀਤਾ ਗਿਆ, ਜਦਕਿ ਜੇਮਸ ਵਾਨ ਅਤੇ ਪੀਟਰ ਸੈਫਰਨ ਮਿਲ ਕੇ ਫਿਲਮ ਦਾ ਨਿਰਮਾਣ ਕੀਤਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: The Nun Corin Hardy Box Office The Conjuring Budget Hollywood Film

Edited By

Kapil Kumar

Kapil Kumar is News Editor at Jagbani.