FacebookTwitterg+Mail

ਵਿਵਾਦਾਂ ਤੋਂ ਨਹੀਂ ਛੁੱਟ ਰਿਹਾ 'ਏ-ਕੇ' ਦਾ ਪਿੱਛਾ, ਹੁਣ ਲੱਗਾ ਇਹ ਗੀਤ ਚੋਰੀ ਕਰਨ ਦਾ ਦੋਸ਼ (ਦੇਖੋ ਤਸਵੀਰਾਂ)

    1/9
02 January, 2017 05:01:13 PM
ਜਲੰਧਰ— 'ਰਿਮ ਮੇਰੇ ਘੁੰਮਦੇ, ਕਾਤੋਂ ਸੜਦੀ ਏ ਦੁਨੀਆ' ਤੇ ਸੁੱਖੀ ਮਿਊਜ਼ੀਕਲ ਡਾਕਟਰਜ਼ ਦੇ ਗੀਤ 'ਸੁਸਾਈਡ' 'ਚ ਨਜ਼ਰ ਆਉਣ ਵਾਲੇ ਗਾਇਕ ਸ਼ਰੇਅ ਸੀਨ ਨੇ ਹਾਲ ਹੀ 'ਚ ਆਪਣੇ ਨਵੇਂ ਗੀਤ 'ਦਿ ਰੀਅਲ ਜੋਰਡਨ' ਦਾ ਪੋਸਟਰ ਰਿਲੀਜ਼ ਕੀਤਾ ਹੈ। ਪੋਸਟਰ ਰਿਲੀਜ਼ ਕਰਨ ਦੇ ਨਾਲ-ਨਾਲ ਉਨ੍ਹਾਂ ਨੇ 'ਏ-ਕੇ' ਵਲੋਂ ਰਿਲੀਜ਼ ਕੀਤੇ ਗੀਤ 'ਜੋਰਡਨ' ਦੀ ਪੋਲ ਵੀ ਖੋਲ੍ਹੀ ਹੈ। ਜੀ ਹਾਂ, ਪਿਛਲੇ ਸਾਲ ਵਿਵਾਦਾਂ 'ਚ ਰਹਿਣ ਵਾਲੇ ਪੰਜਾਬੀ ਗਾਇਕ ਏ-ਕੇ ਮੁੜ ਗੀਤ ਚੋਰੀ ਕਰਨ ਦੇ ਵਿਵਾਦ 'ਚ ਫਸ ਚੁਕੇ ਹਨ।
ਸ਼ਰੇਅ ਨੇ ਦੱਸਿਆ ਕਿ ਉਨ੍ਹਾਂ ਨੇ 'ਜੋਰਡਨ' ਗੀਤ ਪਿਛਲੇ ਸਾਲ ਦੀਪ ਜੰਡੂ ਤੇ ਮਿਊਜ਼ੀਕਲ ਡਾਕਟਰਜ਼ ਸੁੱਖੀ ਨਾਲ ਮਿਲ ਕੇ ਬਣਾਇਆ ਸੀ। ਉਹ ਗੀਤ 'ਚ ਬੋਹੇਮੀਆ ਦੀ ਰੈਪ ਕਰਵਾਉਣਾ ਚਾਹੁੰਦੇ ਸਨ ਪਰ ਸਮਾਂ ਨਾ ਮਿਲਣ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ ਤੇ ਗੀਤ ਦੇ ਰਿਲੀਜ਼ ਹੋਣ 'ਚ ਦੇਰੀ ਹੋ ਗਈ। ਦੀਪ ਜੰਡੂ ਤੇ ਏ-ਕੇ ਉਸ ਸਮੇਂ ਇਕੱਠੇ ਕਿਸੇ ਗੀਤ 'ਤੇ ਕੰਮ ਕਰ ਰਹੇ ਸਨ, ਜਿਸ ਦੌਰਾਨ ਇਹ ਗੀਤ ਏ-ਕੇ ਨੇ ਵੀ ਸੁਣਿਆ। ਏ-ਕੇ ਨੇ ਸ਼ਬਦਾਂ 'ਚ ਜ਼ਰੂਰ ਕੁਝ ਬਦਲਾਅ ਕੀਤਾ ਪਰ ਕੰਸੈਪਟ ਉੁਨ੍ਹਾਂ ਦਾ ਹੀ ਚੋਰੀ ਕਰ ਲਿਆ। ਸ਼ਰੇਅ ਨੇ ਦੱਸਿਆ ਕਿ ਉਹ ਏ-ਕੇ ਦੇ ਕੰਮ ਦੀ ਕਦਰ ਕਰਦੇ ਹਨ ਪਰ ਗੀਤ ਕਾਪੀ ਕਰਨਾ ਗਲਤ ਗੱਲ ਹੈ। ਸ਼ਰੇਅ ਦਾ ਗੀਤ 'ਦਿ ਰੀਅਲ ਜੋਰਡਨ' ਇਸੇ ਮਹੀਨੇ ਰਿਲੀਜ਼ ਹੋਵੇਗਾ, ਜਿਸ ਦਾ ਮਿਊਜ਼ਿਕ ਸੁੱਖੀ ਨੇ ਦਿੱਤਾ ਹੈ।

Tags: ਏ ਕੇ A Kay ਸ਼ਰੇਅ ਸੀਨ Shrey Sean ਜੋਰਡਨ Jordan