FacebookTwitterg+Mail

ਅਦਾਕਾਰਾ ਪ੍ਰਿਅੰਕਾ ਚੋਪੜਾ ਜਲਦੀ ਕਰੇਗੀ ਵੈੱਬ ਸੀਰੀਜ਼ 'ਚ ਐਂਟਰੀ

the sky is pink
23 August, 2019 09:36:03 AM

ਮੁੰਬਈ(ਬਿਊਰੋ)- ਅਦਾਕਾਰਾ ਪ੍ਰਿਅੰਕਾ ਚੋਪੜਾ ਨੈੱਟਫਲਿਕਸ 'ਤੇ ਆਉਣ ਵਾਲੇ ਨਵੇਂ ਪ੍ਰੋਜੈਕਟ ਤਹਿਤ ਬਣਨ ਵਾਲੀ ਸੁਪਰਹੀਰੋ ਫਿਲਮ 'ਵੀ ਕੈਨ ਬੀ ਹੀਰੋਜ਼' 'ਚ ਨਜ਼ਰ ਆਉਣ ਵਾਲੀ ਹੈ। ਅਜੇ ਤੱਕ ਇਹ ਸਾਫ ਨਹੀਂ ਹੋਇਆ ਕਿ ਇਸ ਸੀਰੀਜ਼ 'ਚ ਪ੍ਰਿਅੰਕਾ ਕਿਸ ਕਿਰਦਾਰ 'ਚ ਨਜ਼ਰ ਆਵੇਗੀ ਪਰ ਇਹ ਸਾਫ ਹੈ ਕਿ ਫਿਲਮ ਬੱਚਿਆਂ ਲਈ ਬਣਾਈ ਜਾ ਰਹੀ ਹੈ। ਫਿਲਮ ਨੂੰ 'ਸਪਾਈਡ ਕਿਡਸ' ਫ੍ਰੈਂਚਾਈਜ਼ੀ ਦੇ ਡਾਇਰੈਕਟਰ ਰਾਬਰਰਟ ਰਾਡ੍ਰਿਗਸ ਨੇ ਲਿਖਿਆ, ਡਾਇਰੈਕਟ ਤੇ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਫਿਲਮ ਦੀ ਕਹਾਣੀ 'ਚ ਦੱਸਿਆ ਗਿਆ ਹੈ ਕਿ ਕਿਵੇਂ ਬੱਚਿਆਂ ਦਾ ਇਕ ਗਰੁੱਪ ਉਸ ਧਰਤੀ ਨੂੰ ਬਚਾਉਂਦਾ ਹੈ, ਜਦੋਂ ਸਾਰੇ ਸੁਪਰਹੀਰੋਜ਼ ਨੂੰ ਏਲੀਅਨਸ ਅਗਵਾ ਕਰ ਲੈਂਦੇ ਹਨ। ਇਸ ਦੌਰਾਨ 'ਕਵਾਂਟਿਕੋ' ਸੀਰੀਜ਼ ਦੀ ਐਕਟਰ ਦੀ ਮਰਾਠੀ ਪ੍ਰੋਡਕਸ਼ਨ 'ਚ ਬਣੀ 'ਪਾਣੀ' ਨੇ ਹਾਲ ਹੀ 'ਚ ਵਾਤਾਵਰਣ ਸੰਰਖਣ ਕੈਟਾਗਿਰੀ 'ਚ ਬੇਸਟ ਫਿਲਮ ਦਾ ਐਵਾਰਡ ਜਿੱਤਿਆ ਹੈ। ਪ੍ਰਿਅੰਕਾ ਨੇ ਟਵੀਟ ਕਰ ਕਿਹਾ,''ਮੈਨੂੰ ਪਾਣੀ ਵਰਗੀ ਫਿਲਮ ਨੂੰ ਪ੍ਰੋਡਿਊਸ ਕਰ ਫਕਰ ਮਹਿਸੂਸ ਹੋਇਆ। ਡਾਇਰੈਕਟਰ ਤੇ ਸਾਡੀ ਟੀਮ ਨੂੰ ਦੂਜਾ ਨੈਸ਼ਨਲ ਐਵਾਰਡ ਮਿਲਣ 'ਤੇ ਵਧਾਈ।''


Tags: Priyanka ChopraNetflix The Sky is PinkWe Can Be HeroesBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari