ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਆਉਣ ਵਾਲੀ ਫਿਲਮ 'ਦਿ ਸਕਾਈ ਇਜ ਪਿੰਕ' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਮੰਗਲਵਾਰ ਨੂੰ ਟੀਮ ਨੇ ਮਿਲਕੇ ਫਿਲਮ ਦੀ ਰੈਪਅਪ ਪਾਰਟੀ ਇੰਜੁਆਏ ਕੀਤੀ। ਇਸ ਦੌਰਾਨ ਪ੍ਰਿਯੰਕਾ ਚੋਪੜਾ ਵਾਈਟ ਕਲਰ ਦੀ ਡਰੈੱਸ 'ਚ ਨਜ਼ਰ ਆਈ। ਇਸ ਦੌਰਾਨ ਪ੍ਰਿਯੰਕਾ ਆਪਣਾ ਮੰਗਲ ਸੂਤਰ ਵੀ ਫਲਾਂਟ ਕਰਦੀ ਦਿਸੀ।

ਰੈਪਅਪ ਪਾਰਟੀ 'ਚ ਪ੍ਰਿਯੰਕਾ ਬੇਹੱਦ ਸਟਨਿੰਗ ਦਿਸੀ। ਵਾਈਟ ਸ਼ਾਰਟ ਡਰੈੱਸ 'ਤੇ ਯੈਲੋ ਰੰਗ ਦੀ ਹੀਲਸ ਉਸ ਦੇ ਲੁੱਕ ਨੂੰ ਪਰਫੈਕਟ ਬਣਾ ਰਹੀ ਸੀ। ਪ੍ਰਿਯੰਕਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ ਪਰ ਲੱਗਦਾ ਹੈ ਕਿ ਪ੍ਰਿਯੰਕਾ ਚੋਪੜਾ ਦੀ ਸਿਹਤ ਕੁਝ ਠੀਰ ਨਹੀਂ ਹੈ।

ਉਸ ਦੇ ਗੋਡੇ 'ਤੇ ਸੱਟ ਲੱਗੀ ਸੀ, ਜਿਸ 'ਚ ਉਸ ਨੇ ਪੱਟੀ ਕੀਤੀ ਹੋਈ ਸੀ। ਇਸ ਦੇ ਬਾਵਜੂਦ ਵੀ ਪ੍ਰਿਯੰਕਾ ਦੇ ਚਿਹਰੇ 'ਤੇ ਪੂਰੀ ਪਾਰਟੀ 'ਚ ਮੁਸਕਾਨ ਰਹੀ।

ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਦੀ ਫਿਲਮ 'ਦਿ ਸਕਾਈ ਇਜ ਪਿੰਕ' 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਪ੍ਰਿਯੰਕਾ ਤੋਂ ਇਲਾਵਾ ਫਰਹਾਨ ਅਖਤਰ ਤੇ ਜਾਇਰਾ ਵਸੀਮ ਅਹਿਮ ਭੂਮਿਕਾ 'ਚ ਹਨ। ਸੋਨਾਲੀ ਬੋਸ ਨੇ ਇਸ ਫਿਲਮ ਨਿਰਦੇਸ਼ਨ ਕੀਤਾ ਹੈ।

ਦੱਸਣਯੋਗ ਹੈ ਕਿ 'ਦਿ ਸਕਾਈ ਇਜ ਪਿੰਕ' ਦੀ ਪਾਰਟੀ 'ਚ ਕਈ ਨਾਮੀ ਹਸਤੀਆਂ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ 'ਚ ਸਿਧਾਰਥ ਰਾਏ ਕਪੂਰ, ਰੋਹਿਤ ਸੁਰੇਸ਼ ਸਾਰਾਫ, ਸੋਨਾਲੀ ਬੋਸ ਸਨ। ਇਸ ਦੌਰਾਨ ਪੂਰੀ ਸਟਾਰ ਕਾਸਟ ਨੇ ਖੂਬ ਮਸਤੀ ਕੀਤੀ।

Zaira Wasim

Shonali Bose

Siddharth Roy Kapur, Shonali Bose, Priyanka Chopra, Zaira Wasim, Ronnie Screwvala, and Rohit Suresh Saraf

Rohit Suresh Saraf hugs Shonali Bose