FacebookTwitterg+Mail

ਲਾਲ ਬਹਾਦੁਰ ਸ਼ਾਸਤਰੀ 'ਤੇ ਬਣੀ ਫਿਲਮ 'ਦਿ ਤਾਸ਼ਕੰਦ ਫਾਈਲਸ' ਦਾ ਟਰੇਲਰ ਰਿਲੀਜ਼

the tashkent files
27 March, 2019 03:13:01 PM

ਜਲੰਧਰ(ਬਿਊਰੋ)— ਬਾਲੀਵੁੱਡ 'ਚ ਰਾਜਨੀਤਿਕ ਫਿਲਮਾਂ ਬਣਨ ਦਾ ਟਰੈਂਡ ਚੱਲ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀਆਂ ਦੀ ਜ਼ਿੰਦਗੀ 'ਤੇ ਬਣਨ ਵਾਲੀਆਂ ਫਿਲਮਾਂ 'ਚ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਰਹਿ ਚੁੱਕੇ ਲਾਲ ਬਹਾਦੁਰ ਸ਼ਾਸ਼ਤਰੀ ਦੀ ਭੇਤ ਭਰੇ ਹਾਲਾਤਾਂ 'ਚ ਹੋਈ ਮੌਤ 'ਤੇ ਫਿਲਮ ਬਣਾਈ ਗਈ ਹੈ। ਇਸ ਦਾ ਨਾਂ 'ਦਿ ਤਾਸ਼ਕੰਦ ਫਾਈਲਸ' ਹੈ ਜੋ ਸਾਬਕਾ ਪੀ.ਐਮ. ਦੀ ਮੌਤ 'ਤੇ ਕਈ ਸਵਾਲ ਚੁੱਕਦੀ ਹੈ। ਫਿਲਮ ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਕੀਤਾ ਗਿਆ ਹੈ ਜਿਸ 'ਚ ਉਨ੍ਹਾਂ ਦੀ ਮੌਤ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ਸਵਾਲ ਚੁੱਕਿਆ ਹੈ ਕਿ ਕਿਵੇਂ ਕਈ ਵਾਰ ਰਾਜਨੀਤਿਕ ਪਾਰਟੀਆਂ ਅਜਿਹੇ ਮਾਮਲਿਆਂ ਦਾ ਫਾਇਦਾ ਆਪਣੀ ਰਾਜਨੀਤਿਕ ਮਨਸ਼ਾ ਨੂੰ ਪੂਰਾ ਕਰਨ ਲਈ ਚੁੱਕਦੇ ਹਨ। 2 ਮਿੰਟ 43 ਸੈਕਿੰਡ ਦੇ ਟਰੇਲਰ 'ਚ ਹੋਰ ਵੀ ਕਈ ਪਹਿਲੂਆਂ ਨੂੰ ਦਿਖਾਇਆ ਗਿਆ ਹੈ।


ਫਿਲਮ ਦੇ ਟਰੇਲਰ 'ਚ ਸਾਰੇ ਕਲਾਕਾਰ ਸ਼ੁਰੂ ਤੋਂ ਲੈ ਕੇ ਆਖੀਰ ਤੱਕ ਇਕ ਹੀ ਸਵਾਲ ਕਰਦੇ ਨਜ਼ਰ ਆ ਰਹੇ ਹਨ ਕਿ ਆਖਰ ਉਨ੍ਹਾਂ ਦੀ ਮੌਤ ਕਿਵੇਂ ਹੋਈ? ਟਰੇਲਰ 'ਚ ਦਿਖਾਏ ਸੀਨ ਤੇ ਡਾਇਲੌਗ ਕਾਫੀ ਦਮਦਾਰ ਹਨ, ਜੋ ਮੌਤ ਨਾਲ ਜੁੜੇ ਕਈ ਸਵਾਲ ਮਨ 'ਚ ਖੜ੍ਹੇ ਕਰਦੇ ਹਨ। ਇਸ 'ਚ ਨਸੀਰੂਦੀਨ ਸ਼ਾਹ, ਮਿਥੁਨ ਚੱਕਰਵਰਤੀ, ਪੰਕਜ ਤ੍ਰਿਪਾਠੀ, ਸ਼ਵੇਤਾ ਬਸੂ ਪ੍ਰਸਾਦ, ਮੰਦਿਰਾ ਬੇਦੀ ਪੱਲਵੀ ਜੋਸ਼ੀ ਜਿਹੇ ਕਲਾਕਾਰ ਨਜ਼ਰ ਆਉਣਗੇ। ਫਿਲਮ 12 ਅਪ੍ਰੈਲ ਨੂੰ ਰਿਲੀਜ਼ ਹੈ ਜਿਸ ਨੂੰ ਵਿਵੇਕ ਅਗਨੀਹੋਤਰੀ ਨੇ ਡਾਇਰੈਕਟ ਕੀਤਾ ਹੈ।


Tags: The Tashkent FilesTrailerVivek AgnihotriLal Bahadur ShastriBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.