ਮੁੰਬਈ (ਬਿਊਰੋ)— ਰਿਐਲਿਟੀ ਸ਼ੋਅ 'ਦਿ ਵਾਇਸ ਇੰਡੀਆ ਕਿਡਜ਼ 2' ਦੀ ਜੇਤੂ 11 ਸਾਲ ਦੀ ਮਾਨਸ਼ੀ ਬਣੀ ਹੈ। ਅਸਮ ਦੀ ਰਹਿਣ ਵਾਲੀ ਮਾਨਸ਼ੀ ਕੋਚ ਪਲਕ ਦੀ ਟੀਮ 'ਚ ਸੀ। ਮਾਨਸ਼ੀ ਇਕ ਪਿੰਡ ਤੋਂ ਹੈ, ਜਿਸਦੀ ਕੁੱਲ ਆਬਾਦੀ 300 ਹੈ। ਉਸਨੇ 3 ਸਾਲ ਦੀ ਉਮਰ 'ਚ ਹੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ। ਉੱਥੇ ਹੀ ਉਹ ਆਪਣੀ ਮਾਂ ਨੂੰ ਗੀਤ ਸੁਣਾਉਂਦੀ ਸੀ। ਛੋਟੇ ਕਸਬੇ 'ਚ ਰਹਿਣ ਦੀ ਵਜ੍ਹਾ ਕਰਕੇ ਉਸਨੂੰ ਸੰਗੀਤ ਦੀ ਟ੍ਰੇਨਿੰਗ ਮਿਲਣੀ ਕਾਫੀ ਮੁਸ਼ਕਿਲ ਸੀ। ਅਜਿਹੇ 'ਚ ਉਸਨੇ ਹਿੰਦੀ ਗੀਤਾਂ ਨੂੰ ਸੁਣ ਕੇ ਘਰ 'ਚ ਹੀ ਰਿਆਜ਼ ਕਰਨਾ ਸ਼ੁਰੂ ਕੀਤਾ। ਇਸ ਸ਼ੋਅ 'ਚ ਆਉਣ ਲਈ ਉਸ ਕੋਲ ਪੈਸੇ ਵੀ ਨਹੀਂ ਸਨ। ਅਜਿਹੇ 'ਚ ਉਸਦੇ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਉਸਨੂੰ ਮੁੰਬਈ ਭੇਜਿਆ।
ਆਪਣੀ ਇਸ ਜਿੱਤ ਤੋਂ ਖੁਸ਼ ਮਾਨਸ਼ੀ ਨੇ ਕਿਹਾ, ''ਸਭ ਤੋਂ ਪਹਿਲਾਂ ਆਪਣੇ ਪਿੰਡ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਮੇਰੇ ਹੁਨਰ 'ਤੇ ਭਰੋਸਾ ਕੀਤਾ ਅਤੇ ਮੇਰੇ ਸੁਪਨਿਆਂ ਦਾ ਸਮਰਥਨ ਕੀਤਾ। ਮਾਨਸ਼ੀ ਨੇ ਕੋਚ ਪਲਕ ਦਾ ਧੰਨਵਾਦ ਵੀ ਕੀਤਾ। ਗਰਾਂਡ ਫਿਨਾਲੇ 'ਚ ਉਸਦਾ ਮੁਕਾਬਲਾ ਸ਼ਰੂਤੀ ਗੋਸਵਾਮੀ, ਸਕੀਨਾ ਮੁਖੀਆ, ਗੁੰਤਾਸ ਕੋਰ, ਨਿਲਾਂਜਨਾ ਰਾਏ ਅਤੇ ਮੁਹੱਮਦ ਫਾਜ਼ਿਲ ਨਾਲ ਹੋਇਆ। ਸ਼ਰੂਤੀ ਇਸ ਸ਼ੋਅ ਦੀ ਸੈਕਿੰਡ ਰਨਰ-ਅੱਪ ਬਣੀ, ਉੱਥੇ ਹੀ ਨਿਲਾਂਜਨਾ ਫਰਸਟ ਰਨਰ-ਅੱਪ ਰਹੀ। ਮਾਨੁਸ਼ੀ ਨੂੰ ਇਸ ਜਿੱਤ ਦੀ ਟ੍ਰਾਫੀ ਨਾਲ 25 ਲੱਖ ਦਾ ਚੈੱਕ ਮਿਲਿਆ, ਉੱਥੇ ਹੀ ਰਨਰ-ਅੱਪ ਰਹੇ ਮੁਕਾਬਲੇਬਾਜ਼ਾਂ ਨੂੰ 10-10 ਲੱਖ ਮਿਲੇ। ਇਸ ਤੋਂ ਇਲਾਵਾ ਬਾਕੀ ਸਭ ਮੁਕਾਬਲੇਬਾਜ਼ਾਂ ਨੂੰ ਕੈਡਬਰੀ ਵਲੋਂ ਗਿਫਟ ਹੈਂਪਰ ਦਿੱਤੇ ਗਏ।