ਜਲੰਧਰ (ਬਿਊਰੋ) - ਹਰਿਆਣਾ ਦੇ ਸੁਮਿਤ ਸੈਣੀ ਨੇ 'ਦਿ ਵਾਈਸ' ਦਾ ਤੀਜਾ ਸੀਜ਼ਨ ਜਿੱਤ ਲਿਆ ਹੈ। ਉਨ੍ਹਾ ਨੇ ਅਦਨਾਨ ਅਹਿਮਦ, ਹਰਗੁਨ ਕੌਰ ਤੇ ਸਿਮਰਨ ਜੋਸ਼ੀ ਨੂੰ ਹਰਾ ਕੇ ਟਰਾਫੀ ਆਪਣੇ ਨਾਂ ਕੀਤੀ ਤੇ 25 ਲੱਖ ਰੂਪੈ ਦਾ ਇਨਾਮ ਹਾਸਿਲ ਕੀਤਾ।
ਇਸ ਸ਼ੋਅ ਦੇ ਆਖੀਰ 'ਚ ਚਾਰ ਫਾਈਨਲਿਸਟ ਸਨ। ਸ਼ੋਅ ਦੇ ਸੁਪਰ ਗੂਰੂ ਏ.ਆਰ. ਰਹਿਮਾਨ ਫਿਨਾਲੇ ਸ਼ੋਅ ਦਾ ਹਿੱਸਾ ਨਹੀਂ ਬਣ ਸਕੇ। ਉਨ੍ਹਾਂ ਦੀ ਥਾਂ ਆਸ਼ਾ ਭੌਂਸਲੇ ਇਸ ਸ਼ੋਅ ਦਾ ਹਿੱਸਾ ਬਣੀ। ਆਸ਼ਾ ਨੇ ਉਥੇ ਆਪਣੀ ਵੱਡੀ ਭੈਣ ਲਤਾ ਮੰਗੇਸ਼ਕਰ ਦੀ ਮਿਮਕਰੀ ਵੀ ਕੀਤੀ। ਆਸ਼ਾ ਭੌਂਸਲੇ ਨੇ ਲਤਾ ਦੇ ਗੀਤ 'ਚੁਰਾ ਲਿਆ ਤੁਮਨੇ ਜੋ ਦਿਲ ਕੋ' ਗਾ ਕੇ ਸ਼ੋਅ ਨੂੰ ਚਾਰ ਚੰਨ ਲਾਏ।
ਦੱਸਣਯੋਗ ਹੈ ਕਿ ਇਸ ਸ਼ੋਅ 'ਚ ਜੱਜ ਦੀ ਭੂਮਿਕਾ ਏ.ਆਰ. ਰਹਿਮਾਨ ਤੋਂ ਇਲਾਵਾ ਅਦਨਾਨ ਸਾਮੀ, ਅਰਮਾਨ ਮਲਿਕ, ਹਰਸ਼ਦੀਪ ਕੌਰ ਤੇ ਕਨਿਕਾ ਕਪੂਰ ਨੇ ਨਿਭਾਈ ਸੀ। ਜਦਕਿ ਸ਼ੋਅ ਨੂੰ ਹੋਸ਼ਟ 'ਯੇ ਹੇ ਮੁਹਾਬਤੇ' ਫੇਮ ਦਿਵਿਅੰਕਾ ਤ੍ਰਿਪਾਠੀ ਨੇ ਕੀਤਾ।