FacebookTwitterg+Mail

PICS: ਬਿਨਾਂ ਲਿਪਲੌਕ ਤੇ ਐਕਸਪੋਜ਼ ਕੀਤੇ ਇਨ੍ਹਾਂ ਖੂਬਸੂਰਤ ਅਭਿਨੇਤਰੀਆਂ ਨੇ ਬਣਾਈ ਖਾਸ ਪਛਾਣ

these bollywood actress not doing liplock scene ever
03 April, 2018 05:19:58 PM

ਮੁੰਬਈ(ਬਿਊਰੋ)— ਬਾਲੀਵੁੱਡ ਫਿਲਮਾਂ 'ਚ ਇੰਟੀਮੇਟ ਸੀਨ ਅਤੇ ਲਿਪਲੌਕ ਹੁਣ ਆਮ ਗੱਲ ਹੋ ਗਈ ਹੈ। ਫਿਲਮਾਂ 'ਚ ਜ਼ਿਆਦਾਤਰ ਐਕਟਰਜ਼ ਐਕਸਪੋਜ਼ ਕਰਦੀਆਂ ਨਜ਼ਰ ਆਉਂਦੀਆ ਹਨ। ਇਸ ਲਈ ਉਨ੍ਹਾਂ ਨੂੰ ਲੋਕਪ੍ਰਿਯਤਾ ਵੀ ਜਲਦੀ ਮਿਲ ਜਾਂਦੀ ਹੈ ਪਰ ਇਸ ਫਿਲਮੀ ਦੁਨੀਆ 'ਚ ਅੱਜ ਵੀ ਕੁਝ ਅਜਿਹੀਆਂ ਅਭਿਨੇਤਰੀਆਂ ਹਨ, ਜੋ ਬਿਨਾਂ ਐੈਕਸਪੋਜ਼ ਅਤੇ ਕਿੱਸ ਕੀਤੇ ਦਰਸ਼ਕਾਂ 'ਚ ਮਸ਼ਹੂਰ ਹਨ।

Punjabi Bollywood Tadka
ਸਭ ਤੋਂ ਪਹਿਲਾ ਨਾਂ ਆਉਂਦਾ ਹੈ ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਸਿਨਹਾ ਦਾ। ਦੱਸ ਦਈਏ ਕਿ ਸੋਨਾਕਸ਼ੀ ਸਿਨਹਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸੁਪਰਹਿੱਟ ਫਿਲਮ 'ਦਬੰਗ' ਨਾਲ ਕੀਤੀ ਸੀ। ਅਕਸਰ ਸੋਨਾਕਸ਼ੀ ਨੂੰ ਫਿਲਮਾਂ 'ਚ ਸੂਟ ਅਤੇ ਸਾੜ੍ਹੀ 'ਚ ਦੇਖਿਆ ਜਾਂਦਾ ਹੈ ਅਤੇ ਉਹ ਕਿਸਿੰਗ ਸੀਨ ਤੋਂ ਵੀ ਦੂਰ ਰਹਿੰਦੀ ਹੈ। ਸੋਨਾਕਸ਼ੀ ਦਾ ਅਜੇ ਤੱਕ ਕਿਸੇ ਵੀ ਫਿਲਮ 'ਚ ਲਿਪਲੌਕ ਨਹੀਂ ਦੇਖਿਆ ਗਿਆ।

Punjabi Bollywood Tadka
ਸੁਪਰਹਿੱਟ ਫਿਲਮ 'ਗਜਨੀ' ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਆਸੀਨ ਭਾਵੇਂ ਅੱਜ ਫਿਲਮਾਂ ਤੋਂ ਦੂਰ ਹੈ ਪਰ ਉਸ ਨੂੰ ਪਹਿਲਾਂ ਵੀ ਕਦੇ ਐਕਸਪੋਜ਼ ਕਰਦੇ ਨਹੀ ਦੇਖਿਆ ਗਿਆ। ਬਾਲੀਵੁੱਡ ਫਿਲਮਾਂ 'ਰੈੱਡੀ', 'ਆਲ ਇਜ਼ ਵੈੱਲ', 'ਬੌਸ' ਅਤੇ 'ਬੋਲ ਬੱਚਨ' ਵਰਗੀਆਂ ਫਿਲਮਾਂ 'ਚ ਬਿਨਾਂ ਲਿਪਲੌਕ ਅਤੇ ਐਕਸਪੋਜ਼ ਦੇ ਦੇਖਿਆ ਗਿਆ ਹੈ।

Punjabi Bollywood Tadka
ਬਲਾਕਬਸਟਰ ਫਿਲਮ 'ਬਾਹੂਬਲੀ' 'ਚ ਕੰਮ ਕਰ ਚੁੱਕੀ ਅਦਾਕਾਰਾ ਤਮੰਨਾ ਭਾਟੀਆ ਨੂੰ ਅਜੈ ਦੇਵਗਨ ਨਾਲ ਫਿਲਮ 'ਹਿੰਮਤਵਾਲਾ', ਅਕਸ਼ੈ ਨਾਲ 'ਐਂਟਰਟੇਨਮੈਂਟ' ਅਤੇ ਸੈਫ ਨਾਲ 'ਹਮਸ਼ਕਲਸ' 'ਚ ਨਜ਼ਰ ਆ ਚੁੱਕੀ ਹੈ। ਤਮੰਨਾ ਨੇ ਆਪਣੀ ਖੂਬਸੂਰਤੀ ਅਤੇ ਸ਼ਾਨਦਾਰ ਅਭਿਨੈ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਪਰ ਉਸ ਨੇ ਆਪਣੀਆਂ ਇਨ੍ਹਾਂ ਤਿੰਨ ਫਿਲਮਾਂ 'ਚ ਨਾ ਹੀ ਵਧੇਰੇ ਐਕਸਪੋਜ਼ ਕੀਤਾ ਅਤੇ ਨਾ ਹੀ ਕੋਈ ਲਿਪਲੌਕ ਸੀਨ।

Punjabi Bollywood Tadka
90 ਦੇ ਦਹਾਕੇ ਦੀ ਖੂਬਸੂਰਤ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਫਿਲਮ ਇੰਡਸਟਰੀ 'ਚ ਕਈ ਸਾਲ ਗੁਜ਼ਾਰੇ ਹਨ ਪਰ ਕਿਸੀ ਵੀ ਫਿਲਮ 'ਚ ਲਿਪਲੌਕ ਸੀਨ ਕਰਦੇ ਨਹੀਂ ਦੇਖਿਆ ਗਿਆ। ਹਾਲਾਂਕਿ ਸ਼ਿਲਪਾ ਸ਼ੈਟੀ ਕਾਫੀ ਸਾਲਾਂ ਤੋਂ ਬਾਲੀਵੁੱਡ ਤੋਂ ਦੂਰ ਹੈ ਪਰ ਇਸ ਦੇ ਬਾਵਜੂਦ ਸ਼ਿਲਪਾ ਦੇ ਕਾਫੀ ਪ੍ਰਸ਼ੰਸਕ ਹਨ।

Punjabi Bollywood Tadka
ਬਾਲੀਵੁੱਡ 'ਚ ਅੱਜ ਵੀ ਆਪਣੀ ਐਕਟਿੰਗ ਦੇ ਦਮ 'ਤੇ ਸਭ ਦਾ ਦਿਲ ਜਿੱਤਣ ਵਾਲੀ ਬਾਲੀਵੁੱਡ ਅਦਾਕਾਰਾ ਤੱਬੂ ਨੂੰ ਵੀ ਕਦ ਐਕਸਪੋਜ਼ ਕਰਦੇ ਨਹੀਂ ਦੇਖਿਆ ਗਿਆ। ਉਹ ਹਮੇਸ਼ਾ ਫਿਲਮਾਂ 'ਚ ਸਧਾਰਣ ਰੋਲ ਕਰਦੀ ਨਜ਼ਰ ਆਈ ਹੈ। ਹਾਲ ਹੀ 'ਚ ਤੱਬੂ ਨੂੰ 'ਗੋਲਮਾਲ ਅਗੇਨ' 'ਚ ਦੇਖਿਆ ਗਿਆ ਸੀ।


Tags: AsinSonakshi SinhaTabuShilpa ShettyTamannaahLipLock Scene

Edited By

Chanda Verma

Chanda Verma is News Editor at Jagbani.