FacebookTwitterg+Mail

ਕੋਈ 10 ਸਾਲ ਛੋਟਾ ਕੋਈ 9, ਇਨ੍ਹਾਂ ਸਿਤਾਰਿਆਂ ਨੇ ਕਰਵਾਏ ਬੇ-ਮੇਲੇ ਵਿਆਹ

these bollywood celebrities husband wife age difference
08 August, 2019 02:55:03 PM

ਮੁੰਬਈ(ਬਿਊਰੋ)— 'ਨਾ ਉਮਰ ਕੀ ਸੀਮਾ ਹੋ ਨਾ ਜਨਮੋਂ ਕਾ ਹੋ ਬੰਧਨ... ਜਬ ਪਿਆਰ ਕਰੇ ਕੋਈ ਤੋ ਦੇਖੇ ਸਿਰਫ ਮਨ' ਇਹ ਲਾਈਨਾਂ ਸਾਡੇ ਆਮ ਲੋਕਾਂ ਦੀ ਜ਼ਿੰਦਗੀ 'ਚ ਕਿੰਨੀਆਂ ਮਾਇਨੇ ਰੱਖਦੀਆਂ ਹਨ ਇਹ ਤਾਂ ਪਤਾ ਨਹੀਂ ਪਰ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਇਨ੍ਹਾਂ ਲਾਈਨਾਂ ਨੂੰ ਜ਼ਰੂਰ ਸੱਚ ਸਾਬਤ ਕੀਤਾ ਹੈ। ਆਮਤੌਰ 'ਤੇ ਵਿਆਹ ਲਈ ਲੜਕੀ ਦੀ ਉਮਰ ਹਮੇਸ਼ਾ ਲਡ਼ਕੇ ਨਾਲੋਂ ਘੱਟ ਹੀ ਦੇਖੀ ਜਾਂਦੀ ਹੈ ਪਰ ਬਾਲੀਵੁੱਡ 'ਚ ਕਈ ਅਜਿਹੀਆਂ ਅਦਾਕਾਰਾਂ ਹਨ, ਜਿਨ੍ਹਾਂ ਨੇ ਆਪਣੀ ਉਮਰ ਤੋਂ ਘੱਟ ਉਮਰ ਵਾਲੇ ਲੜਕਿਆਂ ਨਾਲ ਵਿਆਹ ਕਰਵਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਪਿਆਰ 'ਚ ਉਮਰ ਨਹੀਂ ਦੇਖੀ ਜਾਂਦੀ। ਐਸ਼ਵਰਿਆ ਰਾਏ ਬੱਚਨ, ਸ਼ਿਲਪਾ ਸ਼ੈੱਟੀ, ਫਰਾਹ ਖਾਨ, ਸੋਹਾ ਅਲੀ ਖਾਨ, ਫਿਲਮ ਇੰਡਸਟਰੀ ਦੀਆਂ ਅਜਿਹੀਆਂ ਅਦਾਕਾਰਾਂ ਹਨ ਜਿਨ੍ਹਾਂ ਦੇ ਪਤੀ ਉਨ੍ਹਾਂ ਤੋਂ ਘੱਟ ਉਮਰ ਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਜੋੜਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਉਮਰ 'ਚ ਕਾਫੀ ਫਰਕ ਹੈ।

ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਨੇ ਪਿਛਲੇ ਸਾਲ ਯਾਨੀ 2018 'ਚ ਹੀ ਵਿਆਹ ਕੀਤਾ ਹੈ। ਦੋਵਾਂ ਦਾ ਵਿਆਹ ਕਾਫੀ ਚਰਚਾ 'ਚ ਵੀ ਰਿਹਾ। ਦਰਅਸਲ, ਨਿੱਕ, ਪ੍ਰਿਅੰਕਾ ਤੋਂ 10 ਸਾਲ ਛੋਟੇ ਹਨ, ਜਿਸ ਕਾਰਨ ਅਦਾਕਾਰਾ ਨੂੰ ਅਕਸਰ ਟਰੋਲ ਕੀਤਾ ਜਾਂਦਾ ਹੈ।
Punjabi Bollywood Tadka

ਉਰਮਿਲਾ ਮਾਤੋਂਡਕਰ- ਮੋਹਸਿਨ ਅਖਤਰ

ਫਿਲਮਾਂ ਤੋਂ ਰਾਜਨੀਤੀ ਵੱਲ ਰੁਖ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਆਪਣੇ ਪਤੀ ਮੋਹਸਿਨ ਅਖਤਰ ਤੋਂ 9 ਸਾਲ ਵੱਡੀ ਹੈ। ਸਾਲ 2016 'ਚ ਅਚਾਨਕ ਵਿਆਹ ਕਰਕੇ ਉਰਮਿਲਾ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ।
Punjabi Bollywood Tadka

ਫਰਾਹ ਖਾਨ ਤੇ ਸ਼ਿਰੀਸ਼ ਕੁੰਦਰਾ

ਫਰਾਹ ਖਾਨ ਪਤੀ ਸ਼ਿਰੀਸ਼ ਤੋਂ ਅੱਠ ਸਾਲ ਵੱਡੀ ਹੈ। ਦੋਵਾਂ ਦੀ ਮੁਲਾਕਾਤ 2004 'ਚ 'ਮੈਂ ਹੂੰ ਨਾ' ਦੇ ਸੈੱਟ 'ਤੇ ਹੋਈ ਸੀ। 2004 'ਚ ਹੀ ਦੋਵਾਂ ਨੇ ਵਿਆਹ ਕਰ ਲਿਆ। ਫਰਾਹ ਦੀਆਂ ਦੋ ਧੀਆਂ ਤੇ ਬੇਟਾ ਹੈ।
Punjabi Bollywood Tadka

ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ

ਕਰਨ ਸਿੰਘ ਗਰੋਵਰ ਤੇ ਬਿਪਾਸ਼ਾ ਦੀ ਉਮਰ 'ਚ ਕਰੀਬ ਤਿੰਨ ਸਾਲ ਦਾ ਅੰਤਰ ਹੈ। ਕਰਨ, ਬਿਪਾਸ਼ਾ ਤੋਂ ਤਿੰਨ ਸਾਲ ਛੋਟੇ ਹਨ। ਦੋਵਾਂ ਨੇ 2016 'ਚ ਵਿਆਹ ਕੀਤਾ ਸੀ।
Punjabi Bollywood Tadka

ਸੋਹਾ ਅਲੀ ਖਾਨ ਤੇ ਕੁਣਾਲ ਖੇਮੂ

ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਆਪਣੇ ਪਦੀ ਕੁਣਾਲ ਖੇਮੂ ਤੋਂ 5 ਸਾਲ ਵੱਡੀ ਹੈ। ਦੋਵਾਂ ਨੇ ਸਾਲ 2015 'ਚ ਵਿਆਹ ਕੀਤਾ ਸੀ। ਦੋਵਾਂ ਦੀ ਇਕ ਧੀ ਵੀ ਹੈ।
Punjabi Bollywood Tadka

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ

ਸ਼ਿਲਪਾ ਤੇ ਰਾਜ ਦੀ ਉਮਰ 'ਚ ਬਹੁਤ ਜ਼ਿਆਦਾ ਫਰਕ ਨਹੀਂ ਹੈ। ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੇ ਪਤੀ ਰਾਜ ਕੁੰਦਰਾ ਤੋਂ ਸਿਰਫ ਤਿੰਨ ਮਹੀਨੇ ਵੱਡੀ ਹੈ। ਦੋਵਾਂ ਦਾ ਇਕ ਬੇਟਾ ਵੀ ਹੈ।
Punjabi Bollywood Tadka

ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ

ਅਭਿਸ਼ੇਕ ਬੱਚਨ ਆਪਣੀ ਪਤਨੀ ਐਸ਼ਵਰਿਆ ਰਾਏ ਤੋਂ ਤਿੰਨ ਸਾਲ ਛੋਟੇ ਹਨ। ਦੋਵਾਂ ਦਾ ਵਿਆਹ 20 ਅਪ੍ਰੈਲ 2007 ਨੂੰ ਹੋਇਆ ਸੀ। ਦੋਵਾਂ ਦੀ ਇਕ ਧੀ ਵੀ ਹੈ। ਜਿਸ ਦਾ ਨਾਮ ਆਰਾਧਿਆ ਹੈ।
Punjabi Bollywood Tadka


Tags: Priyanka ChopraNick JonasAishwarya RaiAbhishek BachchanBollywood CelebritiesAge DifferenceBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari