ਮੁੰਬਈ (ਬਿਊਰੋ) — ਬਾਲੀਵੁੱਡ ਸਿਤਾਰਿਆਂ ਲਈ ਫਿਲਮਾਂ ਤੇ ਵਿਗਿਆਪਨਾਂ ਉਨ੍ਹਾਂ ਦੀ ਕਮਾਈ ਦਾ ਮੁੱਖ ਜਰੀਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਵੀ ਸਟਾਰਸ ਦੇ ਇਨਕਮ ਦਾ ਬਹੁਤ ਵੱਡਾ ਸਰੋਤ ਬਣ ਚੁੱਕਾ ਹੈ। ਸਿਤਾਰੇ ਆਪਣੇ ਇਕ ਇੰਸਟਾਗ੍ਰਾਮ ਪੋਸਟ ਲਈ ਲੱਖਾਂ ਰੁਪਏ ਲੈਂਦੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ ਮੈਨੇਜਮੈਂਟ ਕੰਪਨੀ ਹਾਪਰਸ ਐੱਚ ਕਿਊ ਨੇ ਇੰਸਟਾਗ੍ਰਾਮ ਰਿਚ ਲਿਸਟ 2019 ਜਾਰੀ ਕੀਤੀ ਹੈ। ਇਸ 'ਚ ਬਾਲੀਵੁੱਡ ਸਿਤਾਰਿਆਂ ਪ੍ਰਤੀ ਪੋਸਟ ਚਾਰਚ ਵੀ ਮੌਜੂਦ ਹਨ। ਆਓ ਜਾਣਦੇ ਹਾਂ ਅਮਿਤਾਭ ਬੱਚਨ ਤੋਂ ਲੈ ਕੇ ਪ੍ਰਿਯੰਕਾ ਚੋਪੜਾ ਇੰਸਟਾਗ੍ਰਾਮ ਦੇ ਜ਼ਰੀਏ ਕੌਣ ਕਿੰਨਾ ਕਮਾਉਂਦੇ ਹਨ।
ਪ੍ਰਿਯੰਕਾ ਚੋਪੜਾ ਗਲੋਬਲ ਆਈਕਨ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ 40 ਮਿਲੀਅਨ ਤੋਂ ਵੀ ਜ਼ਿਆਦਾ ਇੰਸਟਾਗ੍ਰਾਮ ਫਾਲੋਅਰਸ ਹਨ। ਉਹ ਇਕ ਸਪੋਨਸਰਡ ਪੋਸਟ ਲਈ ਲਗਭਗ 1.87 ਕਰੋੜ ਚਾਰਜ ਕਰਦੀ ਹੈ। ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਦਿੱਲੀ 'ਚ ਆਪਣੀ ਅਪਕਮਿੰਗ ਪ੍ਰੋਜੈਕਟ 'ਦਿ ਵ੍ਹਾਈਟ ਟਾਈਗਰ' ਦੀ ਸ਼ੂਟਿੰਗ ਕਰ ਰਹੀ ਹੈ। ਅਮਿਤਾਭ ਬੱਚਨ ਬਿੱਗ ਬੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਇਕ ਇੰਸਟਾਗ੍ਰਾਮ ਪੋਸਟ ਲਈ 40-50 ਲੱਖ ਰੁਪਏ ਚਾਰਜ ਕਰਦੇ ਹਨ। ਉਂਝ ਅਮਿਤਾਭ ਬੱਚਨ ਆਪਣੇ ਟਵਿਟਰ ਅਕਾਊਂਟ 'ਤੇ ਸਭ ਤੋਂ ਜ਼ਿਆਦਾ ਐਕਟਿਵ ਰਹਿੰਦੇ ਹਨ। ਇਸ 'ਚ ਉਹ ਆਪਣੀਆਂ ਕਵਿਤਾਵਾਂ ਤੇ ਜੋਕਸ ਸ਼ੇਅਰ ਕਰਦੇ ਰਹਿੰਦੇ ਹਨ। ਆਲੀਆ ਭੱਟ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਐਕਟਿਵ ਹੋ ਰਹੀ ਅਦਾਕਾਰਾ ਆਲੀਆ ਭੱਟ ਨਾ ਸਿਰਫ ਇੰਸਟਾਗ੍ਰਾਮ 'ਤੇ ਸਗੋਂ ਉਨ੍ਹਾਂ ਨੇ ਖੁਦ ਦਾ ਯੂਟਿਊਬ ਚੈਨਲ ਵੀ ਲੌਂਚ ਕਰ ਦਿੱਤਾ ਹੈ। ਉਂਝ ਇੰਸਟਾਗ੍ਰਾਮ ਦੇ ਪ੍ਰਤੀ ਪੋਸਟ ਲਈ ਉਹ 1 ਕਰੋੜ ਰੁਪਏ ਲੈਂਦੀ ਹੈ। ਸ਼ਾਹਰੁਖ ਖਾਨ ਕਿੰਗ ਖਾਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੋਂ ਦੂਰ ਹਨ। ਉਂਝ ਹਾਲ ਹੀ 'ਚ ਉਨ੍ਹਾਂ ਦੇ ਕੈਲੀਫੋਰਨੀਆ ਵੈਕਸ਼ਨ ਦੀ ਤਸਵੀਰਾਂ ਫੈਨਜ਼ ਨੂੰ ਕਾਫੀ ਪਸੰਦ ਆਈਆਂ ਸਨ। ਸ਼ਾਹਰੁਖ ਖਾਨ ਆਪਣੇ ਇਕ ਇੰਸਟਾਗ੍ਰਾਮ ਪੋਸਟ ਲਈ 80-1 ਕਰੋੜ ਰੁਪਏ ਚਾਰਜ ਕਰਦੇ ਹਨ। ਸ਼ਾਹਿਦ ਕਪੂਰ ਸ਼ਾਹਿਦ ਕਪੂਰ ਨੇ ਆਪਣੀ ਲੇਟੇਸਟ ਫਿਲਮ 'ਕਬੀਰ ਸਿੰਘ' ਨਾਲ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਜਿਥੇ ਫਿਲਮ ਨਿਰਮਾਤਾਵਾਂ 'ਚ ਉਨ੍ਹਾਂ ਦੀ ਮੰਗ ਵਧ ਗਈ ਹੈ, ਉਥੇ ਨੌਜਵਾਨਾਂ 'ਚ ਉਨ੍ਹਾਂ ਦਾ ਕਰੇਜ ਵੀ ਵਧ ਗਿਆ ਹੈ। ਸ਼ਾਹਿਦ ਆਪਣੇ ਇੱਕ ਇੰਸਟਾਗ੍ਰਾਮ ਪੋਸਟ ਲਈ 20-30 ਲੱਖ ਰੁਪਏ ਲੈਂਦੇ ਹਨ। ਨੇਹਾ ਧੂਪੀਆ ਭਾਵੇਂ ਹੀ ਨੇਹਾ ਨੇ ਫਿਲਮਾਂ ਤੋਂ ਦੂਰੀ ਬਣਾ ਲਈ ਹੈ ਪਰ ਲੋਕਾਂ 'ਚ ਅੱਜ ਵੀ ਉਸ ਦਾ ਚਾਰਮ ਬਰਕਰਾਰ ਹੈ। ਨੇਹਾ ਦੇ ਹਰ ਇਕ ਇੰਸਟਾਗ੍ਰਾਮ ਪੋਸਟ 'ਤੇ ਲੱਖਾਂ ਲਾਈਕਸ ਆਉਂਦੇ ਹਨ। ਉਹ ਇਕ ਪੋਸਟ ਲਈ 1.5 ਲੱਖ ਰੁਪਏ ਲੈਂਦੀ ਹੈ।