ਨਵੀਂ ਦਿੱਲੀ - ਨਵੀਂ ਦਿੱਲੀ ਦੇ ਤਾਜ ਹੋਟਲ ’ਚ ਐੱਫ. ਡੀ. ਸੀ. ਆਈ. ਵੱਲੋਂ ਆਯੋਜਿਤ ਇੰਡੀਆ ਕੂਟਿਊਰ ਵੀਕ 2019 ’ਚ ਕਈ ਨਾਮੀ ਡਿਜ਼ਾਈਨਰਾਂ ਨੇ ਆਪਣੀਆਂ ਕੁਲੈਕਸ਼ਨਾਂ ਪੇਸ਼ ਕੀਤੀਆਂ। ਇਸ ਫੈਸ਼ਨ ਸ਼ੋਅ ਦਾ ਅਰੰਭ ਡਿਜ਼ਾਈਨਰ ਅਮਿਤ ਅਗਰਵਾਨ ਨੇ ਆਪਣੀ 'ਲਿਊਮੇਨ' ਕੁਲੈਕਸ਼ਨ ਦੀ ਪੇਸ਼ਕਸ਼ ਕਰਕੇ ਕੀਤਾ, ਜਿਸ ਦੀ ਸ਼ੋਅ ਸਟਾਪਰ ਬਾਲੀਵੁੱਡ ਦੀ ਅਦਾਕਾਰਾ ਕਿਆਰਾ ਅਡਵਾਨੀ ਰਹੀ। ਕਿਆਰਾ ਨੇ ਲਾਲ ਲਹਿੰਗੇ ਦੇ ਨਾਲ ਡੀਪ ਕਲੀਵੇਜ ਬਲਾਊਜ਼ ਪਾਇਆ ਹੋਇਆ ਸੀ, ਜਿਹੜਾ ਮਾਡਰਨ ਬ੍ਰਾਈਡ ਲਈ ਮੁਕੰਮਲ ਮਿਸਾਲ ਸੀ।
ਓਥੇ ਹੀ ਡਿਜ਼ਾਈਨਰ ਜੋੜੀ ਪੰਕਜ-ਨਿਧੀ ਦੀ ਮੋਸੈਕ ਕੁਲੈਕਸ਼ਨ ਲਈ ਅਦਾਕਾਰਾ ਆਦਿਤੀ ਰਾਓ ਰੈਂਪ ’ਤੇ ਉਤਰੀ। ਆਦਿੱਤੀ ਨੇ ਹੈਵੀ ਗੋਲਡਨ ਲਹਿੰਗੇ ਨਾਲ ਡੱਲ ਪਿੰਕ ਸ਼ੋਲਡਰ ਬਲਾਊਜ਼ ਕੈਰੀ ਕੀਤਾ, ਜਿਹੜਾ ਉਸ ਨੂੰ ਫਿਊਜ਼ਨ ਟੱਚ ਦੇ ਰਿਹਾ ਸੀ।
ਡਿਜ਼ਾਈਨਰ ਜੋੜੀ ਸ਼ਿਆਮਲ ਅਤੇ ਭੂਮਿਕਾ ਲਈ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਰੈਂਪ ਵਾਕ ਕੀਤਾ । ਕ੍ਰਿਤੀ ਨੇ ਬੇਜ ਕਲਰ ਦਾ ਰਾਸਿਲਕ ਲਹਿੰਗਾ ਪਾਇਆ ਹੋਇਆ ਸੀ, ਜਿਸ ਨੂੰ ਉਨ੍ਹਾਂ ਨੇ ਸ਼ਿਮਰ ਬਲਾਊਜ਼ ਅਤੇ ਟੂਲੇ ਫੈਬਰਿਕ ਦੁੱਪਟੇ ਦੇ ਨਾਲ ਟੀਮ ਅੱਪ ਕੀਤਾ।
ਬਾਲੀਵੁੱਡ ਦੀ ਹੌਟ ਅਦਾਕਾਰਾ ਮਲਾਇਕਾ ਅਰੋੜਾ ਨੇ ਡਿਜ਼ਾਈਨਰ ਸੁਲਕਸ਼ਣਾ ਅਰੋੜਾ ਦੀ ਕੁਲੈਕਸ਼ਨ ਲਈ ਰੈਂਪ ਵਾਕ ਕੀਤਾ। ਮਲਾਇਕਾ ਨੇ ਗ੍ਰੀਨ ਲਹਿੰਗਾ ਪਾਇਆ, ਜਿਸ ਨਾਲ ਉਸ ਨੇ ਸਟਰੈਪੀ ਸਲੀਵਜ਼ ਬਲਾਊਜ਼ ਅਤੇ ਟੂਲੇ ਦੁਪੱਟਾ ਕੈਰੀ ਕੀਤਾ।
ਮਸ਼ਹੂਰ ਡਿਜ਼ਾਈਨਰ ਫਾਲਗੁਨੀ ਸ਼ੇਨ ਪੀਕਾਕ ਦੀ ਬੌਂਜ਼ੂਰ ਆਮੇਰ ਦੀ ਕੁਲੈਕਸ਼ਨ ਲਈ ਅਦਾਕਾਰਾ ਸਾਰਾ ਰੈਂਪ ’ਤੇ ਉਤਰੀ। ਦੱਸ ਦਈਏ ਕਿ ਇਹ ‘ਸਿੰਬਾ’ ਅਦਾਕਾਰਾ ਸਾਰਾ ਦਾ ਪਹਿਲਾ ਰੈਂਪ ਵਾਕ ਸੀ। ਸਾਰਾ ਨੇ ਪਹਿਲੀ ਵਾਰ 'ਚ ਹੀ ਲੋਕਾਂ ਦਾ ਦਿਲ ਜਿੱਤ ਲਿਆ। ਸਾਰਾ ਨੇ ਆਇਵਰੀ ਕਲਰ ਦਾ ਚਿਕਨਕਾਰੀ ਵਰਕ ਲੌਂਗ ਟਰੇਲ ਲਹਿੰਗਾ ਪਾਇਆ ਹੋਇਆ ਸੀ।
ਇਸੇ ਤਰ੍ਹਾਂ ਡਿਜ਼ਾਈਨਰ ਰੇਨੂੰ ਟੰਡਨ ਦੀ ਕੁਲੈਕਸ਼ਨ ‘ਸਵਾਨਾਹ ਸਾਗਾ’ ਦੇ ਲਈ ਅਦਾਕਾਰਾ ਰਕੁਲ ਪ੍ਰੀਤ ਨੇ ਹੈਵੀ ਮਿਰਰ ਵਰਕ ਲਹਿੰਗਾ ਪਾ ਕੇ ਰੈਂਪ ਵਾਕ ਕੀਤਾ।
ਡਿਜ਼ਾਈਨਰ ਲਹਿੰਗਾ ਪਾ ਕੇ ਗੌਰਵ ਗੁਪਤਾ ਦੀ ਸ਼ੋਅ ਸਟਾਪਰ ਅਦਾਕਾਰਾ ਡਾਇਨਾ ਪੇਂਟੀ ਰਹੀ। ਉੱਥੇ ਹੀ ਆਖਿਰ ’ਚ ਡਿਜ਼ਾਈਨਰ ਤਰੁਣ ਤਹਿਲਿਆਨੀ ਨੇ ਆਪਣੀ ਕੁਲੈਕਸ਼ਨ ਪੇਸ਼ ਕੀਤੀ