FacebookTwitterg+Mail

ਕਮਾਈ ਦੇ ਮਾਮਲੇ 'ਚ ਬਾਲੀਵੁੱਡ ਸਿਤਾਰਿਆਂ ਤੋਂ ਘੱਟ ਨਹੀਂ ਟੀ. ਵੀ. ਦੇ ਇਹ ਕਲਾਕਾਰ

these high paid tv actors
30 March, 2018 12:08:41 PM

ਮੁੰਬਈ(ਬਿਊਰੋ)— ਟੈਲੀਵਿਜ਼ਨ ਦੀ ਦੁਨੀਆ ਲਈ ਲੋਕਾਂ ਦੀ ਲੋਕਪ੍ਰਿਯਤਾ ਦਿਨ ਪ੍ਰਤੀਦਿਨ ਵੱਧਦੀ ਜਾ ਰਹੀ ਹੈ ਅਤੇ ਇਸ ਦੇ ਕਿਰਦਾਰ ਬਾਲੀਵੁੱਡ ਐਕਟਰ ਤੋਂ ਘੱਟ ਮਸ਼ਹੂਰ ਨਹੀਂ ਹਨ। ਮੰਨਿਆ ਕਿ ਬਾਲੀਵੁੱਡ 'ਚ ਕੰਮ ਕਰਨ ਦੀ ਫੀਸ ਭਾਵੇਂ ਹੀ ਜ਼ਿਆਦਾ ਹੋਵੇ ਪਰ ਇਨ੍ਹਾਂ ਟੀ. ਵੀ. ਕਲਾਕਾਰਾਂ ਦੀ ਫੀਸ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। 

Punjabi Bollywood Tadka
ਜੈਨੀਫਰ ਵਿੰਗੇਟ ਟੀ. ਵੀ. ਸੀਰੀਅਲ ਦੀ ਮਸ਼ਹੂਰ ਅਦਾਕਾਰਾ ਹੈ। ਟੀ. ਵੀ. ਦੀ ਦੁਨੀਆ 'ਚ ਕਈ ਸੀਰੀਅਲਜ਼ ਕਰਨ ਵਾਲੀ ਜੈਨੀਫਰ ਵਿੰਗੇਟ ਹੁਣ ਸੀਰੀਅਲ 'ਬੇਪਨਾਹ' 'ਚ ਦਿਖ ਰਹੀ ਹੈ। ਜੈਨੀਫਰ ਹਰ ਐਪੀਸੋਡ ਦਾ ਇਕ ਲੱਖ ਰੁਪਏ ਵਸੂਲਦੀ ਹੈ।

Punjabi Bollywood Tadka
ਰਵੀ ਦੁਬੇ ਟੀ. ਵੀ. ਜਗਤ ਦਾ ਜਾਣਿਆ-ਪਛਾਣਿਆ ਚਿਹਰਾ ਹੈ। ਲੋਕ ਉਨ੍ਹਾਂ ਨੂੰ ਸੀਰੀਅਲ 'ਜਮਾਈ ਰਾਜਾ' ਤੋਂ ਜਾਣਦੇ ਹਨ। ਦੱਸ ਦੇਈਏ ਕਿ ਉਹ ਵੀ ਇਕ ਦਿਨ ਦੇ ਸ਼ੂਟ ਲਈ ਇਕ ਲੱਖ ਰੁਪਏ ਲੈਂਦੇ ਹਨ। 

Punjabi Bollywood Tadka
ਇਸੇ ਤਰ੍ਹਾਂ ਦਿਵਿਆਂਕਾ ਤ੍ਰਿਪਾਠੀ (ਯੇ ਹੈ ਮੁਹੱਬਤੇਂ) ਇਕ ਦਿਨ ਦਾ 1.2 ਲੱਖ ਰੁਪਏ ਲੈ ਰਹੀ ਹੈ।

Punjabi Bollywood Tadka
ਟੀ. ਵੀ. ਦੀ ਦੁਨੀਆ ਦਾ ਸਭ ਤੋਂ ਵੱਡਾ ਤੇ ਪੁਰਾਣਾ ਚਿਹਰਾ (ਕਸਮ ਸੇ) ਰਾਮ ਕਪੂਰ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਏਕਤਾ ਕਪੂਰ ਦੇ ਸੀਰੀਅਲ 'ਬੜੇ ਅੱਛੇ ਲੱਗਤੇ ਹੈਂ' ਨਾਲ ਮਸ਼ਹੂਰ ਹੋਣ ਵਾਲੇ ਰਾਮ ਕਪੂਰ ਇਕ ਦਿਨ ਦਾ 1.25 ਲੱਖ ਰੁਪਏ ਲੈਂਦੇ ਹਨ।

Punjabi Bollywood Tadka
ਮਸ਼ਹੂਰ ਸੀਰੀਅਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ 'ਦਯਾ ਬੇਨ' ਕਿਰਦਾਰ ਨਾਲ ਮਸ਼ਹੂਰ ਹੋਈ ਦਿਸ਼ਾ ਇਕ ਐਪੀਸੋਡ ਦਾ 1.40 ਲੱਖ ਰੁਪਏ ਵਸੂਲਦੀ ਹੈ।

Punjabi Bollywood Tadka
'ਦਯਾ ਬੇਨ' ਦੇ ਸਹਿ-ਅਦਾਕਾਰ ਦਿਲੀਪ ਜੋਸ਼ੀ (ਜੇਠਾਲਾਲ) ਪ੍ਰਤੀਦਿਨ ਦੇ ਹਿਸਾਬ ਨਾਲ 1.7 ਲੱਖ ਲੈਂਦੇ ਹਨ। 

Punjabi Bollywood Tadka
ਸੀਰੀਅਲ 'ਦੇਵੋਂ ਕੇ ਦੇਵ ਮਹਾਦੇਵ' ਨਾਲ ਸੁਪਰਹਿੱਟ ਹੋਏ ਐਕਟਰ ਮੋਹਿਤ ਰੈਨਾ ਟੀ. ਵੀ. ਦੀ ਦੁਨੀਆ 'ਚ ਸਭ ਤੋਂ ਜ਼ਿਆਦਾ ਫੀਸ ਵਸੂਲਦੇ ਹਨ। ਮੋਹਿਤ ਇਕ ਐਪੀਸੋਡ ਦਾ 1.85 ਲੱਖ ਰੁਪਏ ਚਾਰਜ ਕਰਦੇ ਹਨ।


Tags: Jennifer WingetDisha VakaniRam KapoorDivyanka Tripathi DahiyaRavi DubeyMohit RainaDilip JoshiHigh Paid Tv Actors

Edited By

Chanda Verma

Chanda Verma is News Editor at Jagbani.