FacebookTwitterg+Mail

ਸਾਲ 2017 'ਚ ਇਹ ਸਿਤਾਰੇ ਬਣੇ ਮਾਤਾ-ਪਿਤਾ, ਘਰ ਆਏ ਨੰਨ੍ਹੇ ਮਹਿਮਾਨ

these starred parents in the year 2017
26 December, 2017 02:44:33 PM

ਮੁੰਬਈ(ਬਿਊਰੋ)— ਸਾਲ 2017 'ਚ ਬਾਲੀਵੁੱਡ ਤੋਂ ਲੈ ਕੇ ਟੀ. ਵੀ. ਸੈਲੀਬ੍ਰਿਟੀਜ਼ ਤੱਕ ਕਈ ਸਿਤਾਰੇ ਮਾਤਾ-ਪਿਤਾ ਬਣੇ ਹਨ। ਇਸ ਲਿਸਟ 'ਚ ਟੀ. ਵੀ. ਸ਼ੋਅ ਦੇ ਐਂਕਰ ਰਣਵਿਜੈ ਸਿੰਘ ਤੋਂ ਲੈ ਕੇ ਸੈਫ ਅਲੀ ਖਾਨ ਦੀ ਭੈਣ ਸੋਹਾ ਅਲੀ ਖਾਨ ਤੇ ਫਰਦੀਨ ਖਾਨ ਦਾ ਨਾਂ ਵੀ ਸ਼ਾਮਲ ਹੈ। ਸਾਲ ਬੀਤਣ ਨੂੰ ਹੈ ਤਾਂ ਆਓ ਤੁਹਾਨੂੰ ਮਿਲਾਉਂਦੇ ਹਾਂ ਉਨ੍ਹਾਂ ਸਿਤਾਰਿਆਂ ਨਾਲ ਜਿਨ੍ਹਾਂ ਦੇ ਘਰ ਇਸ ਸਾਲ ਨੰਨ੍ਹੇ ਮਹਿਮਾਨਾਂ ਨੇ ਦਸਤਕ ਦਿੱਤੀ ਹੈ। ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ ਸੋਹਾ ਅਲੀ ਖਾਨ ਨਾਂ ਆਉਂਦਾ ਹੈ।
ਸੋਹਾ ਅਲੀ ਖਾਨ ਤੇ ਕੁਣਾਲ ਖੇਮੂ 
ਸੋਹਾ ਅਲੀ ਖਾਨ ਤੇ ਕੁਣਾਲ ਖੇਮੂ ਇਸ ਸਾਲ ਮਾਤਾ-ਪਿਤਾ ਬਣੇ ਹਨ। ਉਨ੍ਹਾਂ ਦੇ ਘਰ ਇਕ ਨੰਨ੍ਹੀ ਪਰੀ ਨੇ 29 ਦਸੰਬਰ ਨੂੰ ਜਨਮ ਲਿਆ ਹੈ, ਜਿਸ ਦਾ ਨਾਂ ਇਨਾਇਆ ਨੌਮੀ ਹੈ।

Punjabi Bollywood Tadka
ਚੰਦਨ ਪ੍ਰਭਾਕਰ
ਕਪਿਲ ਸ਼ਰਮਾ ਦੇ ਟੀ. ਵੀ. ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਚੰਦਨ ਪ੍ਰਭਾਕਰ ਵੀ ਇਸੇ ਸਾਲ ਪਿਤਾ ਬਣੇ ਹਨ। ਚੰਦਨ ਦੀ ਪਤਨੀ ਨੰਦਿਨੀ ਖੰਨਾ ਨੇ 3 ਮਾਰਚ ਨੂੰ ਬੇਟੀ ਨੂੰ ਦਿੱਤਾ। ਇਸ ਦੇ ਆਉਣ ਨਾਲ ਚੰਦਨ ਦੇ ਘਰ ਕਾਫੀ ਖੁਸ਼ੀਆਂ ਆ ਗਈਆਂ।

Punjabi Bollywood Tadka
ਫਰਦੀਨ ਖਾਨ
ਇਸ ਸਾਲ ਮਾਤਾ-ਪਿਤਾ ਬਣਨ ਵਾਲੀ ਲਿਸਟ 'ਚ ਐਕਟਰ ਫਰਦੀਨ ਖਾਨ ਦਾ ਨਾਂ ਵੀ ਸ਼ਾਮਲ ਹੈ। ਫਰਦੀਨ ਖਾਨ ਲੰਬੇ ਸਮੇਂ ਤੋਂ ਫਿਲਮ ਇੰਡਸਟਰੀ ਤੋਂ ਹੈ। ਫਰਦੀਨ ਦੀ ਪਤਨੀ ਨਤਾਸ਼ਾ ਵਾਧਵਾਨੀ ਨੇ ਇਸ ਸਾਲ 11 ਅਗਸਤ ਨੂੰ ਬੇਟੇ ਨੂੰ ਜਨਮ ਦਿੱਤਾ। ਉਸ ਦਾ ਨਾਂ ਆਜਾਰੀ ਰੱਖਿਆ ਹੈ।

Punjabi Bollywood Tadka
ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ
ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਵੀ ਇਸ ਸਾਲ ਹੀ ਮਾਂ ਬਣੀ ਹੈ। ਈਸ਼ਾ ਦਿਓਨ ਨੇ ਇਸ ਸਾਲ 20 ਅਕਤੂਬਰ ਨੂੰ ਬੇਬੀ ਗਰਲ ਨੂੰ ਜਨਮ ਦਿੱਤਾ ਹੈ। ਦੱਸ ਦੇਈਏ ਕਿ ਈਸ਼ਾ ਦਿਓਲ ਨੇ ਭਰਤ ਤਖਤਾਨੀ ਨਾਲ ਸਾਲ 2012 'ਚ ਵਿਆਹ ਕਰਵਾਇਆ ਸੀ। ਈਸ਼ਾ ਨੇ ਆਪਣੀ ਬੇਟੀ ਦਾ ਨਾਂ ਰਾਧਿਆ ਰੱਖਿਆ ਹੈ।

Punjabi Bollywood Tadka
ਰਣਵਿਜੈ ਸਿੰਘ
'ਰੋਡੀਜ਼' ਤੇ 'ਸਪਲਿਟਸਵਿਲਾ' ਵਰਗੇ ਮਸ਼ਹੂਰ ਟੀ. ਵੀ. ਸ਼ੋਅ 'ਚ ਕੰਮ ਕਰ ਚੁੱਕੇ ਰਣਵਿਜੈ ਸਿੰਘ ਵੀ ਇਸੇ ਸਾਲ ਪਿਤਾ ਬਣੇ ਹਨ। ਰਣਵਿਜੈ ਦੀ ਪਤਨੀ ਪ੍ਰਿਆਂਕਾ ਵੋਹਰਾ ਨੇ 16 ਜਨਵਰੀ ਨੂੰ ਬੇਟੀ ਨੂੰ ਜਨਮ ਦਿੱਤਾ ਹੈ। ਬੇਟੀ ਦਾ ਨਾਂ ਕਾਇਨਾਤ ਰੱਖਿਆ ਹੈ।

Punjabi Bollywood Tadka


Tags: Parents In Year 2017Soha Ali Khan Kunal KhemuInaaya NaumiChandan PrabhakarFardeen KhanEsha DeolRannvijay Singhਰਣਵਿਜੈ ਸਿੰਘਸੋਹਾ ਅਲੀ ਖਾਨ ਤੇ ਫਰਦੀਨ ਖਾਨ