FacebookTwitterg+Mail

ਅਭਿਨੇਤਰੀ ਨੂੰ ਮਿਲਿਆ 20 ਲੱਖ ਰੁਪਏ 'ਚ ਰਾਤ ਬਿਤਾਉਣ ਦਾ ਆਫਰ, ਜਾਣੋ ਕੀ ਦਿੱਤਾ ਜਵਾਬ

this actress offered 20 lakh rupees for spending a night
12 March, 2018 02:37:09 PM

ਮੁੰਬਈ (ਬਿਊਰੋ)— 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਸੋਫੀਆ ਹਯਾਤ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਕਿਸੇ ਯੂਜ਼ਰ ਨੇ ਸੋਫੀਆ ਨੂੰ ਅਸ਼ਲੀਲ ਮੈਸਿਜ ਕਰ ਦਿੱਤਾ, ਜਿਸ ਕਾਰਨ ਉਹ ਭੜਕ ਉਠੀ। ਇਸ ਤੋਂ ਬਾਅਦ ਸੋਫੀਆ ਨੇ ਉਸ ਸ਼ਖਸ ਨੂੰ ਸਬਕ ਸਿਖਾਉਣ ਲਈ ਚੈਟ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਦਿੱਤਾ। ਉਕਤ ਸ਼ਖਸ ਨੇ ਸੋਫੀਆ ਨੂੰ 20 ਲੱਖ ਰੁਪਏ ਦੇ ਕੇ ਇਕ ਰਾਤ ਬਤੀਤ ਕਰਨ ਦਾ ਆਫਰ ਦਿੱਤਾ ਸੀ। ਸੋਫੀਆ ਨੇ ਉਸ ਨੂੰ ਕਰਾਰਾ ਜਵਾਬ ਦਿੰਦਿਆਂ ਸਕ੍ਰੀਨਸ਼ਾਟ ਸ਼ੇਅਰ ਕਰ ਦਿੱਤਾ।
Punjabi Bollywood Tadka
ਸੋਫੀਆ ਨੇ ਯੂਜ਼ਰ ਨੂੰ ਜਵਾਬ ਦਿੰਦਿਆਂ ਲਿਖਿਆ, 'ਮੇਰੇ ਈਮਾਨ ਨੂੰ ਕੋਈ 20 ਲੱਖ ਤਾਂ ਕੀ 20 ਕਰੋੜ 'ਚ ਵੀ ਨਹੀਂ ਖਰੀਦ ਸਕਦਾ। ਕੀ ਤੂੰ ਆਪਣੀ ਮਾਂ ਨੂੰ ਖਰੀਦੇਗਾ?'

 

A post shared by Sofia Hayat (@sofiahayat) on

ਦੱਸਣਯੋਗ ਹੈ ਕਿ ਸੋਫੀਆ ਅਕਸਰ ਸੋਸ਼ਲ ਮੀਡੀਆ 'ਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਹੀ ਵਜ੍ਹਾ ਹੈ ਕਿ ਕਈ ਵਾਰ ਯੂਜ਼ਰਸ ਉਸ ਨੂੰ ਨਿਸ਼ਾਨਾ ਬਣਾਉਂਦੇ ਹਨ।


Tags: Sofia Hayat Instagram Bigg Boss ਸੋਫੀਆ ਹਯਾਤ ਬਿੱਗ ਬੌਸ

Edited By

Rahul Singh

Rahul Singh is News Editor at Jagbani.