FacebookTwitterg+Mail

ਰਾਜੇਸ਼ ਖੰਨਾ ਦੇ ਇਸ ਬੰਗਲੇ ਨੇ ਬਦਲੀ ਕਈ ਸਿਤਾਰਿਆਂ ਦੀ ਕਿਸਮਤ, ਬਣਾਏ ਰਾਤੋ-ਰਾਤ ਸੁਪਰਸਟਾਰ

this haunted bungalow made rajendra kumar and rajesh khanna superstars
09 May, 2020 01:56:42 PM

ਮੁੰਬਈ (ਬਿਊਰੋ) —  ਸਾਲ 2012 ਵਿਚ ਰਾਜੇਸ਼ ਖੰਨਾ ਦੀ ਮੌਤ ਹੋਈ ਤਾਂ ਉਨ੍ਹਾਂ ਦੇ ਬੰਗਲੇ ਨੂੰ ਲੈ ਕੇ ਵਿਵਾਦ ਛਿੜ ਗਿਆ ਸੀ। ਇਸ ਬੰਗਲੇ ਨੂੰ ਲੈ ਕੇ ਸਮੇਂ-ਸਮੇਂ 'ਤੇ ਕਈ ਦਾਅਵੇ ਹੁੰਦੇ ਰਹੇ ਹਨ। ਰਾਜੇਸ਼ ਖੰਨਾ ਦੀ ਮੌਤ ਤੋਂ ਬਾਅਦ ਇਸ ਆਸ਼ੀਰਵਾਦ ਬੰਗਲੇ ਨੂੰ ਹਾਟਂੇਡ ਹਾਊਸ ਕਿਹਾ ਜਾਂਦਾ ਸੀ। ਮੁੰਬਈ ਦੇ ਪਾਸ਼ ਇਲਾਕੇ ਵਿਚ ਬਣੇ ਇਸ ਬੰਗਲੇ ਨੂੰ ਲੋਕ ਭੂਤ ਬੰਗਲਾ ਕਹਿੰਦੇ ਸਨ। ਕਈ ਸਾਲ ਪਹਿਲਾਂ ਇਹ ਬੰਗਲਾ ਖਾਲੀ ਪਿਆ ਸੀ ਅਤੇ ਕੋਈ ਵੀ ਇਸ ਬੰਗਲੇ ਦੇ ਕੋਲੋਂ ਲੰਘਣ ਤੋਂ ਵੀ ਡਰਦਾ ਸੀ। ਘਰ ਵਿਚ ਅਕਸਰ ਡਰਾਉਣੀਆਂ ਆਵਾਜ਼ਾਂ ਆਉਂਦੀਆਂ ਸਨ। ਰਾਜੇਸ਼ ਖੰਨਾ ਤੋਂ ਪਹਿਲਾਂ ਆਸ਼ੀਰਵਾਦ ਬੰਗਲੇ ਦੇ ਮਾਲਕ ਅਦਾਕਾਰ ਰਜਿੰਦਰ ਕੁਮਾਰ ਸਨ।

ਰਜਿੰਦਰ ਕੁਮਾਰ ਨੂੰ ਜਦੋਂ ਇਸ ਬੰਗਲੇ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਨੂੰ ਖਰੀਦਣਾ ਚਾਹਿਆ ਪਰ ਕਿਸੇ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਭੂਤੀਆ ਹੈ ਅਤੇ ਇਸ ਨੂੰ ਨਾ ਖਰੀਦੋ ਪਰ ਉਨ੍ਹਾਂ ਨੇ ਕਿਸੇ ਦੀ ਨਹੀਂ ਮੰਨੀ।  ਸਿਰਫ਼ 60 ਹਜ਼ਾਰ ਵਿਚ ਉਨ੍ਹਾਂ ਨੇ ਇਹ ਬੰਗਲਾ ਖਰੀਦ ਲਿਆ। ਰਾਜਿੰਦਰ ਪਾਠ ਪੂਜਾ ਕਰਵਾ ਕੇ ਇਸ ਵਿਚ ਸ਼ਿਫਟ ਹੋ ਗਏ ਅਤੇ ਉਨ੍ਹਾਂ ਨੇ ਇਸ ਬੰਗਲੇ ਦਾ ਨਾਂ ਆਪਣੀ ਬੇਟੀ ਡਿੰਪਲ ਦੇ ਨਾਂ 'ਤੇ ਰੱਖਿਆ। ਇਸ ਬੰਗਲੇ ਵਿਚ ਸ਼ਿਫਟ ਹੁੰਦੇ ਹੀ ਰਜਿੰਦਰ ਕੁਮਾਰ ਦੀ ਕਿਸਮਤ ਬਦਲ ਗਈ ਅਤੇ ਦਿਨਾਂ ਵਿਚ ਹੀ ਉਹ ਸਟਾਰ ਬਣ ਗਏ। ਉਨ੍ਹਾਂ ਦੀਆਂ ਫਿਲਮਾਂ ਕਈ ਹਫਤੇ ਸਿਨੇਮਾ ਵਿਚ ਲੱਗੀਆਂ ਰਹਿੰਦੀਆਂ ਸਨ। ਇਸੇ ਲਈ ਉਨ੍ਹਾਂ ਨੂੰ ਜੁਬਲੀ ਕੁਮਾਰ ਕਹਿੰਦੇ ਸਨ। ਕੁਝ ਸਾਲਾਂ ਬਾਅਦ ਰਜਿੰਦਰ ਕੁਮਾਰ ਨੇ ਇਕ ਹੋਰ ਜਗ੍ਹਾ 'ਤੇ ਬੰਗਲਾ ਲੈ ਲਿਆ ਸੀ। ਇਸ ਸਭ ਦੇ ਚਲਦੇ ਰਾਜੇਸ਼ ਖੰਨਾ ਬਾਲੀਵੁੱਡ ਵਿਚ ਆਪਣੀ ਪਛਾਣ ਬਣਾਉਣ ਲੱਗੇ ਹੋਏ ਸਨ। ਉਨ੍ਹਾਂ ਨੂੰ ਇਹ ਬੰਗਲਾ ਬਹੁਤ ਪਸੰਦ ਸੀ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਜਿਸ ਤਰ੍ਹਾਂ ਰਜਿੰਦਰ ਕੁਮਾਰ ਦੀ ਕਿਸਮਤ ਇਸ ਬੰਗਲੇ ਵਿਚ ਆਉਣ ਨਾਲ ਬਦਲੀ ਹੈ ਸ਼ਾਇਦ ਉਨ੍ਹਾਂ ਦੀ ਵੀ ਕਿਸਮਤ ਬਦਲ ਜਾਵੇਗੀ।

ਰਾਜੇਸ਼ ਖੰਨਾ ਨੇ ਰਜਿੰਦਰ ਕੁਮਾਰ ਨੂੰ ਇਹ ਬੰਗਲਾ ਉਨ੍ਹਾਂ ਨੂੰ ਵੇਚਣ ਲਈ ਕਿਹਾ ਪਰ ਉਹ ਨਹੀਂ ਮੰਨੇ ਪਰ ਅਖੀਰ ਰਾਜੇਸ਼ ਖੰਨਾ ਨੇ ਉਨ੍ਹਾਂ ਨੂੰ ਮਨਾ ਲਿਆ ਤੇ ਇਹ ਬੰਗਲਾ ਉਨ੍ਹਾਂ ਕੋਲੋਂ ਖਰੀਦ ਲਿਆ ਗਿਆ। ਰਾਜੇਸ਼ ਖੰਨਾ ਦੇ ਇਸ ਬੰਗਲੇ ਵਿਚ ਸ਼ਿਫਟ ਹੁੰਦੇ ਹੀ ਉਹ ਸੁਪਰ ਸਟਾਰ ਬਣ ਗਏ।। ਕਹਿੰਦੇ ਹਨ ਕਿ ਇਕ ਸਮਾਂ ਸੀ ਜਦੋਂ ਇਸ ਬੰਗਲੇ ਦੇ ਅੰਦਰ ਤੇ ਬਾਹਰ ਦੀ ਰੌਣਕ ਦੇਖਦੇ ਹੀ ਬਣਦੀ ਸੀ ਪਰ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਰਾਜੇਸ਼ ਖੰਨਾ ਨੂੰ ਉਨ੍ਹਾਂ ਦਾ ਪੂਰਾ ਪਰਿਵਾਰ ਛੱਡ ਗਿਆ ਤੇ ਰਾਜੇਸ਼ ਖੰਨਾ ਦੇ ਪ੍ਰਸ਼ੰਸਕਾਂ ਦੀ ਭੀੜ ਵੀ ਕਿਤੇ ਗਾਇਬ ਹੋ ਗਈ।


Tags: Rajesh KhannaHaunted BungalowRajendra KumarSuperstarsBollywood Celebrity

About The Author

sunita

sunita is content editor at Punjab Kesari