FacebookTwitterg+Mail

ਹਥਿਆਰਾਂ ਤੇ ਲੱਚਰਤਾ ਭਰੇ ਗੀਤ ਗਾਉਣ ਵਾਲੇ ਗਾਇਕਾਂ ਨੂੰ ਇਸ ਗਾਇਕ ਨੇ ਪਾਈਆਂ ਲਾਹਣਤਾਂ

this man advises singers to sing songs full of weapons
12 March, 2020 08:57:27 AM

ਜਲੰਧਰ (ਬਿਊਰੋ) — ਬਠਿੰਡਾ ਦੇ ਰਹਿਣ ਵਾਲੇ ਕੁਨਾਲ ਵਾਸਨ, ਜੋ ਇਸ ਸਮੇਂ ਬਾਲੀਵੁੱਡ 'ਚ ਪੰਜਾਬੀ ਅਤੇ ਹਿੰਦੀ ਗੀਤਾਂ ਨਾਲ ਧਮਾਲ ਮਚਾ ਰਹੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਸਾਲ 2007 'ਚ ਕੀਤੀ ਸੀ ਅਤੇ ਉਨ੍ਹਾਂ ਨੇ ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਤੇ ਫਿਰ ਵਿਦੇਸਾਂ 'ਚ ਗਾਇਕੀ ਪ੍ਰਸਿੱਧੀ ਖੱਟੀ। ਉਨ੍ਹਾਂ ਦੀ ਗਾਇਕੀ ਦੇਖ ਹਰ ਕੋਈ ਉਨ੍ਹਾਂ ਦਾ ਮੁਰੀਦ ਹੋ ਜਾਂਦਾ ਹੈ। ਕੁਨਾਲ ਦਾ ਕਹਿਣਾ ਹੈ ਕਿ ਉਹ ਪੰਜਾਬ ਤੋਂ ਬਾਲੀਵੁੱਡ ਜਾਣ ਤੋਂ ਬਾਅਦ ਚੀਨ, ਮਲੇਸ਼ੀਆ, ਥਾਈਲੈਂਡ, ਦੁਬਈ 'ਚ ਹਿੰਦੀ ਅਤੇ ਪੰਜਾਬੀ ਸੂਫੀ ਗੀਤ ਗਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਬਾਲੀਵੁੱਡ 'ਚ ਵੀ ਕਈ ਪੰਜਾਬੀ ਗਾਣੇ ਗਾਉਣਗੇ।

ਪੰਜਾਬ ਦੀ ਗਾਇਕੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ, ''ਜਿਹੜੇ ਲੋਕ ਪੰਜਾਬ 'ਚ ਗਾਇਕਾਂ ਦੇ ਗੀਤਾਂ 'ਚ ਰਫਲ ਦੁਨਾਲੀ ਅਤੇ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਹਨ, ਉਹ ਸਹੀਂ ਨਹੀਂ ਹਨ। ਸਰਕਾਰ ਜੋ ਕਾਰਵਾਈ ਕਰ ਰਹੀ ਹੈ ਉਹ ਸਹੀਂ ਹੈ ਕਿਉਂਕਿ ਜੇਕਰ ਇਸ ਤਰਾਂ ਪੰਜਾਬ ਦੇ ਨੌਜਵਾਨਾਂ ਨੇ ਕੀਤਾ ਤਾਂ ਭੜਕਾਊ ਗੀਤਾਂ ਕਰਕੇ ਸਪੱਸ਼ਟ ਤੌਰ 'ਤੇ ਪੰਜਾਬ ਨੂੰ ਇਸ ਦਾ ਨੁਕਸਾਨ ਝੱਲਣਾ ਪਏਗਾ। ਇਸ ਲਈ ਸਰਕਾਰ ਜੋ ਕਰ ਰਹੀ ਹੈ ਉਹ ਸਹੀਂ ਕਰ ਰਹੀ ਹੈ ਅਤੇ ਗਾਇਕਾਂ ਨੂੰ ਵੀ ਨੌਜਵਾਨਾਂ ਨੂੰ ਸੁਧਾਰਨ ਲਈ ਕੁਝ ਚੰਗਾ ਗਾਉਣਾ ਚਾਹੀਦਾ ਹੈ, ਜਿਸ ਤਰ੍ਹਾਂ ਗੁਰਦਾਸ ਮਾਨ ਨੇ ਗੀਤ ਗਾਏ ਹਨ, ਸਤਿੰਦਰ ਸਰਤਾਜ ਵੀ ਬਹੁਤ ਵਧੀਆ ਗਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰਦਾਸ ਮਾਨ ਉਨ੍ਹਾਂ ਦਾ ਸਭ ਤੋਂ ਮਨਪਸੰਦ ਗਾਇਕ ਹੈ।


Tags: Kunal WasanAdviseGun culturesPunjabi SingerPunjab Sarkar

About The Author

sunita

sunita is content editor at Punjab Kesari