FacebookTwitterg+Mail

ਹਰ ਪਲ ਨੂੰ ਜਿਊਣਾ ਸਿਖਾਉਂਦੀ ਹੈ ਅਮਿਤਾਭ ਦੀ ਇਹ ਪੋਸਟ, ਦੱਸਿਆ ਫਿਲਮਾਂ 'ਚ ਰੋਣ ਦਾ ਅਸਲੀ ਮਤਲਬ

this post by amitabh bachchan teaches us to live every moment of life
26 May, 2020 03:49:44 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਗੁਲਾਬੋ ਸੀਤਾਬੋ' ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਉਹ ਕੋਰੋਨਾ ਵਾਇਰਸ ਦੇ ਫੈਲਣ ਤੋਂ ਵੀ ਚਿੰਤਤ ਹਨ। ਉਹ ਅਕਸਰ ਲੋਕ ਜਾਗਰੂਕਤਾ ਦੀਆਂ ਪੋਸਟਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ, ਉਹ ਲੋਕਾਂ ਨੂੰ ਇਸ ਜੀਵਨ ਦੀ ਮਹੱਤਤਾ ਬਾਰੇ ਵੀ ਦੱਸਦੇ ਹਨ। ਬੀਤੇ ਦਿਨੀਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਦੇ ਜ਼ਰੀਏ ਲੋਕਾਂ ਨੂੰ ਸੁੰਦਰਤਾ ਦੇ ਅਰਥ ਸਮਝਾਏ। ਅਮਿਤਾਭ ਬੱਚਨ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਉਦਾਸੀ ਵਾਲੀ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਦੇ ਕੈਪਸ਼ਨ 'ਚ ਉਹ ਆਪਣੇ ਤਜ਼ਰਬੇ ਦੇ ਜ਼ਰੀਏ ਲੋਕਾਂ ਨੂੰ ਸਿਖਾ ਰਹੇ ਹਨ। ਉਨ੍ਹਾਂ ਲਿਖਿਆ, “ਜਦੋਂ ਅਸੀਂ ਫਿਲਮਾਂ 'ਚ ਰੋਂਦੇ ਹਾਂ, ਅਜਿਹਾ ਇਸ ਲਈ ਨਹੀਂ ਕਿਉਂਕਿ ਸਮਾਂ ਦੁਖੀ ਹੈ, ਸਗੋਂ ਸਮਾਂ ਸਾਡੀ ਸੋਚ ਨਾਲੋਂ ਜ਼ਿਆਦਾ ਖੂਬਸੂਰਤ ਹੈ ਹੁਣ।'' ਇਸ ਕੈਪਸ਼ਨ ਦੇ ਜ਼ਰੀਏ, ਬਿੱਗ ਬੀ ਕਹਿਣਾ ਚਾਹੁੰਦੇ ਹਨ ਕਿ ਸਾਨੂੰ ਕਿਸੇ ਵੀ ਪਲ 'ਚ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਹਰ ਪਲ ਪਹਿਲਾਂ ਨਾਲੋਂ ਜ਼ਿਆਦਾ ਸੁੰਦਰ ਹੁੰਦਾ ਹੈ।
Punjabi Bollywood Tadka
ਦੱਸ ਦੇਈਏ ਕਿ ਅਮਿਤਾਭ ਬੱਚਨ ਸਟਾਰਰ ਫਿਲਮ 'ਗੁਲਾਬੋ ਸੀਤਾਬੋ' 12 ਜੂਨ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਉਨ੍ਹਾਂ ਨਾਲ ਆਯੂਸ਼ਮਾਨ ਖੁਰਾਣਾ ਵੀ ਮੁੱਖ ਭੂਮਿਕਾ 'ਚ ਹਨ।


Tags: Instagram PostAmitabh BachchanTeachesEvery Moment Of LifeReal MeaningCryingMovies

About The Author

sunita

sunita is content editor at Punjab Kesari