FacebookTwitterg+Mail

ਇਸ ਕਾਰਨ ਪ੍ਰਿਅੰਕਾ ਨੇ ਛੱਡੀ ਸੀ ਫਿਲਮ 'ਭਾਰਤ', ਖੁੱਦ ਕੀਤਾ ਖੁਲਾਸਾ

this reason priyanka chopra opted out of salman khan  s bharat
15 June, 2019 12:17:45 PM

ਮੁੰਬਈ(ਬਿਊਰੋ)— ਈਦ 'ਤੇ ਰਿਲੀਜ਼ ਹੋਈ ਸਲਮਾਨ ਖਾਨ ਦੀ ਫਿਲਮ 'ਭਾਰਤ' ਬਾਕਸ ਆਫਿਸ 'ਤੇ ਕਾਫੀ ਵਧੀਆ ਕਮਾਈ ਕਰ ਰਹੀ ਹੈ। ਇਸ ਫਿਲਮ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸੁਕਤਾ ਦੇਖੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਹੁਣ ਤੱਕ 'ਭਾਰਤ' 2019 ਦੀ ਦੂਜੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।ਇਸ ਫਿਲਮ ਨੇ ਦੇਸ਼ ਭਰ 'ਚ 185 ਕਰੋੜ ਦੀ ਕਮਾਈ ਕਰ ਲਈ ਹੈ। ਇਸ ਫਿਲਮ 'ਚ ਸਲਮਾਨ ਨਾਲ ਕੈਟਰੀਨਾ ਕੈਫ ਨਜ਼ਰ ਆਈ। ਦੱਸ ਦੇਈਏ ਕਿ ਪਹਿਲਾਂ ਉਨ੍ਹਾਂ ਦੀ ਜਗ੍ਹਾ ਪ੍ਰਿਅੰਕਾ ਚੋਪੜਾ ਲੈਣ ਵਾਲੀ ਸੀ।
Punjabi Bollywood Tadka
ਹੁਣ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਪ੍ਰਿਅੰਕਾ ਨੇ ਵਿਆਹ ਦੇ ਚਲਦੇ ਸਲਮਾਨ ਦੀ ਫਿਲਮ ਛੱਡ ਦਿੱਤੀ ਸੀ ਪਰ ਹਾਲ ਹੀ 'ਚ ਪ੍ਰਿਅੰਕਾ ਨੇ ਇਸ ਦਾ ਕਾਰਨ ਕੁਝ ਹੋਰ ਹੀ ਦੱਸਿਆ ਹੈ। ਜੇਕਰ ਤੁਹਾਨੂੰ ਯਾਦ ਹੋਵੇ ਤਾਂ ਪ੍ਰਿਅੰਕਾ ਚੋਪੜਾ ਇਸ ਫਿਲਮ ਦਾ ਹਿੱਸਾ ਬਣਨ ਵਾਲੀ ਸੀ ਪਰ ਅਚਾਨਕ ਹੀ ਉਨ੍ਹਾਂ ਨੇ ਇਹ ਫਿਲਮ ਸਾਈਨ ਕਰਨ ਤੋਂ ਬਾਅਦ ਛੱਡ ਦਿੱਤਾ। ਜਿਸ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਸਲਮਾਨ ਖਾਨ, ਪ੍ਰਿਅੰਕਾ ਤੋਂ ਕਾਫੀ ਨਾਰਾਜ਼ ਹਨ।
Punjabi Bollywood Tadka
ਹਾਲਾਂਕਿ ਇਸ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਨਿੱਕ ਜੋਨਸ ਨਾਲ ਵਿਆਹ ਕਰਵਾ ਲਿਆ ਸੀ ਪਰ ਫਿਲਮ ਛੱਡਣ ਦੇ ਪਿੱਛੇ ਅਸਲ ਕਾਰਨ ਵਿਆਹ ਨਹੀਂ ਸੀ। ਇਸ ਦਾ ਖੁਲਾਸਾ ਪ੍ਰਿਅੰਕਾ ਨੇ ਖੁੱਦ ਕੀਤਾ ਹੈ। ਪ੍ਰਿਅੰਕਾ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ 'ਦਿ ਸਕਾਈ ਇਜ ਪਿੰਕ' ਦੀ ਰੈਪਅੱਪ ਪਾਰਟੀ 'ਚ ਇਸ ਗੱਲ ਦਾ ਖੁਲਾਸਾ ਕੀਤਾ।
Punjabi Bollywood Tadka
ਪ੍ਰਿਅੰਕਾ ਨੇ ਕਿਹਾ,''ਸਾਰੇ ਹੀ ਮੇਰੇ ਕੋਲੋਂ ਮੇਰੇ ਫੈਸਲੇ ਬਾਰੇ ਪੁੱਛਦੇ ਹਨ ਕਿ ਆਖਿਰ ਕਿਉਂ? ਮੈਂ ਇਹ ਫਿਲਮ ਨੂੰ ਛੱਡ ਦਿੱਤਾ। ਪ੍ਰਿਅੰਕਾ ਨੇ ਕਿਹਾ ਕਿ ਮੈਂ 'ਭਾਰਤ' ਛੱਡ ਕੇ ਡਾਇਰੈਕਟਰ ਸੋਨਾਲੀ ਬੋਸ ਦੀ ਫਿਲਮ ਨੂੰ ਇਸ ਲਈ ਚੁਣਿਆ ਕਿਉਂਕਿ ਉਨ੍ਹਾਂ ਨੂੰ ਸੋਨਾਲੀ ਦੀ ਇਸ ਫਿਲਮ ਦਾ ਆਈਡੀਆ ਪਸੰਦ ਆਇਆ ਸੀ ਅਤੇ ਉਨ੍ਹਾਂ ਨੇ ਸੋਨਾਲੀ ਦੀ ਵਜ੍ਹਾ ਕਰਕੇ ਇਸ ਫਿਲਮ ਨੂੰ ਹਾਂ ਕਿਹਾ।''
Punjabi Bollywood Tadka
ਗੱਲ ਕਰੀਏ ਫਿਲਮ ਦੀ ਤਾਂ ਇਹ ਇਕ ਪ੍ਰੇਮ ਕਹਾਣੀ ਹੈ, ਜੋ ਮੋਟੀਵੇਸ਼ਨਲ ਸਪੀਕਰ ਆਈਸ਼ਾ ਚੌਧਰੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਜਿਨ੍ਹਾਂ ਨੂੰ ਪਲਮੋਨਰੀ ਫਾਈਬ੍ਰੋਸਿਸ ਨਾਮ ਦਾ ਫੇਫੜ੍ਹਿਆ ਦੀ ਬੀਮਾਰੀ ਹੋ ਗਈ ਸੀ। ਪ੍ਰਿਅੰਕਾ ਚੋਪੜਾ ਦੀ ਇਹ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਫਰਹਾਨ ਅਖਤਰ ਅਤੇ ਜ਼ਾਇਰਾ ਵਸੀਮ ਵਰਗੇ ਸਿਤਾਰੇ ਨਜ਼ਰ ਆਉਣਗੇ।


Tags: Priyanka ChopraSalman KhanBharatThe Sky Is PinkBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari