ਮੁੰਬਈ(ਬਿਊਰੋ)— ਈਦ 'ਤੇ ਰਿਲੀਜ਼ ਹੋਈ ਸਲਮਾਨ ਖਾਨ ਦੀ ਫਿਲਮ 'ਭਾਰਤ' ਬਾਕਸ ਆਫਿਸ 'ਤੇ ਕਾਫੀ ਵਧੀਆ ਕਮਾਈ ਕਰ ਰਹੀ ਹੈ। ਇਸ ਫਿਲਮ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸੁਕਤਾ ਦੇਖੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਹੁਣ ਤੱਕ 'ਭਾਰਤ' 2019 ਦੀ ਦੂਜੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।ਇਸ ਫਿਲਮ ਨੇ ਦੇਸ਼ ਭਰ 'ਚ 185 ਕਰੋੜ ਦੀ ਕਮਾਈ ਕਰ ਲਈ ਹੈ। ਇਸ ਫਿਲਮ 'ਚ ਸਲਮਾਨ ਨਾਲ ਕੈਟਰੀਨਾ ਕੈਫ ਨਜ਼ਰ ਆਈ। ਦੱਸ ਦੇਈਏ ਕਿ ਪਹਿਲਾਂ ਉਨ੍ਹਾਂ ਦੀ ਜਗ੍ਹਾ ਪ੍ਰਿਅੰਕਾ ਚੋਪੜਾ ਲੈਣ ਵਾਲੀ ਸੀ। ਹੁਣ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਪ੍ਰਿਅੰਕਾ ਨੇ ਵਿਆਹ ਦੇ ਚਲਦੇ ਸਲਮਾਨ ਦੀ ਫਿਲਮ ਛੱਡ ਦਿੱਤੀ ਸੀ ਪਰ ਹਾਲ ਹੀ 'ਚ ਪ੍ਰਿਅੰਕਾ ਨੇ ਇਸ ਦਾ ਕਾਰਨ ਕੁਝ ਹੋਰ ਹੀ ਦੱਸਿਆ ਹੈ। ਜੇਕਰ ਤੁਹਾਨੂੰ ਯਾਦ ਹੋਵੇ ਤਾਂ ਪ੍ਰਿਅੰਕਾ ਚੋਪੜਾ ਇਸ ਫਿਲਮ ਦਾ ਹਿੱਸਾ ਬਣਨ ਵਾਲੀ ਸੀ ਪਰ ਅਚਾਨਕ ਹੀ ਉਨ੍ਹਾਂ ਨੇ ਇਹ ਫਿਲਮ ਸਾਈਨ ਕਰਨ ਤੋਂ ਬਾਅਦ ਛੱਡ ਦਿੱਤਾ। ਜਿਸ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਸਲਮਾਨ ਖਾਨ, ਪ੍ਰਿਅੰਕਾ ਤੋਂ ਕਾਫੀ ਨਾਰਾਜ਼ ਹਨ। ਹਾਲਾਂਕਿ ਇਸ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਨਿੱਕ ਜੋਨਸ ਨਾਲ ਵਿਆਹ ਕਰਵਾ ਲਿਆ ਸੀ ਪਰ ਫਿਲਮ ਛੱਡਣ ਦੇ ਪਿੱਛੇ ਅਸਲ ਕਾਰਨ ਵਿਆਹ ਨਹੀਂ ਸੀ। ਇਸ ਦਾ ਖੁਲਾਸਾ ਪ੍ਰਿਅੰਕਾ ਨੇ ਖੁੱਦ ਕੀਤਾ ਹੈ। ਪ੍ਰਿਅੰਕਾ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ 'ਦਿ ਸਕਾਈ ਇਜ ਪਿੰਕ' ਦੀ ਰੈਪਅੱਪ ਪਾਰਟੀ 'ਚ ਇਸ ਗੱਲ ਦਾ ਖੁਲਾਸਾ ਕੀਤਾ। ਪ੍ਰਿਅੰਕਾ ਨੇ ਕਿਹਾ,''ਸਾਰੇ ਹੀ ਮੇਰੇ ਕੋਲੋਂ ਮੇਰੇ ਫੈਸਲੇ ਬਾਰੇ ਪੁੱਛਦੇ ਹਨ ਕਿ ਆਖਿਰ ਕਿਉਂ? ਮੈਂ ਇਹ ਫਿਲਮ ਨੂੰ ਛੱਡ ਦਿੱਤਾ। ਪ੍ਰਿਅੰਕਾ ਨੇ ਕਿਹਾ ਕਿ ਮੈਂ 'ਭਾਰਤ' ਛੱਡ ਕੇ ਡਾਇਰੈਕਟਰ ਸੋਨਾਲੀ ਬੋਸ ਦੀ ਫਿਲਮ ਨੂੰ ਇਸ ਲਈ ਚੁਣਿਆ ਕਿਉਂਕਿ ਉਨ੍ਹਾਂ ਨੂੰ ਸੋਨਾਲੀ ਦੀ ਇਸ ਫਿਲਮ ਦਾ ਆਈਡੀਆ ਪਸੰਦ ਆਇਆ ਸੀ ਅਤੇ ਉਨ੍ਹਾਂ ਨੇ ਸੋਨਾਲੀ ਦੀ ਵਜ੍ਹਾ ਕਰਕੇ ਇਸ ਫਿਲਮ ਨੂੰ ਹਾਂ ਕਿਹਾ।'' ਗੱਲ ਕਰੀਏ ਫਿਲਮ ਦੀ ਤਾਂ ਇਹ ਇਕ ਪ੍ਰੇਮ ਕਹਾਣੀ ਹੈ, ਜੋ ਮੋਟੀਵੇਸ਼ਨਲ ਸਪੀਕਰ ਆਈਸ਼ਾ ਚੌਧਰੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਜਿਨ੍ਹਾਂ ਨੂੰ ਪਲਮੋਨਰੀ ਫਾਈਬ੍ਰੋਸਿਸ ਨਾਮ ਦਾ ਫੇਫੜ੍ਹਿਆ ਦੀ ਬੀਮਾਰੀ ਹੋ ਗਈ ਸੀ। ਪ੍ਰਿਅੰਕਾ ਚੋਪੜਾ ਦੀ ਇਹ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਫਰਹਾਨ ਅਖਤਰ ਅਤੇ ਜ਼ਾਇਰਾ ਵਸੀਮ ਵਰਗੇ ਸਿਤਾਰੇ ਨਜ਼ਰ ਆਉਣਗੇ।