FacebookTwitterg+Mail

ਸ਼ਾਹਰੁਖ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਦੇਣ ਬਾਰੇ ਜਾਮੀਆ ਦੀ ਬੇਨਤੀ ਰੱਦ

this university wanted to give srk honorary doctorate
23 February, 2019 09:18:17 AM

ਨਵੀਂ ਦਿੱਲੀ (ਬਿਊਰੋ) : ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰਾਲਾ ਨੇ ਬਾਲੀਵੁੱਡ ਦੇ ਸੁਪਰ ਸਟਾਰ ਸ਼ਾਹਰੁਖ ਖਾਨ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਦਿੱਤੇ ਜਾਣ ਬਾਰੇ ਜਾਮੀਆ ਮਿਲੀਆ ਇਸਲਾਮੀਆ ਦੀ ਬੇਨਤੀ ਮੰਨਣ ਤੋਂ ਨਾਂਹ ਕਰ ਦਿੱਤੀ ਹੈ।
ਜਾਮੀਆ ਮਿਲੀਆ ਦੇ ਇਕ ਸਾਬਕਾ ਵਿਦਿਆਰਥੀ ਸ਼ਾਹਰੁਖ ਨੇ ਯੂਨੀਵਰਸਿਟੀ ਵਲੋਂ ਆਨਰੇਰੀ ਡਿਗਰੀ ਦਿੱਤੇ ਜਾਣ ਬਾਰੇ ਪ੍ਰਸਤਾਵ ਨੂੰ ਆਪਣੀ ਸਹਿਮਤੀ ਦੇ ਦਿੱਤੀ ਸੀ, ਜਿਸ ਪਿੱਛੋਂ ਯੂਨੀਵਰਸਿਟੀ ਨੇ ਪਿਛਲੇ ਸਾਲ ਮੰਤਰਾਲੇ ਨੂੰ ਇਸ ਸਬੰਧੀ ਪ੍ਰਵਾਨਗੀ ਲਈ ਬੇਨਤੀ ਕੀਤੀ ਸੀ। ਮੰਤਰਾਲਾ ਨੇ ਇਸ 'ਤੇ ਸਹਿਮਤੀ ਨਹੀਂ ਪ੍ਰਗਟਾਈ ਅਤੇ ਬੇਨਤੀ ਨੂੰ ਰੱਦ ਕਰ ਦਿੱਤਾ।


Tags: Shah Rukh KhanBollywood Celebrity News in Punjabi Honorary Doctorate Delhi Jamia Millia Islamia university ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.