FacebookTwitterg+Mail

ਕਮਲ ਹਸਨ ਤੇ ਤ੍ਰਿਸ਼ਾ ਵਿਚਾਲੇ ਹੋਈ ਲੜਾਈ!

thoongavanam its kamal haasan vs trisha in this action thriller
18 August, 2015 09:14:18 PM
ਦੱਖਣੀ ਫਿਲਮ ਅਭਿਨੇਤਾ ਕਮਲ ਹਾਸਨ ਤੇ ਤ੍ਰਿਸ਼ਾ ਕ੍ਰਿਸ਼ਣਨ ਛੇਤੀ ਹੀ ਅਗਾਮੀ ਤਾਮਿਲ ਥ੍ਰਿਲਰ 'ਥੂੰਗਾਵਨਮ' 'ਚ ਨਜ਼ਰ ਆਉਣਗੇ। ਅਸਲ ਸੰਘਰਸ਼ ਦੀ ਬਰਾਬਰਤਾ ਫਿਲਮ ਦਾ ਮਹੱਤਵਪੂਰਨ ਮੋੜ ਹੈ। ਫਿਲਮ ਦੀ ਯੂਨਿਟ ਤੋਂ ਇਕ ਸੂਤਰ ਨੇ ਦੱਸਿਆ ਕਿ ਇਹ ਲੜਾਈ ਸੀਕਵੈਂਸ ਰੈਸਟੋਰੈਂਟ ਦੇ ਰਸੋਈਘਰ 'ਚ ਹੁੰਦੀ ਹੈ। ਕਮਲ ਤੇ ਤ੍ਰਿਸ਼ਾ ਆਪਸ 'ਚ ਲੜਦੇ ਦਿਖਣਗੇ। ਇਸ ਨੂੰ ਫਰੈਂਚ ਸਟੰਟਮੈਨ ਤਿਕੜੀ ਗਿਲੇਸ ਕਾਂਸਿਲ, ਸੀਲਵਾਈਨ ਗਵੈਤ, ਵੀਰਗੀ ਅਰਨੋਦ ਨੇ ਅਸਲ ਰੂਪ ਵਿਚ ਕੋਰੀਓਗ੍ਰਾਫ ਕੀਤਾ ਹੈ। ਫਿਲਮ 'ਚ ਕਮਲ ਪੁਲਸ ਮੁਲਾਜ਼ਮ ਦਾ ਕਿਰਦਾਰ ਨਿਭਾਅ ਰਹੇ ਹਨ, ਜਿਹੜਾ ਫਰਾਂਸੀਸੀ ਫਿਲਮ 'ਸਲੀਪਲੈੱਸ ਨਾਈਟ' ਦੀ ਆਫੀਸ਼ੀਅਲ ਰੀਮੇਕ ਦੱਸੀ ਜਾ ਰਹੀ ਹੈ।
ਕਥਿਤ ਤੌਰ 'ਤੇ ਤ੍ਰਿਸ਼ਾ ਨੇ ਇਸ ਤੋਂ ਪਹਿਲਾਂ ਅਜਿਹਾ ਕਿਰਦਾਰ ਕਦੇ ਨਹੀਂ ਨਿਭਾਇਆ ਹੈ। ਕਮਲ ਦੇ ਲੰਮੇ ਸਮੇਂ ਤਕ ਸਹਿਯੋਗੀ ਰਹੇ ਰਾਜੇਸ਼ ਐੱਮ. ਸੇਲਵਾ ਵਲੋਂ ਨਿਰਦੇਸ਼ਿਤ ਫਿਲਮ 'ਚ ਪ੍ਰਕਾਸ਼ ਰਾਜ, ਕਿਸ਼ੋਰ, ਸੰਪਤ ਰਾਜ, ਆਸ਼ਾ ਸ਼ਰਰਤ, ਮਧੂ ਸ਼ਾਲਿਨੀ, ਯੂਹੀ ਸੇਤੂ ਵਰਗੇ ਸਿਤਾਰੇ ਵੀ ਹਨ। ਸੂਤਰਾਂ ਨੇ ਦੱਸਿਆ ਕਿ ਫਿਲਮ ਦੀ ਡਬਿੰਗ ਦਾ ਕੰਮ ਤੇ ਹੋਰ ਪੋਸਟ-ਪ੍ਰੋਡਕਸ਼ਨ ਕੰਮ ਚੱਲ ਰਿਹਾ ਹੈ। ਫਿਲਮ ਇਸੇ ਸਾਲ ਦੀਵਾਲੀ 'ਤੇ ਰਿਲੀਜ਼ ਹੋਵੇਗੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਕਮਲ ਹਾਸਨ ਤ੍ਰਿਸ਼ਾ ਕ੍ਰਿਸ਼ਣਨ Kamal Haasan Trisha Krishanan