FacebookTwitterg+Mail

ਮਨੋਰੰਜਨ ਭਰਪੂਰ ਹੈ 'ਠੱਗ ਲਾਈਫ' ਦਾ ਟਰੇਲਰ, ਯੂਟਿਊਬ 'ਤੇ ਇੰਨੇ ਲੱਖ ਵਾਰ ਦੇਖਿਆ ਗਿਆ (ਵੀਡੀਓ)

thug life
01 July, 2017 04:55:39 PM

ਜਲੰਧਰ— ਪਾਲੀਵੁੱਡ ਅਦਾਕਾਰ ਹਰੀਸ਼ ਵਰਮਾ, ਰਾਜੀਵ ਠਾਕੁਰ, ਜੱਸ ਬਾਜਵਾ ਅਤੇ ਇਹਾਨਾ ਦੀ ਫਿਲਮ 'ਠੱਗ ਲਾਈਫ' ਬਹੁਤ ਜਲਦ ਦਰਸ਼ਕਾਂ ਸਾਹਮਣੇ ਦਸਤਕ ਦੇਵੇਗੀ। ਹਰੀਸ਼ ਵਰਮਾ ਅਤੇ ਇਹਾਨਾ ਤਾਂ ਪਾਲੀਵੁੱਡ ਇੰਡਸਟਰੀ ਦੇ ਕਾਫੀ ਮਸ਼ਹੂਰ ਚਿਹਰੇ ਹਨ ਪਰ 'ਪਤੰਜਲੀ', 'ਜੱਟ ਸਾਬ', 'ਜਟਾਂ ਤੋਂ ਬਿਨਾਂ', 'ਸਤਰੰਗੀ ਤਿਤਲੀ', 'ਸਿਆਲ' ਅਤੇ ਦਿਲ ਦਾ ਰਾਜਾ' ਵਰਗੇ ਧਮਾਕੇਦਾਰ ਗੀਤਾਂ ਨਾਲ ਵੱਕਰੀ ਛਾਪ ਛੱਡਣ ਵਾਲੇ ਜੱਸ ਬਾਜਵਾ  ਇਸ ਫਿਲਮ ਨਾਲ ਡੈਬਿਊ ਕਰਨ ਜਾ ਰਹੇ ਹਨ। ਜਿੱਥੇ ਹਰੀਸ਼ ਵਰਮਾ 'ਯਾਰ ਅਣਮੁੱਲੇ', 'ਡੈਡੀ ਕੂਲ ਮੁੰਡੇ ਫੂਲ', 'ਬੁਰਰਾਹ',  'ਵਿਆਹ 70 ਕਿਲੋਮੀਟਰ', 'ਆਰ. ਐੱਸ. ਵੀ. ਪੀ', 'ਪ੍ਰੋਪਰ ਪਟੋਲਾ', 'ਵਾਪਸੀ' ਵਰਗੀਆਂ ਫਿਲਮਾਂ 'ਚ ਆਪਣੇ ਅਭਿਨੈ ਨਾਲ ਚਰਚਾ ਖੱਟ ਚੁੱਕੇ ਹਨ, ਉੱਥੇ ਇਹਾਨਾ ਵੀ ਮਾਡਲ ਹੋਣ ਦੇ ਨਾਲ-ਨਾਲ ਪੰਜਾਬੀ ਫਿਲਮ 'ਟਾਈਗਰ' ਅਤੇ 'ਡੈਡੀ ਕੂਲ ਮੁੰਡੇ ਫੂਲ' 'ਚ ਨਜ਼ਰ ਆ ਚੁੱਕੀ ਹੈ।ਜਾਣਕਾਰੀ ਮੁਤਾਬਕ ਜੇਕਰ ਗੱਲ ਕਰੀਏ ਇਸ ਫਿਲਮ ਦੇ ਟ੍ਰੇਲਰ ਦੀ ਤਾਂ ਇਹ ਬੇਹੱਦ ਧਮਾਕੇਮਾਦ, ਰੋਮਾਂਸ, ਸਸਪੈਂਸ ਨਾਲ ਭਰਪੂਰ ਹੈ। ਇਸ ਟ੍ਰੇਲਰ ਨੂੰ ਕੁਝ ਹੀ ਦਿਨਾਂ 'ਚ 1,340,853 ਵਾਰ ਯੂਟਿਊਬ 'ਤੇ ਦੇਖਿਆ ਜਾ ਚੁੱਕਾ ਹੈ, ਜੋ ਕਿ ਕਾਫੀ ਪ੍ਰਸ਼ੰਸਾਯੋਗ ਹੈ।


ਜ਼ਿਕਰਯੋਗ ਹੈ ਕਿ ਨਿਰਦੇਸ਼ਕ ਟ੍ਰੇਲਰ ਦੇਖਣ 'ਤੇ ਪਤਾ ਚੱਲਦਾ ਹੈ ਕਿ ਮੁਕੇਸ਼ ਵੋਹਰਾ ਦੀ ਇਹ ਫ਼ਿਲਮ ਕਾਮੇਡੀ ਦੇ ਨਾਲ ਨਾਲ ਦਰਸ਼ਕਾਂ ਨੂੰ ਇਕ ਸਾਰਥਿਕ ਸੁਨੇਹਾ ਵੀ ਦੇਵੇਗੀ। ਫ਼ਿਲਮ ਦਾ ਵਿਸ਼ਾ ਚਾਹੇ ਕਾਮੇਡੀ ਹੈ, ਪਰ ਇਹ ਫ਼ਿਲਮ ਪੰਜਾਬ ਦੇ ਨੌਜਵਾਨਾਂ ਦੀ ਹੋਣੀ ਵੀ ਬਿਆਨ ਕਰਦੀ ਹੈ। ਇਹ ਫ਼ਿਲਮ ਤਿੰਨ ਦੋਸਤਾਂ (ਹਰੀਸ਼, ਰਾਜੀਵ ਤੇ ਜਸ ਬਾਜਵਾ) ਦੀ ਕਹਾਣੀ ਹੈ। ਇਹ ਤਿੰਨੇ ਜਣੇ ਜ਼ਿੰਦਗੀ 'ਚ ਕੁਝ ਬਣਨਾ ਚਾਹੁੰਦੇ ਹਨ। ਸਫ਼ਲ ਹੋਣ ਲਈ ਕੋਸ਼ਿਸ਼ਾਂ ਵੀ ਰਹੇ ਹਨ। ਇਹ ਤਿੰਨੇ ਠੱਗੀ ਵੀ ਮਾਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਜਦੋਂ ਇਹ ਜ਼ਿੰਦਗੀ 'ਚ ਸੰਜੀਦਾ ਹੋ ਕੇ ਕੁਝ ਕਰਨ ਲੱਗਦੇ ਹਨ ਤਾਂ ਇਕ ਵੱਡੀ ਮੁਸ਼ਕਲ 'ਚ ਫ਼ਸ ਜਾਂਦੇ ਹਨ। ਇਸ ਮੁਸ਼ਕਲ 'ਚੋਂ ਨਿਕਲਣ ਅਤੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਧੌਣ ਲਈ ਇਹ ਸੰਘਰਸ਼ ਕਰਦੇ ਹਨ। ਇਹ ਫ਼ਿਲਮ ਇਨਾਂ ਤਿੰਨਾਂ ਕਿਰਦਾਰਾਂ 'ਤੇ ਹੀ ਟਿਕੀ ਹੋਈ ਹ। ਇਸ ਤੋਂ ਇਲਾਵਾ ਫ਼ਿਲਮ 'ਚ ਦਰਸ਼ਕ ਪਿਓ-ਪੁੱਤ ਦੇ ਰਿਸ਼ਤੇ ਦੀ ਅਹਿਮੀਅਤ ਨੂੰ ਵੀ ਮਹਿਸੂਸ ਕਰਨਗੇ।


Tags: Thug Life TrailerHarish VermaJass BajwaRajivThakurIhana.Punjabi Movie 2017ਠੱਗ ਲਾਈਫਟਰੇਲਰ