FacebookTwitterg+Mail

'ਠੱਗ ਲਾਈਫ' ਨਾਲ ਕਾਮੇਡੀਅਨ ਤੋਂ ਨਿਰਦੇਸ਼ਕ ਬਣਿਆ ਮੁਕੇਸ਼ ਵੋਹਰਾ

thug life
05 July, 2017 10:58:22 AM

ਜਲੰਧਰ— ਆਪਣੀ ਲਿਖੀ ਪਲੇਠੀ ਫਿਲਮ 'ਠੱਗ ਲਾਈਫ' ਨੂੰ ਲੈ ਕੇ ਮੁਕੇਸ਼ ਵੋਹਰਾ ਕਾਫੀ ਚਰਚਾ 'ਚ ਹੈ। ਕਾਮੇਡੀਅਨ ਵਜੋਂ ਜਾਣਿਆ ਜਾਂਦਾ ਅਦਾਕਾਰ ਮੁਕੇਸ਼ ਵੋਹਰਾ ਨਿਰਦੇਸ਼ਕ ਬਣ ਗਿਆ ਹੈ। ਇੱਥੋਂ ਤਕ ਪਹੁੰਚਣ ਲਈ ਉਸ ਨੇ ਬਹੁਤ ਸੰਘਰਸ਼ ਕੀਤਾ। ਹੁਣ ਉਸ ਦੇ ਸੰਘਰਸ਼ ਦੇ ਦਿਨ ਸਫ਼ਲਤਾ 'ਚ ਬਦਲਣ ਲੱਗੇ ਹਨ। ਨਿੱਕੀ ਉਮਰ ਤੋਂ ਹੀ ਸਟੇਜਾਂ 'ਤੇ ਚੜ੍ਹਦੇ ਆ ਰਹੇ ਮੁਕੇਸ਼ ਨੇ ਕਾਮੇਡੀਅਨ ਵਜੋਂ ਆਪਣੀ ਸ਼ੁਰੂਆਤ ਕਰੀਬ 20 ਸਾਲ ਪਹਿਲਾਂ ਸੁਦੇਸ਼ ਲਹਿਰੀ ਨਾਲ ਕੀਤੀ ਸੀ। ਸੁਦੇਸ਼ ਲਹਿਰੀ ਦੀ ਪਹਿਲੀ ਐਲਬਮ 'ਲਹਿਰੀ ਨੰਬਰ 1' 'ਚ ਲਹਿਰੀ ਤੇ ਵੋਹਰੇ ਦੀ ਜੁਗਲਬੰਦੀ ਦੀ ਖ਼ੂਬ ਚਰਚਾ ਹੋਈ ਸੀ।

Punjabi Bollywood Tadka

ਇਸ ਤੋਂ ਬਾਅਦ ਉਹ ਲਗਾਤਾਰ ਅੱਗੇ ਵਧਦਾ ਰਿਹਾ। ਮੁਕੇਸ਼ 'ਚ ਕਲਾਕਾਰ ਵਾਲੇ ਗੁਣ ਬਚਪਨ 'ਚ ਹੀ ਸਨ। ਅੰਮ੍ਰਿਤਸਰ ਦੇ ਸਰਕਾਰੀ ਸਕੂਲ 'ਚ 7ਵੀਂ ਜਮਾਤ 'ਚ ਪੜ੍ਹਦਿਆਂ ਉਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਭਾਸ਼ਣ ਮੁਕਾਬਲੇ 'ਚ ਪੂਰੇ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕੀਤਾ। ਉਮਰ ਦੇ ਨਾਲ ਉਸ ਨੂੰ ਅਦਾਕਾਰੀ ਤੇ ਕਾਮੇਡੀ ਦਾ ਚਸਕਾ ਲੱਗ ਗਿਆ। ਉਸ ਨੇ ਕਰੀਬ 7 ਸਾਲ ਥਿਏਟਰ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸੰਗੀਤ ਦੀ ਐੱਮ. ਏ. ਕਰਦਿਆਂ ਅਤੇ ਖ਼ਾਲਸਾ ਕਾਲਜ ਤੋਂ ਰਾਜਨੀਤੀ ਵਿਗਿਆਨ ਦੀ ਐੱਮ. ਏ. ਕਰਦਿਆਂ ਉਸ ਨੇ ਥਿਏਟਰ 'ਚ ਖ਼ੂਬ ਮੱਲਾਂ ਮਾਰੀਆਂ।

Punjabi Bollywood Tadka

ਅਦਾਕਾਰੀ ਦੀ ਥਾਂ ਉਸ ਨੇ ਕਾਮੇਡੀ ਨੂੰ ਚੁਣਿਆ। ਜਗਤਾਰ ਜੱਗੀ ਨਾਲ 'ਬੱਲੇ ਬੱਲੇ ਤਵਾ ਡੌਟ ਕੌਮ' ਸ਼ੋਅ ਕੀਤਾ। ਬਤੌਰ ਅਦਾਕਾਰ ਉਸ ਦੀ ਪਹਿਲੀ ਫ਼ਿਲਮ 'ਟੌਹਰ ਮਿੱਤਰਾਂ ਦੀ' ਸੀ। ਉਸ ਤੋਂ ਬਾਅਦ ਉਸ ਨੇ 'ਤੂੰ ਮੇਰਾ ਬਾਈ ਮੈਂ ਤੇਰਾ 22', 'ਸਾਡੀ ਲਵ ਸਟੋਰੀ' ਅਤੇ 'ਇਸ਼ਕ ਗਰਾਰੀ' 'ਚ ਅਹਿਮ ਭੂਮਿਕਾ ਨਿਭਾਈ। ਇਸ਼ਕ ਗਰਾਰੀ ਲਈ ਉਸ ਨੇ ਡਾਇਲਾਗ ਵੀ ਲਿਖੇ। ਇਸ ਦਰਮਿਆਨ ਉਸ ਨੇ ਗਾਇਕ ਵਜੋਂ ਵੀ ਹਾਜ਼ਰੀ ਲਗਵਾਈ। ਉਸ ਦਾ ਪਹਿਲਾ ਗੀਤ 'ਬੇਬੇ ਬਾਪੂ' ਸੀ। ਇਹ ਗੀਤ ਕਾਫੀ ਚੱਲਿਆ। ਇਸ ਤੋਂ ਇਲਾਵਾ ਹੋਰ ਵੀ ਕਈ ਗੀਤ ਗਾਏ। ਮੁਕੇਸ਼ ਬਤੌਰ ਨਿਰਦੇਸ਼ਕ ਆਪਣੀ ਪਹਿਲੀ ਫ਼ਿਲਮ 'ਠੱਗ ਲਾਈਫ' ਲੈ ਕੇ ਆਵੇਗਾ। 

Punjabi Bollywood Tadka
ਫ਼ਿਲਮ 'ਠੱਗ ਲਾਈਫ' ਬਣਾਉਣਾ ਵੀ ਉਸ ਲਈ ਕੋਈ ਸੌਖਾ ਕੰਮ ਨਹੀਂ ਰਿਹਾ।ਫ਼ਿਲਮ ਦੀ ਸ਼ੂਟਿੰਗ ਦੌਰਾਨ ਇੱਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਫ਼ਿਲਮ ਦੀ ਹੀਰੋਇਨ ਦੀ ਜਾਨ ਤਾਂ ਬਚ ਗਈ ਪਰ ਮੁਕੇਸ਼ ਦੀ ਲੱਤ ਟੁੱਟ ਗਈ। ਇਹ ਉਸ ਦਾ ਜਜ਼ਬਾ ਹੀ ਹੈ ਕਿ ਉਸ ਨੇ ਫ਼ਿਲਮ ਦੀ ਸ਼ੂਟਿੰਗ ਰੋਕੇ ਬਿਨਾਂ ਵੀਲ੍ਹ ਚੇਅਰ 'ਤੇ ਫ਼ਿਲਮ ਨਿਰਦੇਸ਼ਿਤ ਕੀਤੀ। ਮੁਕੇਸ਼ ਮੁਤਾਬਿਕ ਇਹ ਫ਼ਿਲਮ ਭਾਵੇਂ ਕਾਮੇਡੀ ਹੈ ਪਰ ਪੰਜਾਬ ਦੇ ਨੌਜਵਾਨਾਂ ਦੀ ਤ੍ਰਾਸਦੀ ਨੂੰ ਬਿਆਨ ਕਰਦੀ ਹੈ। ਫ਼ਿਲਮ 'ਚ ਪਿਓ ਅਤੇ ਪੁੱਤ ਦੇ ਰਿਸ਼ਤੇ ਨੂੰ ਬਿਆਨ ਕੀਤਾ ਹੈ। ਫਿਲਮ 'ਠੱਗ ਲਾਈਫ' 21 ਜੁਲਾਈ 2017 ਨੂੰ ਰਿਲੀਜ਼ ਹੋਵੇਗੀ।


Tags: Mukesh VohraHarish Verma Jass Bajwa Karamjit Anmol Rajiv Thakur Ihana Dhillon Yograj Singh Anita Devgan Hobby Dhaliwal Rana Jung Bahadur ਠੱਗ ਲਾਈਫਮੁਕੇਸ਼ ਵੋਹਰਾ