FacebookTwitterg+Mail

'ਠੱਗ ਲਾਈਫ' ਦੇ 'ਡਾਇਮੰਡ' ਗੀਤ ਨਾਲ ਜੱਸ ਬਾਜਵਾ ਨੇ ਪਾਈਆਂ ਧੁੰਮਾਂ, ਖੱਟੇ ਇੰਨੇ ਵਿਊਜ਼

thug life
15 July, 2017 03:34:02 PM

ਜਲੰਧਰ— ਪੰਜਾਬੀ ਫਿਲਮ 'ਠੱਗ ਲਾਈਫ' ਦਾ ਦੂਜਾ ਗੀਤ 'ਡਾਇਮੰਡ' ਬੀਤੇ ਦਿਨ ਰਿਲੀਜ਼ ਹੋਇਆ ਹੈ। ਇਸ ਨੂੰ ਬਿਹਤਰੀਨ ਆਵਾਜ਼ ਦੇ ਮਾਲਕ ਜੱਸ ਬਾਜਵਾ ਨੇ ਗਾਇਆ ਹੈ। ਇਸ ਗੀਤ ਦਾ ਸੰਗੀਤ ਦੀਪ ਜ਼ੰਡੂ ਅਤੇ ਗੀਤਕਾਰ ਲਾਲੀ ਮੁੰਡੀ ਹਨ। ਇਸ ਦੇ ਨਾਲ-ਨਾਲ ਗੀਤ ਦਾ ਲੇਬਲ ਸਪੀਡ ਰਿਕਾਰਡਜ਼ ਦਾ ਹੈ। ਇਸ ਗੀਤ ਦੀ ਮਿਆਦ 2.44 ਮਿੰਟ ਹੈ ਅਤੇ ਇਸ ਨੂੰ 2 ਦਿਨਾਂ 'ਚ 5 ਲੱਖ ਵਾਰ ਦੇਖਿਆ ਜਾ ਰਿਹਾ ਹੈ, ਜੋ ਕਿ ਬਿਆਨ ਕਰਦਾ ਹੈ ਕਿ ਲੋਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਪੰਜਾਬੀ ਗਾਇਕੀ 'ਚ ਥੋੜ੍ਹੇ ਸਮੇਂ 'ਚ ਹੀ ਵੱਖਰਾ ਮੁਕਾਮ ਹਾਸਿਲ ਕਰਨੇ ਵਾਲੇ ਪੰਜਾਬੀ ਗਾਇਕ ਜੱਸ ਬਾਜਵਾ ਪੰਜਾਬੀ ਫਿਲਮ 'ਠੱਗ ਲਾਈਫ' 'ਚ ਬਤੌਰ ਹੀਰੋ ਪਹਿਲੀ ਵਾਰ ਡੈਬਿਊ ਕਰ ਰਿਹਾ ਹੈ । 21 ਜੁਲਾਈ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਜ਼ਰੀਏ ਜੱਸ ਬਾਜਵਾ ਆਪਣੀ ਅਦਾਕਾਰੀ ਦੇ ਸਫਰ ਦੀ ਸ਼ੁਰੂਆਤ ਕਰਨਗੇ। ਆਪਣੀ ਪਹਿਲੀ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਬਾਜਵਾ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ । 
ਜ਼ਿਕਰਯੋਗ ਹੈ ਕਿ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਤੇ ਤੇਗਬੀਰ ਸਿੰਘ ਵਾਲੀਆ ਵਲੋਂ 'ਤੇਗ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਨੂੰ ਮੁਕੇਸ਼ ਵੋਹਰਾ ਨੇ ਲਿਖਿਆ ਤੇ ਨਿਰਦੇਸ਼ਿਤ ਕੀਤਾ ਹੈ ।


Tags: DiamondJass BajwaDeep JanduHarish VermaThug LifePollywood Celebrityਠੱਗ ਲਾਈਫਡਾਇਮੰਡਜੱਸ ਬਾਜਵਾ