FacebookTwitterg+Mail

ਪੇਂਡੂ ਤੇ ਸ਼ਹਿਰੀ ਰਹਿਣੀ-ਸਹਿਣੀ ਦਾ ਨਿਵੇਕਲਾ ਸੁਮੇਲ 'ਠੱਗ ਲਾਈਫ਼' ਅੱਜ ਹੋਈ ਰਿਲੀਜ਼

thug life
21 July, 2017 12:33:54 PM

ਚੰਡੀਗੜ੍ਹ— ਲੋਕਾਂ ਨੂੰ ਠੱਗ ਕੇ ਪੈਸੇ ਕਮਾਉਣ ਵਰਗੇ ਵਿਸ਼ੇ 'ਤੇ ਬਣੀ ਪੰਜਾਬੀ ਫ਼ਿਲਮ 'ਠੱਗ ਲਾਈਫ਼' ਦੀ ਸਟਾਰ ਕਾਸਟ ਟੀਮ ਕੱਲ ਚੰਡੀਗੜ੍ਹ ਪੁੱਜੀ। 'ਤੇਗ' ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣੀ ਪ੍ਰਸਿੱਧ ਅਦਾਕਾਰ ਅਤੇ ਲੇਖਕ ਮੁਕੇਸ਼ ਵੋਹਰਾ ਵੱਲੋਂ ਬਤੌਰ ਡਾਇਰੈਕਟਰ ਵਜੋਂ ਪਹਿਲੀ ਡਾਇਰੈਕਟ ਕੀਤੀ ਗਈ ਇਹ ਫੈਮਿਲੀ ਡਰਾਮਾ ਭਰਪੂਰ ਫ਼ਿਲਮ ਅੱਜ ਰਿਲੀਜ਼ ਹੋ ਗਈ ਹੈ। ਇਹ ਫਿਲਮ ਪੇਂਡੂ ਅਤੇ ਸ਼ਹਿਰੀ ਰਹਿਣੀ-ਸਹਿਣੀ ਦਾ ਵੀ ਇਕ ਨਿਵੇਕਲਾ ਸੁਮੇਲ ਪੈਦਾ ਕਰੇਗੀ।
ਫ਼ਿਲਮ ਦੇ ਪ੍ਰੋਡਿਊਸਰ ਚਰਨਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਤਿੰਨ ਨੌਜਵਾਨ ਲੜਕਿਆਂ ਅਤੇ ਇਕ ਲੜਕੀ 'ਤੇ ਆਧਾਰਿਤ ਇਸ ਫਿਲਮ ਵਿਚ ਜਵਾਨੀ ਪਹਿਰੇ ਉਕਤ ਨੌਜਵਾਨ ਲੜਕਿਆਂ ਅਤੇ ਲੜਕੀ ਵਲੋਂ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਸਰਦੇ-ਪੁੱਜਦੇ ਲੋਕਾਂ ਨੂੰ ਠੱਗ ਕੇ ਪੈਸੇ ਕਮਾਉਣ ਵਰਗੇ ਵਿਸ਼ੇ ਨੂੰ ਛੂਹਿਆ ਗਿਆ ਹੈ । ਅਜਿਹੀ ਦਲ-ਦਲ ਵਿਚ ਫਸੇ ਉਕਤ ਨੌਜਵਾਨ ਇਕ ਅਜਿਹੀ ਸਥਿਤੀ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ 'ਤੇ ਅੱਤਵਾਦੀ ਹੋਣ ਦਾ ਧੱਬਾ ਲੱਗ ਜਾਂਦਾ ਹੈ ਅਤੇ ਉਨ੍ਹਾਂ ਨੂੰ ਜੇਲ ਜਾਣਾ ਪੈ ਜਾਂਦਾ ਹੈ।
ਕਾਮੇਡੀ ਜਗਤ ਦੇ ਆਸਮਾਨ ਵਿਚ ਧਰੂ-ਤਾਰੇ ਵਾਂਗ ਚਮਕਦੇ ਉਘੇ ਹਾਸਰਸ ਕਲਾਕਾਰ ਰਾਜੀਵ ਠਾਕੁਰ ਫ਼ਿਲਮ 'ਠੱਗ ਲਾਈਫ਼' ਵਿਚ ਪੰਜਾਬੀ ਸਿਆਸੀ ਆਗੂਆਂ ਦੀ ਮਮਿਕਰੀ ਕਰਕੇ ਦਰਸ਼ਕਾਂ ਨੂੰ ਸਿਆਸੀ ਭੰਬਲਭੂਸੇ ਦੀਆਂ ਬਰੀਕੀਆਂ ਸਮਝਾਵੇਗਾ। ਭਾਰਤ ਹੀ ਨਹੀਂ ਬਲਕਿ ਦੁਨੀਆ ਦੇ ਕਈ ਹੋਰ ਦੇਸ਼ਾਂ ਦੇ ਲੋਕ ਰਾਜੀਵ ਠਾਕੁਰ ਦੀ ਕਾਮੇਡੀ ਦੇ ਪ੍ਰਸ਼ੰਸਕ ਹਨ, ਉਥੇ ਹੀ ਉਹ ਸੋਨੀ ਟੀ. ਵੀ. ਦੇ ਪ੍ਰਸਿੱਧ ਕਾਮੇਡੀ 'ਦੀ ਕਪਿਲ ਸ਼ਰਮਾ ਸ਼ੋਅ' ਵਿਚ ਕੰਮ ਕਰਕੇ ਆਪਣੀ ਕਲਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। ਰਾਜੀਵ ਠਾਕੁਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਫ਼ਿਲਮ ਵਿਚ ਜਸ ਬਾਜਵਾ ਅਹਿਮ ਰੋਲ ਨਿਭਾ ਰਹੇ ਹਨ। ਰੂਚੀ ਵੱਜੋਂ ਭੂਮਿਕਾ ਨਿਭਾ ਰਹੀ ਇਹਾਨਾ ਢਿੱਲੋਂ ਫਿਲਮ ਵਿਚ ਸੁਪਰ ਸਟਾਰ ਬਣਨ ਲਈ ਸੰਘਰਸ਼ ਕਰਦੀ ਹੋਈ ਨਜ਼ਰ ਆਵੇਗੀ।
ਜਸ ਬਾਜਵਾ ਵੀ ਇਸ ਫਿਲਮ ਦਾ ਇਕ ਮਹੱਤਵਪੂਰਨ ਪਾਤਰ ਹੈ । ਉਹ ਆਪਣੀ ਪਹਿਲੀ ਪੰਜਾਬੀ ਫਿਲਮ ਵਿਚ ਇਕ ਚੰਗੇ ਅਦਾਕਾਰ ਦੀ ਬਰਾਬਰਤਾ ਕਰਦਾ ਨਜ਼ਰ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਡਾਇਰੈਕਟਰ ਮੁਕੇਸ਼ ਵੋਹਰਾ ਨਾਲ ਕੰਮ ਕਰਨਾ ਸ਼ਾਨਦਾਰ ਤਜਰਬਾ ਸੀ। ਫਿਲਮ ਵਿਚ ਹਰੀਸ਼ ਵਰਮਾ ਨੂੰ ਇਕ ਵਿਧਾਇਕ ਦੇ ਤੌਰ 'ਤੇ ਪੇਸ਼ ਕੀਤਾ ਹੈ, ਜਿਹੜਾ ਉਨ੍ਹਾਂ ਨੌਜਵਾਨਾਂ ਦੀ ਨੁਮਾਇੰਦਗੀ ਕਰਦਾ ਦਿਖਾਈ ਦਿੱਤਾ ਹੈ। 
ਇਨ੍ਹਾਂ ਤੋਂ ਇਲਾਵਾ ਫਿਲਮ ਵਿਚ ਕਰਮਜੀਤ ਅਨਮੋਲ, ਹਰਦੀਪ ਗਿੱਲ, ਹੌਬੀ ਧਾਲੀਵਾਲ, ਰਾਣਾ ਜੰਗ ਬਹਾਦੁਰ, ਹਰਿੰਦਰ ਭੁੱਲਰ, ਪਵਨ ਧੀਮਾਨ, ਧੀਰਜ ਅਤੇ ਦੀਪ ਆਦਿ ਨੇ ਵੀ ਆਪਣੀ ਭੂਮਿਕਾ ਨਿਭਾਈ ਹੈ ।


Tags: Harish Verma Ihana Dhillon Rajiv Thakur Jass Bajwa Mukesh Vohra Thug Life ਠੱਗ ਲਾਈਫ਼ਮੁਕੇਸ਼ ਵੋਹਰਾ