FacebookTwitterg+Mail

ਕਾਮੇਡੀ ਦਾ ਤੜਕਾ ਬਣ ਰਹੀ ਹੈ ਪੰਜਾਬੀ ਸੱਭਿਆਚਾਰ ਦੀ ਸਹੀ ਤਰਜ਼ਮਾਨੀ ਕਰਦੀ 'ਠੱਗ ਲਾਈਫ'

thug life proper interpretation of punjabi culture
26 July, 2017 09:02:17 AM

ਮੋਹਾਲੀ— 21 ਜੁਲਾਈ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਠੱਗ ਲਾਈਫ' ਨਾ ਸਿਰਫ ਪੰਜਾਬੀ ਸੱਭਿਆਚਾਰ ਦੀ ਸਹੀ ਤਰਜ਼ਮਾਨੀ ਕਰਦੀ ਹੈ, ਸਗੋਂ ਪੂਰੀ ਤਰ੍ਹਾਂ ਪਰਿਵਾਰਕ ਫਿਲਮ ਹੈ ਜਿਸ ਦਾ ਆਨੰਦ ਪੂਰੇ ਪਰਿਵਾਰ ਨਾਲ ਬੈਠ ਕੇ ਮਾਣਿਆ ਜਾ ਸਕਦਾ ਹੈ। ਇਹ ਕਾਮੇਡੀ ਦਾ ਤੜਕਾ ਬਣ ਰਹੀ ਹੈ। ਨਾਰਥ ਕੰਟਰੀ ਮਾਲ 'ਚ ਫਿਲਮ 'ਠੱਗ ਲਾਈਫ' ਵੇਖ ਕੇ ਨਿਕਲੇ ਹਰਜਿੰਦਰ ਸਿੰਘ ਕਹਿੰੰਦੇ ਹਨ ਕਿ ਫਿਲਮ 'ਚ ਪੂਰੀ ਤਰ੍ਹਾਂ ਪੇਂਡੂ ਮਾਹੌਲ ਪੇਸ਼ ਕੀਤਾ ਗਿਆ ਹੈ ਤੇ ਕੱਪੜੇ, ਭਾਸ਼ਾ, ਸਭ ਕੁਝ ਆਪਣਾ ਹੀ ਲਗਦਾ ਹੈ। ਕਵਿਤਾ ਨੇ ਕਿਹਾ ਕਿ ਪਹਿਲਾ ਅੱਧ ਜਿਥੇ ਪੂਰੀ ਤਰ੍ਹਾਂ ਕਾਮੇਡੀ ਨਾਲ ਹਾਸਾ ਪਾਉਂਦਾ ਹੈ, ਉਥੇ ਹੀ ਦੂਜੇ ਅੱਧ 'ਚ ਫਿਲਮ ਰਾਹੀਂ ਵਧੀਆ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਹੈ। ਪੂਜਾ ਨੇ ਕਿਹਾ ਕਿ ਫਿਲਮ 'ਚ ਖਾਸ ਤੌਰ 'ਤੇ ਸਿਆਸੀ ਆਗੂਆਂ ਤੇ ਬਾਬਿਆਂ 'ਤੇ ਲਿਖੇ ਗਏ ਡਾਇਲਾਗ ਕਾਫੀ ਸਮੇਂ ਤਕ ਯਾਦ ਰਹਿਣਗੇ। 
ਪੂਜਾ ਨੇ ਕਿਹਾ ਕਿ ਕਰਮਜੀਤ ਅਨਮੋਲ ਹਮੇਸ਼ਾ ਹੀ ਕਾਮੇਡੀ ਨਾਲ ਢਿੱਡੀਂ ਪੀੜਾਂ ਪਾਉਂਦਾ ਹੈ। ਅਮਨਪ੍ਰੀਤ ਕੌਰ ਨੇ ਕਿਹਾ ਕਿ ਐੱਮ. ਐੱਲ. ਏ. ਹਰੀਸ਼ ਵਰਮਾ ਪੂਰੀ ਫਿਲਮ 'ਚ ਛਾਇਆ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਹੋਰ ਦਰਸ਼ਕਾਂ ਅਨੁਸਾਰ ਫਿਲਮ 'ਚ ਮੁੱਖ ਅਦਾਕਾਰਾਂ ਦੇ ਨਾਲ-ਨਾਲ ਰਾਜੀਵ ਠਾਕੁਰ, ਵਿਰਜੇਸ਼ ਹੀਰਜੀ, ਯੋਗਰਾਜ ਸਿੰਘ, ਅਨੀਤਾ ਦੇਵਗਨ, ਰਾਣਾ ਜੰਗ ਬਹਾਦਰ ਆਦਿ ਕਲਾਕਾਰਾਂ ਨੇ ਵਧੀਆ ਕੰਮ ਕੀਤਾ ਹੈ।
ਕੁਲ ਮਿਲਾ ਕੇ ਦਰਸ਼ਕਾਂ ਅਨੁਸਾਰ ਚਰਨਜੀਤ ਸਿੰਘ ਵਾਲੀਆ ਅਤੇ ਤੇਗਵੀਰ ਸਿੰਘ ਵਾਲੀਆ ਵਲੋਂ ਤਿਆਰ ਕੀਤੀ ਗਈ ਇਹ ਫਿਲਮ ਕਾਫੀ ਅਸਰਦਾਰ ਹੈ।


Tags: Punjabi cultureHarish Verma Ihana Dhillon Rajiv Thakur Jass Bajwa Mukesh Vohra Thug Life ਠੱਗ ਲਾਈਫ਼ਮੁਕੇਸ਼ ਵੋਹਰਾ