FacebookTwitterg+Mail

ਮੋਸ਼ਨ ਪੋਸਟਰ ਰਾਹੀਂ ਹੋਵੇਗਾ 'ਠਗਸ ਆਫ ਹਿੰਦੋਸਤਾਨ' ਦੇ ਕਿਰਦਾਰਾਂ ਦਾ ਖੁਲਾਸਾ

thugs of hindostan
15 September, 2018 02:15:24 PM

ਮੁੰਬਈ (ਬਿਊਰੋ)— ਯਸ਼ ਰਾਜ ਫਿਲਮਸ ਦੀ 'ਠਗਸ ਆਫ ਹਿੰਦੋਸਤਾਨ' ਇਕ ਬੇਮਿਸਾਲ ਫਿਲਮ ਹੋਣ ਦਾ ਦਾਅਵਾ ਕਰ ਰਹੀ ਹੈ ਜਿਸ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਪਹਿਲੀ ਵਾਰ ਭਾਰਤੀ ਸਿਨੇਮਾ ਦੇ ਵੱਡੇ ਸਟਾਰ ਅਮਿਤਾਭ ਬੱਚਨ ਅਤੇ ਆਮਿਰ ਖਾਨ ਇਕੱਠੇ ਨਜ਼ਰ ਆਉਣਗੇ। ਹਾਲ ਹੀ 'ਚ ਨਿਰਮਾਤਾਵਾਂ ਵਲੋਂ ਇਸ ਮੰਗਲਵਾਰ ਮੋਸ਼ਨ ਪੋਸਟਰ ਦੇ ਰਾਹੀਂ 'ਠਗਸ ਆਫ ਹਿੰਦੋਸਤਾਨ' ਦੇ ਸਭ ਕਿਰਦਾਰਾਂ ਦਾ ਖੁਲਾਸਾ ਕੀਤਾ ਜਾਵੇਗਾ।

ਸੂਤਰਾਂ ਮੁਤਾਬਕ ਪਹਿਲਾ ਕਿਰਦਾਰ ਪੋਸਟਰ ਮੰਗਲਵਾਰ ਨੂੰ ਰਿਲੀਜ਼ ਹੋਵੇਗਾ। ਅਜਿਹਾ ਲਗਦਾ ਹੈ ਕਿ ਆਦਿਤਿਆ, ਆਮਿਰ ਅਤੇ ਕ੍ਰਿਸ਼ਣਾ ਆਚਾਰਿਆ ਨੇ ਮੋਸ਼ਨ ਪੋਸਟਰਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ, ਜਿਸ ਰਾਹੀਂ ਫਿਲਮ ਦੇ 6 ਕਿਰਦਾਰਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਉਹ ਇਹ ਯੋਜਨਾ ਖੂਫੀਆ ਰੱਖ ਰਹੇ ਹਨ, ਕਿਉਂਕਿ ਇਹ ਕੋਈ ਨਹੀਂ ਜਾਣਦਾ ਕਿ ਕਿਹੜਾ ਕਿਰਦਾਰ ਪਹਿਲਾਂ ਪੇਸ਼ ਕੀਤਾ ਜਾਵੇਗਾ। ਉਹ ਇਨ੍ਹਾਂ ਮੋਸ਼ਨ ਪੋਸਟਰਾਂ ਰਾਹੀਂ ਟਰੇਲਰ ਲਈ ਪ੍ਰਸ਼ੰਸਕਾਂ 'ਚ ਉਤਸ਼ਾਹ ਪੈਦਾ ਕਰਨਾ ਚਾਹੁੰਦੇ ਹਨ।

ਕਿਸੇ ਨੇ ਹਾਲੇ 'ਠਗਸ ਆਫ ਹਿੰਦੋਸਤਾਨ' ਦੇ ਕਿਰਦਾਰਾਂ 'ਚ ਹੈਰਾਨ ਕਰਨ ਵਾਲਾ ਲੁੱਕ ਨਹੀਂ ਦੇਖਿਆ ਅਤੇ ਇਹ ਜਾਣਕਾਰੀ ਨਿਸ਼ਚਿਤ ਤੌਰ 'ਤੇ ਤੁਹਾਡੇ 'ਚ ਫਿਲਮ ਪ੍ਰਤੀ ਉਤਸ਼ਾਹ ਵਧਾਏਗੀ। ਦੀਵਾਲੀ 'ਤੇ ਰਿਲੀਜ਼ ਹੋ ਰਹੀ ਇਸ ਫਿਲਮ 'ਚ ਆਮਿਰ ਤੇ ਅਮਿਤਾਭ ਤੋਂ ਇਲਾਵਾ ਕੈਟਰੀਨਾ ਕੈਫ ਅਤੇ ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੀਆਂ।


Tags: Aamir Khan Amitabh Bachchan Thugs of Hindostan Vijay Krishna Acharya Motion Poster Bollywood Actor

Edited By

Kapil Kumar

Kapil Kumar is News Editor at Jagbani.