FacebookTwitterg+Mail

'ਠਗਸ ਆਫ ਹਿੰਦੋਸਤਾਨ' ਦੇ ਖਤਰਨਾਕ ਸਟੰਟ ਦੀ ਮੇਕਿੰਗ ਵੀਡੀਓ ਆਈ ਸਾਹਮਣੇ

thugs of hindostan
20 October, 2018 12:01:26 PM

ਮੁੰਬਈ (ਬਿਊਰੋ)— ਫਿਲਮ 'ਠਗਸ ਆਫ ਹਿੰਦੋਸਤਾਨ' ਰਾਹੀਂ ਅਮਿਤਾਭ ਬੱਚਨ ਤੇ ਆਮਿਰ ਖਾਨ ਨੂੰ ਇਕੱਠੇ ਪਹਿਲੀ ਵਾਰ ਪਰਦੇ 'ਤੇ ਦੇਖਣਾ ਫੈਨਜ਼ ਲਈ ਅਦਭੁੱਤ ਨਜ਼ਾਰਾ ਹੋਵੇਗਾ। ਹਾਲ ਹੀ 'ਚ ਫਿਲਮ ਦੀ ਮੇਕਿੰਗ ਵੀਡੀਓ ਸਾਹਮਣੇ ਆਈ, ਜਿਸ 'ਚ ਕਾਸਟ ਐਕਸ਼ਨ ਸੀਕਵੈਂਸ ਨਾਲ ਜੁੜੇ ਆਪਣੇ ਤਜ਼ਰਬੇ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਅਮਿਤਾਭ ਬੱਚਨ, ਆਮਿਰ ਖਾਨ ਅਤੇ ਫਾਤਿਮਾ ਸਨਾ ਸ਼ੇਖ ਦੱਸ ਰਹੇ ਹਨ ਕਿ ਕਿਵੇਂ ਉਨ੍ਹਾਂ ਫਿਲਮ 'ਚ ਖਤਰਨਾਕ ਸਟੰਟ ਤੇ ਐਕਸ਼ਨ ਸੀਕਵੈਂਸ ਨੂੰ ਅੰਜ਼ਾਮ ਦਿੱਤਾ। ਵੀਡੀਓ 'ਚ ਇਹ ਵੀ ਦਿਖਾਇਆ ਗਿਅ ਹੈ ਕਿ ਆਮਿਰ ਤੇ ਅਮਿਤਾਭ ਵਿਚਕਾਰ ਤਲਵਾਰਬਾਜ਼ੀ ਕਿਵੇਂ ਫਿਲਮਾਈ ਗਈ। ਉੱਥੇ ਹੀ ਐਕਸ਼ਨ ਡਾਇਰੈਕਟਰ ਫਿਲਮ ਦੀ ਕਾਸਟ ਨੂੰ ਐਕਸ਼ਨ ਸੀਨਜ਼ ਲਈ ਸਮਝਾਉਂਦੇ ਨਜ਼ਰ ਆਏ। ਫਿਲਮ ਦੀ ਸਕ੍ਰਿਪਟ ਦੇ ਹਿਸਾਬ ਨਾਲ ਇਸ 'ਚ ਕਾਫੀ ਜ਼ਬਰਦਸਤ ਐਕਸ਼ਨ ਸੀਨਜ਼ ਹਨ।

ਫਿਲਮ 'ਚ ਅਮਿਤਾਭ ਖੁਦਾਬਖਸ਼ ਦੇ ਕਿਰਦਾਰ 'ਚ ਨਜ਼ਰ ਆਉਣਗੇ, ਉੱਥੇ ਹੀ ਕੈਟਰੀਨਾ ਫਿਲਮ 'ਚ ਸੁਰੈਯਾ ਦੇ ਕਿਰਦਾਰ 'ਚ ਦਿਸੇਗੀ। ਗੱਲ ਕੀਤੀ ਜਾਵੇ ਫਾਤਿਮਾ ਸਨਾ ਸ਼ੇਖ ਦੀ ਤਾਂ ਉਹ ਫਿਲਮ 'ਚ ਇਕ ਯੋਧਾ ਜ਼ਫੀਰਾ ਦੀ ਭੂਮਿਕਾ 'ਚ ਹੈ। ਕੱਲ੍ਹ ਹੀ ਮੇਕਰਜ਼ ਵਲੋਂ ਆਮਿਰ ਖਾਨ ਦੇ ਲੁੱਕ ਨੂੰ ਰਿਵੀਲ ਕੀਤਾ ਗਿਆ ਅਤੇ ਫਿਰੰਗੀ ਦੇ ਰੂਪ 'ਚ ਆਮਿਰ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ। ਵਿਜੈ ਕ੍ਰਿਸ਼ਣਾ ਅਚਾਰਿਆ ਨਿਰਦੇਸ਼ਿਤ ਫਿਲਮ 8 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Amitabh Bachchan Aamir Khan Katrina Kaif Thugs of Hindostan Making Video Bollywood Actor

Edited By

Kapil Kumar

Kapil Kumar is News Editor at Jagbani.