FacebookTwitterg+Mail

'ਸੰਜੂ' ਤੋਂ ਬਾਅਦ ਹੁਣ 'ਠਗਸ ਆਫ ਹਿੰਦੋਸਤਾਨ' ਦੇ ਮੇਕਰਸ ਚੁੱਕਣਗੇ ਵੱਡਾ ਕਦਮ, ਹੋਵੇਗਾ ਕਮਾਈ 'ਚ ਵਾਧਾ

thugs of hindostan
23 October, 2018 02:00:27 PM

ਮੁੰਬਈ (ਬਿਊਰੋ)— ਮਲਟੀਸਟਾਰਰ ਫਿਲਮ 'ਠਗਸ ਆਫ ਹਿੰਦੁਸਤਾਨ' ਰਿਲੀਜ਼ਿੰਗ ਤੋਂ ਪਹਿਲਾਂ ਹੀ ਸੁਰਖੀਆਂ 'ਚ ਛਾਈ ਹੋਈ ਹੈ। ਫਿਲਮ ਦੀਵਾਲੀ 'ਤੇ ਰਿਲੀਜ਼ ਹੋਣੀ ਹੈ, ਜਿਸ ਨੂੰ 2018 ਦੀ ਸਭ ਤੋਂ ਵੱਡੀ ਫਿਲਮ ਕਿਹਾ ਜਾ ਸਕਦਾ ਹੈ। ਮੇਕਰਸ ਨੇ ਫੈਸਟੀਵਲ ਸੀਜ਼ਨ ਤੇ ਫਿਲਮ ਨੂੰ ਲੈ ਕੇ ਲੋਕਾਂ ਦੀ ਉਤਸੁਕਤਾ ਦਾ ਫਾਇਦਾ ਚੁੱਕਣ ਦਾ ਪਲਾਨ ਬਣਾ ਲਿਆ ਹੈ। ਜੀ ਹਾਂ, ਖਬਰਾਂ ਹਨ ਕਿ ਯਸ਼ਰਾਜ ਨੇ ਫਿਲਮ ਨੂੰ ਲੈ ਕੇ ਇਕ ਰਣਨੀਤੀ ਬਣਾਈ ਹੈ, ਜਿਸ ਨਾਲ ਫਿਲਮ ਦੀ ਟਿਕਟ ਦੀ ਕੀਮਤ 'ਚ 10% ਦਾ ਵਾਧਾ ਕਰ ਸਕਦੇ ਹਨ। ਇਸ ਤੋਂ ਪਹਿਲਾਂ ਸੰਜੇ ਦੱਤ ਦੀ ਬਾਇਓਪਿਕ 'ਸੰਜੂ' ਲਈ ਵੀ ਅਜਿਹਾ ਹੀ ਪਲਾਨ ਕੀਤਾ ਗਿਆ ਸੀ।

ਖਬਰਾਂ ਹਨ ਕਿ ਆਮਿਰ ਦੀ 'ਠਗਸ ਆਫ ਹਿੰਦੁਸਤਾਨ' ਲਈ 3 ਨਵੰਬਰ ਤੋਂ ਹੀ ਐਡਵਾਂਸ ਬੁਕਿੰਗ ਸ਼ੁਰੂ ਹੋ ਜਾਵੇਗੀ। ਫਿਲਮ ਦਾ ਕੰਟੈਂਟ ਨਵਾਂ ਹੈ, ਜਿਸ ਦਾ ਬਜਟ ਵੀ 210 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਫਿਲਮ ਯਸ਼ਰਾਜ ਬੈਨਰ ਹੇਠ ਬਣ ਰਹੀ ਸਭ ਤੋਂ ਮਹਿੰਗੀ ਫਿਲਮ ਵੀ ਹੈ। ਫਿਲਮ ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਹੋ ਰਿਹਾ ਹੈ। 'ਠਗਸ ਆਫ ਹਿੰਦੁਸਤਾਨ' 8 ਨਵੰਬਰ ਨੂੰ ਰਿਲੀਜ਼ ਹੋਣੀ ਹੈ, ਜਿਸ ਨੂੰ ਵਿਜੇ ਕ੍ਰਿਸ਼ਣਾ ਆਚਾਰੀਆ ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ ਹਿੰਦੀ ਦੇ ਨਾਲ-ਨਾਲ ਤਾਮਿਲ, ਤੇਲੁਗੂ ਭਾਸ਼ਾਵਾਂ 'ਚ ਵੀ ਰਿਲੀਜ਼ ਹੋਵੇਗੀ।


Tags: Yash Raj FilmsTicket Rate Thugs Of Hindostan SanjuRajkumar Hirani Aamir Khan Amitabh Bachchan Katrina KaifFatima Sana Shaikh

Edited By

Chanda Verma

Chanda Verma is News Editor at Jagbani.