FacebookTwitterg+Mail

ਥਾਈਲੈਂਡ 'ਚ ਠਗਸ ਨੇ ਐਡਵੈਂਚਰ ਦਾ ਲਿਆ ਭਰਪੂਰ ਆਨੰਦ

thugs of hindostan
29 October, 2018 03:16:49 PM

ਮੁੰਬਈ (ਬਿਊਰੋ)— ਫਿਲਮ 'ਠਗਸ ਆਫ ਹਿੰਦੋਸਤਾਨ' ਨੂੰ ਮਾਲਟਾ ਅਤੇ ਥਾਈਲੈਂਡ ਵਰਗੇ ਕਈ ਮਸ਼ਹੂਰ ਸਥਾਨਾਂ 'ਤੇ ਫਿਲਮਾਇਆ ਗਿਆ ਹੈ। ਥਾਈਲੈਂਡ 'ਚ ਟੀਮ ਨੇ ਰੇਨ ਫੋਰੇਸਟ ਅਤੇ ਸੁਰਮਯ ਬੋਰਾ ਦੀਪ 'ਚ ਫਿਲਮ ਦੀ ਸ਼ੂਟਿੰਗ ਨੂੰ ਅੰਜ਼ਾਮ ਦਿੱਤਾ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹ ਇਕ ਐਡਵੈਂਚਰ 'ਚ ਤਬਦੀਲ ਹੋ ਜਾਵੇਗਾ। ਅਮਿਤਾਭ ਨੇ ਖੁਲਾਸਾ ਕਰਦੇ ਹੋਏ ਕਿਹਾ, ''ਮੈਂ ਇਸ ਸੀਕਵੈਂਸ ਦੇ ਸ਼ੂਟ ਲਈ ਥਾਈਲੈਂਡ ਜਾਣ ਲਈ ਵਿਕਟਰ ਦੀ ਉਤਸੁਕਤਾ ਨੂੰ ਸਮਝ ਨਹੀਂ ਸਕਿਆ ਪਰ ਉਨ੍ਹਾਂ ਕਿਹਾ ਕਿ ਸਾਨੂੰ ਇਕ ਅਦਭੁੱਤ ਸਥਾਨ ਮਿਲਿਆ ਹੈ ਅਤੇ ਮੈਂ ਇਹ ਜਾਣਨਾ ਚਾਹੁੰਦਾ ਹਾਂ। ਮੈਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਜਦੋਂ ਮੈਂ ਉੱਥੇ ਗਿਆ ਅਤੇ ਜਗ੍ਹਾ ਦੇਖੀ ਤਾਂ ਉਹ ਬਿਲਕੁੱਲ ਅਦਭੁੱਤ ਨਜ਼ਾਰਾ ਸੀ। ਇਹ ਇਕ ਵਿਸ਼ਾਲ ਗੁਫਾ ਹੈ। ਕਰੀਬ 20 ਤੋਂ 30 ਫੁੱਟ ਉੱਚੀ ਹੈ। ਕਲਪਨਾ ਕਰਨਾ ਮੁਸ਼ਕਲ ਹੈ ਕਿ ਕੁਦਰਤ ਨੇ ਇਸ ਨੂੰ ਕਿਵੇਂ ਬਣਾਇਆ ਹੋਵੇਗਾ। ਚਟਾਨਾਂ 'ਚ ਅਚਾਨਕ ਸੱਪ ਦਿਖਾਈ ਦਿੰਦੇ ਹਨ। ਕਈ ਵਾਰ ਤਾਂ ਉੱਥੇ ਹਰ ਕੋਈ ਰਬੜ ਦੇ ਸੱਪ ਸੁੱਟ ਕੇ ਦੂਜਿਆਂ ਨੂੰ ਡਰਾਉਂਦੇ ਸਨ''।

ਵਿਕਟਰ ਨੇ ਦੀਪ 'ਤੇ ਇਕ ਗੁਫਾ 'ਚ ਖੁਦਾਬਖਸ਼ (ਅਮਿਤਾਭ ਬੱਚਨ) ਲਈ ਲੁੱਕਣ ਦੀ ਜਗ੍ਹਾ ਦੇ ਰੂਪ 'ਚ ਚੁਣਿਆ ਪਰ ਸੈੱਟ 'ਤੇ ਪਹੁੰਚਣਾ ਅਮਿਤਾਭ ਲਈ ਕਾਫੀ ਮੁਸ਼ਕਲ ਸੀ। ਉਨ੍ਹਾਂ ਨੂੰ ਗੁਫਾ ਤੱਕ ਪਹੁੰਚਣ ਲਈ ਅੱਧੇ ਘੰਟੇ ਤੋਂ ਜ਼ਿਆਦਾ ਦਾ ਸਮਾਂ ਲਗਦਾ ਸੀ। ਇਸ ਲਈ ਸਿਰਫ ਉਨ੍ਹਾਂ ਲਈ ਟੀਮ ਵਲੋਂ ਪਾਲਕੀ ਦਾ ਨਿਰਮਾਣ ਕੀਤਾ ਗਿਆ। ਅਮਿਤਾਭ ਨੇ ਅੱਗੇ ਦੱਸਿਆ, ''ਮੈਨੂੰ ਚੱਲਣ ਸਮੇਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਕਿਉਂਕਿ ਇਹ ਪਹਾੜ ਸੀ। ਮੈਨੂੰ ਸਾਹ ਲੈਣ 'ਚ ਸਮੱਸਿਆ ਆ ਰਹੀ ਸੀ। ਮੈਂ ਦੋ ਤਿੰਨ ਵਾਰ ਕੋਸ਼ਿਸ਼ ਕੀਤੀ ਪਰ ਮੇਰੇ ਕੋਲੋ ਨਹੀਂ ਹੋ ਰਿਹਾ ਸੀ। ਉਨ੍ਹਾਂ ਮੇਰੇ ਲਈ ਇਕ ਪਾਲਕੀ ਬਣਾਈ, ਜਿਸ 'ਤੇ ਬਿਠਾ ਕੇ ਮੈਨੂੰ ਸ਼ੂਟਿੰਗ ਤੱਕ ਲਿਆਇਆ ਜਾਂਦਾ ਸੀ।

ਯਸ਼ਰਾਜ ਫਿਲਮ ਦੀ ਮੇਗਾ ਐਕਸ਼ਨ 'ਠਗਸ ਆਫ ਹਿੰਦੋਸਤਾਨ' 'ਚ ਅਦਭੁੱਤ ਵਿਜੂਅੱਲ ਤੁਹਾਡੇ ਹੋਸ਼ ਉਡਾਵੇਗੀ। ਫਿਲਮ 'ਚ ਫਿਰੰਗੀ ਮੱਲਾ ਦੀ ਭੂਮਿਕਾ ਨਿਭਾਅ ਰਹੇ ਆਮਿਰ ਖਾਨ ਥਾਈਲੈਂਡ 'ਚ ਇਸ ਜਗ੍ਹਾ ਨੂੰ ਦੇਖ ਹੈਰਾਨ ਹੋ ਗਏ ਸਨ। ਇਸ ਜਗ੍ਹਾ ਬਾਰੇ ਗੱਲ ਕਰਦੇ ਹੋਏ ਅਮਿਤਾਭ ਨੇ ਕਿਹਾ, ''ਜਦੋਂ ਮੈਂ ਪਹਿਲੀ ਵਾਰ ਉੱਥੇ ਗਿਆ ਤਾਂ ਮੈਂ ਪੋੜਾ ਨੂਈ ਦੀਪ ਦੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਗਿਆ ਸੀ। ਇਹ ਅਸਲ 'ਚ ਰਹੱਸਮਈ ਜਗ੍ਹਾ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਇਸ ਵਿਸ਼ਾਲ ਗੁਫਾ ਦੇ ਅੰਦਰ ਇਕ ਨਦੀ ਵਹਿੰਦੀ ਹੈ। ਇਹ ਬਹੁਤ ਸ਼ਾਨਦਾਰ ਜਗ੍ਹਾ ਹੈ''।


Tags: Amitabh Bachchan Aamir Khan Katrina Kaif Thugs of Hindostan Vijay Krishna Acharya Bollywood Actor

Edited By

Kapil Kumar

Kapil Kumar is News Editor at Jagbani.