FacebookTwitterg+Mail

'ਠਗਸ ਆਫ ਹਿੰਦੋਸਤਾਨ' ਨੇ ਤੋੜੇ ਰਿਕਾਰਡ, ਦੇਖੋ ਦਿਨ ਦੀ ਕਮਾਈ

thugs of hindostan
10 November, 2018 05:13:39 PM

ਮੁੰਬਈ (ਬਿਊਰੋ)— 'ਠਗਸ ਆਫ ਹਿੰਦੋਸਤਾਨ' ਰਿਲੀਜ਼ ਦੇ ਸਿਰਫ 2 ਦਿਨਾਂ 'ਚ 81.50 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਇਸ ਫਿਲਮ ਨੇ ਪਹਿਲੇ ਹੀ ਦਿਨ ਬਾਕਸ ਆਫਿਸ 'ਤੇ ਇਤਿਹਾਸ ਰੱਚ ਦਿੱਤਾ ਸੀ। ਵੀਰਵਾਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਪਹਿਲੇ ਦਿਨ 52.25 ਕਰੋੜ ਦੀ ਰਿਕਾਰਡ ਤੋੜ ਕਮਾਈ ਤੋਂ ਬਾਅਦ, ਇਹ ਦੂਜੇ ਦਿਨ ਵੀ ਬਰਕਰਾਰ ਸੀ। ਤੁਹਾਨੂੰ ਦੱਸ ਦੇਈਏ ਫਿਲਮ ਦੂਜੇ ਦਿਨ ਸ਼ੁੱਕਰਵਾਰ 28.25 ਕਰੋੜ ਦੀ ਕਮਾਈ ਕਰਨ 'ਚ ਸਫਲ ਰਹੀ। ਉੱਥੇ ਹੀ ਇਸ ਫਿਲਮ ਨੇ ਤੇਲਗੂ ਤੇ ਤਾਮਿਲ ਭਾਸ਼ਾਵਾਂ 'ਚ 1 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ ਹੁਣ ਤੱਕ 81.50 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਸ਼ਾਨਦਾਰ ਕਮਾਈ ਨੂੰ ਦੇਖਦੇ ਹੋਏ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 'ਠਗਸ ਆਫ ਹਿੰਦੋਸਤਾਨ' 3 ਦਿਨਾਂ 'ਚ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਲਈ ਤਿਆਰ ਹੈ।

ਰਿਲੀਜ਼ ਦੇ ਪਹਿਲੇ ਦਿਨ 'ਠਗਸ ਆਫ ਹਿੰਦੋਸਤਾਨ' ਨੇ ਬਾਲੀਵੁੱਡ ਦੇ ਇਤਿਹਾਸ 'ਚ ਪਿਛਲੀਆਂ ਸਾਰੀਆਂ ਫਿਲਮਾਂ ਦੇ ਓਪਨਿੰਗ ਡੇ ਦੇ ਰਿਕਾਰਡ ਤੋੜਦੇ ਹੋਏ ਸਫਲਤਾ ਹਾਸਲ ਕੀਤੀ। ਉੱਥੇ ਹੀ ਸਿਰਫ 1 ਦਿਨ 'ਚ 50 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਇਹ ਇਕਲੌਤੀ ਫਿਲਮ ਬਣ ਚੁੱਕੀ ਹੈ। ਯਸ਼ ਰਾਜ ਫਿਲਮਸ ਦੀ 'ਠਗਸ ਆਫ ਹਿੰਦੋਸਤਾਨ' ਸ਼ਾਨਦਾਰ ਵਿਜ਼ੂਅਲ ਦੇ ਨਾਲ ਇਕ ਮੇਗਾ ਐਕਸ਼ਨ ਐਡਵੈਂਚਰ ਹੈ। ਪਹਿਲੀ ਵਾਰ ਭਾਰਤੀ ਸਿਨੇਮਾ ਦੇ ਦੋ ਵੱਡੇ ਦਿਗੱਜ ਅਭਿਨੇਤਾ ਅਮਿਤਾਭ ਬੱਚਨ ਅਤੇ ਆਮਿਰ ਖਾਨ ਦੀ ਬੇਮਿਸਾਲ ਕਾਸਟਿੰਗ ਫਿਲਮ ਪ੍ਰੇਮੀਆਂ ਲਈ ਕਿਸੇ ਸੌਗਾਤ ਤੋਂ ਘੱਟ ਨਹੀਂ ਹੈ। ਇਸ ਫਿਲਮ 'ਚ ਕੈਟਰੀਨਾ ਕੈਫ ਅਤੇ ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੀਆਂ ਹਨ।


Tags: Aamir Khan Amitabh Bachchan Vijay Krishna Acharya Thugs of Hindostan Box Office Bollywood Actor

About The Author

Kapil Kumar

Kapil Kumar is content editor at Punjab Kesari