FacebookTwitterg+Mail

'ਠਗਸ ਆਫ ਹਿੰਦੋਸਤਾਨ' ਦੀ ਆਲੋਚਨਾ 'ਤੇ ਭੜਕੇ ਸੁਨੀਲ ਸ਼ੈੱਟੀ

thugs of hindostan
11 November, 2018 03:01:38 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਨੇ 'ਠਗਸ ਆਫ ਹਿੰਦੋਸਤਾਨ' ਦੇ ਨਿਰਮਾਤਾਵਾਂ ਦਾ ਸਮਰਥਨ ਕੀਤਾ ਹੈ। ਸ਼ੈੱਟੀ ਨੇ ਕਿਹਾ ਕਿ ਅੱਜ ਕੱਲ੍ਹ ਹਰ ਕੋਈ ਖੁਦ ਨੂੰ ਫਿਲਮ ਸਮੀਖਿਅਕ ਸਮਝਦਾ ਹੈ। ਫਿਲਮ 'ਠਗਸ ਆਫ ਹਿੰਦੋਸਤਾਨ' ਦੇ ਨਿਰਮਾਤਾਵਾਂ ਤੇ ਨਿਰਦੇਸ਼ਕ ਨੂੰ ਖਰਾਬ ਕਹਾਣੀ ਲਈ ਪ੍ਰਸ਼ੰਸਕਾਂ ਵਲੋਂ ਕਾਫੀ ਆਲੋਚਨਾ ਸਹਿਣੀ ਪੈ ਰਹੀ ਹੈ। ਉੱਥੇ ਹੀ ਸੁਨੀਲ ਸ਼ੈੱਟੀ ਨੇ ਮੀਡੀਆ ਨਾਲ ਗੱਲਬਾਤ ਰਾਹੀਂ ਫਿਲਮ ਨੂੰ ਮਿਲ ਰਹੀਆਂ ਆਲੋਚਨਾਵਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ''ਮੈਨੂੰ ਲੱਗ ਰਿਹਾ ਹੈ ਕਿ ਇਹ ਅਸਲ 'ਚ ਮੰਦਭਾਗਾ ਹੈ ਕਿ ਫਿਲਮ ਨੂੰ ਆਲੋਚਨਾਵਾਂ ਮਿਲ ਰਹੀਆਂ ਹਨ ਕਿਉਂਕਿ ਮੇਰੇ ਅਜਿਹੇ ਬਹੁਤ ਦੋਸਤ ਹਨ ਜਿਨ੍ਹਾਂ 'ਠਗਸ ਆਫ ਹਿੰਦੋਸਤਾਨ' ਦੇਖੀ ਤੇ ਉਨ੍ਹਾਂ ਨੂੰ ਪਸੰਦ ਵੀ ਆਈ''।

ਉਨ੍ਹਾਂ ਅੱਗੇ ਕਿਹਾ, ''ਕਈ ਵਾਰ ਅਸੀਂ ਇਕ ਫਿਲਮ ਤੋਂ ਜ਼ਿਆਦਾ ਉਮੀਦ ਕਰਦੇ ਹਾਂ ਅਤੇ ਅੱਜ ਕੱਲ੍ਹ ਹਰ ਕੋਈ ਖੁਦ ਨੂੰ ਫਿਲਮ ਸਮੀਖਿਅਕ ਸਮਝਦਾ ਹੈ। ਮੈਨੂੰ ਲਗਦਾ ਹੈ ਕਿ ਉਹ ਮਨੋਰੰਜਨ ਬਾਰੇ ਸਭ ਕੁਝ ਜਾਣਦੇ ਹਨ। ਸਾਨੂੰ ਹਰੇਕ ਫਿਲਮ ਨੂੰ ਇਕ ਸਹੀ ਰਿਲੀਜ਼ ਦਾ ਮੌਕਾ ਦੇਣਾ ਚਾਹੀਦਾ ਅਤੇ ਉਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਆਪਣੀ ਰਾਏ ਦੇਣੀ ਚਾਹੀਦੀ ਹੈ। ਸਾਨੂੰ ਇੰਨੀ ਆਲੋਚਨਾ ਨਹੀਂ ਕਰਨੀ ਚਾਹੀਦੀ ਕਿ ਫਿਲਮ ਨੂੰ ਥੀਏਟਰ ਤੋਂ ਹਟਾ ਲਿਆ ਜਾਵੇ''।

ਦੱਸਣਯੋਗ ਹੈ ਕਿ ਫਿਲਮ ਕ੍ਰਿਟਿਕਸ ਦੀਆਂ ਆਲੋਚਨਾਵਾਂ ਅਤੇ ਖਰਾਬ ਰੀਵਿਊ ਦੇ ਬਾਵਜੂਦ 'ਠਗਸ ਆਫ ਹਿੰਦੋਸਤਾਨ' ਬਾਕਸ ਆਫਿਸ 'ਤੇ 2 ਦਿਨਾਂ 'ਚ 81.50 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ। ਉੱਥੇ ਹੀ ਆਪਣੀ ਇਸ ਸ਼ਾਨਦਾਰ ਓਪਨਿੰਗ ਨਾਲ ਸਭ ਤੋਂ ਕਮਾਈ ਕਰਨ ਵਾਲੀ ਫਿਲਮ ਬਣ ਚੁੱਕੀ ਹੈ।


Tags: Sunil Shetty Thugs of Hindostan Review Aamir Khan Analyst Bollywood Actor

Edited By

Kapil Kumar

Kapil Kumar is News Editor at Jagbani.