FacebookTwitterg+Mail

Box Office : 5ਵੇਂ ਦਿਨ ਘਟੀ 'ਠਗਸ...' ਦੀ ਰਫਤਾਰ, ਜਾਣੋ ਕਲੈਕਸ਼ਨ

thugs of hindostan
13 November, 2018 07:05:27 PM

ਮੁੰਬਈ (ਬਿਊਰੋ)— ਆਮਿਰ ਖਾਨ ਅਤੇ ਅਮਿਤਾਭ ਬੱਚਨ ਸਟਾਰਰ ਫਿਲਮ 'ਠਗਸ ਆਫ ਹਿੰਦੋਸਤਾਨ' ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਏ 5 ਦਿਨ ਬੀਤ ਚੁੱਕੇ ਹਨ। ਫਿਲਮ ਨੇ ਪਹਿਲੇ ਦਿਨ ਜ਼ਬਰਦਸਤ ਓਪਨਿੰਗ ਨਾਲ ਕਈ ਰਿਕਾਰਡ ਬਣਾਏ ਸਨ ਪਰ ਵੀਕੈਂਡ 'ਚ ਫਿਲਮ ਉਮੀਦਾਂ 'ਤੇ ਖਰੀ ਨਹੀਂ ਉਤਰੀ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਵੀਰਵਾਰ 50.75 ਕਰੋੜ, ਦੂਜੇ ਦਿਨ ਸ਼ੁੱਕਰਵਾਰ 28.25 ਕਰੋੜ, ਤੀਜੇ ਦਿਨ ਸ਼ਨੀਵਾਰ 22.75 ਕਰੋੜ, ਚੌਥੇ ਦਿਨ ਐਤਵਾਰ 17.25 ਕਰੋੜ ਅਤੇ 5ਵੇਂ ਦਿਨ 5.50 ਕਰੋੜ ਦੀ ਕਮਾਈ ਕੀਤੀ। ਉੱਥੇ ਹੀ ਇਸ ਫਿਲਮ ਨੇ ਤਾਮਿਲ ਤੇ ਤੇਲਗੂ 'ਚ ਹੁਣ ਤੱਕ 4.50 ਕਰੋੜ ਕਮਾਏ ਸਨ। ਫਿਲਮ ਨੇ ਕੁੱਲ ਮਿਲਾ ਕੇ 5 ਦਿਨਾਂ 'ਚ 129 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਦੱਸਣਯੋਗ ਹੈ ਕਿ ਵਿਜੈ ਕ੍ਰਿਸ਼ਣਾ ਅਚਾਰਿਆ ਨਿਰਦੇਸ਼ਤ ਇਸ ਫਿਲਮ 'ਚ ਅਮਿਤਾਭ ਬੱਚਨ, ਆਮਿਰ ਖਾਨ, ਕੈਟਰੀਨਾ ਕੈਫ ਅਤੇ ਫਾਤਿਮਾ ਸਨਾ ਸ਼ੇਖ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਉੱਥੇ ਹੀ ਯਸ਼ ਰਾਜ ਫਿਲਮਸ ਦੇ ਬੈਨਰ ਹੇਠ ਫਿਲਮ ਦਾ ਨਿਰਮਾਣ ਕੀਤਾ ਗਿਆ। ਇਸ ਫਿਲਮ ਨੂੰ ਰਿਲੀਜ਼ਿੰਗ ਲਈ ਦੇਸ਼ 'ਚ 5,000 ਅਤੇ ਓਵਰਸੀਜ਼ 'ਚ 2,000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Aamir Khan Amitabh Bachchan Vijay Krishna Acharya Thugs of Hindostan Box Office Bollywood Actor

About The Author

Kapil Kumar

Kapil Kumar is content editor at Punjab Kesari