FacebookTwitterg+Mail

ਵੱਡੀ ਸਕ੍ਰੀਨ ਦੇ ਤਜਰਬੇ ਲਈ ਥੀਏਟਰ ਅੰਦਰ ਕੀਤਾ ਜਾ ਰਿਹੈ 'ਠੱਗਸ ਆਫ ਹਿੰਦੁਸਤਾਨ' ਨੂੰ ਐਡਿਟ

thugs of hindostan aamir khan
18 August, 2018 08:56:16 AM

ਮੁੰਬਈ(ਬਿਊਰੋ)— ਯਸ਼ਰਾਜ ਫਿਲਮਸ 'ਠੱਗਸ ਆਫ ਹਿੰਦੁਸਤਾਨ' ਨਾਲ ਇਕ ਅਜਿਹੀ ਫਿਲਮ ਪੇਸ਼ ਕਰਨ ਲਈ ਤਿਆਰ ਹੈ, ਜਿਸ ਨੂੰ ਅੱਜ ਤਕ ਭਾਰਤ ਵਿਚ ਕਦੇ ਨਹੀਂ ਦੇਖਿਆ ਗਿਆ ਹੈ। ਫਿਲਮ ਵਿਚ ਅਦਭੁੱਤ ਦ੍ਰਿਸ਼ ਅਤੇ ਸਿਨੇਮਾਈ ਤਜਰਬਾ ਭਾਰਤ ਦੀ ਛਾਤੀ ਨੂੰ ਮਾਣ ਨਾਲ ਚੌੜਾ ਕਰ ਦੇਵੇਗਾ। ਇਸ ਫਿਲਮ ਦੇ ਨਾਲ ਹਿੰਦੀ ਸਿਨੇਮਾ ਦੀਆਂ ਦੋ ਮਹਾਨ ਹਸਤੀਆਂ ਆਮਿਰ ਖਾਨ ਅਤੇ ਅਮਿਤਾਭ ਬੱਚਨ ਪਹਿਲੀ ਵਾਰ ਇਕੱਠੇ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਇਸ ਦੀਵਾਲੀ 'ਤੇ ਫਿਲਮ ਦੀ ਰਿਲੀਜ਼ ਦੇ ਨਾਲ ਦਰਸ਼ਕਾਂ ਨੂੰ ਇਕ ਯਾਦਗਾਰੀ ਤਜਰਬਾ ਦੇਣ ਲਈ ਯਸ਼ਰਾਜ ਫਿਲਮਸ ਨੇ ਆਪਣੇ ਐਡੀਟਿੰਗ ਦੇ ਨਿਯਮਾਂ ਵਿਚ ਫੇਰਬਦਲ ਕਰਦਿਆਂ 'ਠੱਗਸ ਆਫ ਹਿੰਦੁਸਤਾਨ' ਨੂੰ ਪ੍ਰੀਵਿਊ ਥੀਏਟਰ ਵਿਚ ਐਡਿਟ ਕੀਤਾ ਜਾ ਰਿਹਾ ਹੈ। ਯਸ਼ਰਾਜ ਫਿਲਮਸ ਵਲੋਂ ਚੁੱਕਿਆ ਗਿਆ ਇਹ ਇਕ ਲਾਜੀਕਲ ਕਦਮ ਹੈ।
ਠੱਗਸ ਆਫ ਹਿੰਦੁਸਤਾਨ ਇਸ ਸਾਲ ਦੀ ਸਭ ਤੋਂ ਪ੍ਰਭਾਵਸ਼ਾਲੀ ਰਿਲੀਜ਼ ਵਿਚ ਇਕ ਹੈ ਅਤੇ ਇਸ ਦੇ ਨਾਲ ਹੀ ਇਸ ਨੂੰ ਬਾਲੀਵੁੱਡ ਵਲੋਂ ਨਿਰਮਿਤ ਹੁਣ ਤਕ ਦੀ ਸਭ ਤੋਂ ਵੱਡੀ ਫਿਲਮ ਮੰਨਿਆ ਜਾ ਰਿਹਾ ਹੈ। ਨਿਰਦੇਸ਼ਕ ਵਿਜੇ ਕ੍ਰਿਸ਼ਨ ਆਚਾਰੀਆ ਨੇ ਕਹਾਣੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਸੱਚ ਹੈ ਕਿ ਅਸੀਂ ਫਿਲਮ ਐਡੀਟਿੰਗ ਦੇ ਮੈਕੇਨਿਕਸ ਨੂੰ ਬਦਲ ਦਿੱਤਾ ਹੈ ਅਤੇ ਪ੍ਰੀਵਿਊ ਥੀਏਟਰ ਵਿਚ ਇਸ ਦੀ ਐਡੀਟਿੰਗ 'ਤੇ ਕੰਮ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਇਕ ਅਜਿਹੀ ਫਿਲਮ ਐਡਿਟ ਕਰ ਰਹੇ ਹਾਂ, ਜਿਸ ਦੇ ਰਾਹੀਂ ਅਸੀਂ ਦਰਸ਼ਕਾਂ ਨੂੰ ਸ਼ਾਨਦਾਰ ਅਤੇ ਇਕ ਵਿਸ਼ਾਲ ਦ੍ਰਿਸ਼ ਦਾ ਤਜਰਬਾ ਦੇ ਸਕੀਏ।


Tags: Thugs of HindostanAamir KhanAmitabh BachchanVijay Krishna AcharyaAditya ChopraFatima Sana ShaikhKatrina Kaif

Edited By

Sunita

Sunita is News Editor at Jagbani.