FacebookTwitterg+Mail

Video : ਮਿਲੋ 'ਠਗਸ ਆਫ ਹਿੰਦੁਸਤਾਨ' ਦੀ 'ਸੁਰੈਆ' ਨਾਲ, ਜਿਸ ਦਾ ਅੰਦਾਜ਼ ਕਰੇਗਾ ਤੁਹਾਨੂੰ ਕਾਇਲ

thugs of hindostan new poster
21 September, 2018 02:36:15 PM

ਮੁੰਬਈ (ਬਿਊੁਰੋ)— ਯਸ਼ਰਾਜ ਫਿਲਮਸ ਦੀ 'ਠਗਸ ਆਫ ਹਿੰਦੁਸਤਾਨ' ਇਸ ਦੀਵਾਲੀ ਮੌਕੇ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਸਭ ਤੋਂ ਵੱਡੀ ਫਿਲਮ ਹੈ। ਇਹ ਅਦਭੁੱਤ ਵਿਜ਼ੁਅਲ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ, ਜਿਸ 'ਚ ਕਦੇ ਨਾ ਦੇਖੇ ਗਏ ਐਕਸ਼ਨਸ ਦਿਖਾਈ ਦੇਣਗੇ। 'ਠਗਸ ਆਫ ਹਿੰਦੁਸਤਾਨ' ਨਾਲ ਪਹਿਲੀ ਵਾਰ ਇਕੱਠੇ ਸਕ੍ਰੀਨ ਸ਼ੇਅਰ ਕਰ ਰਹੇ ਭਾਰਤੀ ਸਿਨੇਮਾ ਦੇ ਮਸ਼ਹੂਰ ਐਕਟਰ ਅਮਿਤਾਭ ਬੱਚਨ ਤੇ ਆਮਿਰ ਖਾਨ ਦੀ ਇਹ ਫਿਲਮ ਦੀਵਾਲੀ 'ਤੇ ਰਿਲੀਜ਼ ਹੋਵੇਗੀ। ਇਸ ਨੂੰ ਲੈ ਕੇ ਦਰਸ਼ਕਾਂ ਵਿਚਕਾਰ ਕਾਫੀ ਚਰਚਾ ਹੋ ਰਹੀ ਹੈ। ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਫਿਲਮ ਦੀ ਮਾਰਕੀਟਿੰਗ ਰਣਨੀਤੀ ਨੂੰ ਧਿਆਨ 'ਚ ਰੱਖਦੇ ਹੋਏ ਇਸ ਮੇਗਾ-ਐਕਸ਼ਨ ਫਿਲਮ 'ਚੋਂ ਹਰ ਰੋਜ਼ ਇਕ ਕਿਰਦਾਰ ਦਾ ਪੋਸਟਰ ਰਿਲੀਜ਼ ਕੀਤਾ ਜਾ ਰਿਹਾ ਹੈ। ਅੱਜ ਕੈਟਰੀਨਾ ਕੈਫ ਦੇ ਕਿਰਦਾਰ ਦਾ ਇਕ ਪੋਸਟਰ ਰਿਲੀਜ਼ ਹੋਇਆ ਹੈ, ਜਿਸ 'ਚ ਅਦਾਕਾਰਾ ਦੇਸੀ ਲੁੱਕ 'ਚ ਦਿਖਾਈ ਦੇ ਰਹੀ ਹੈ। 'ਠਗਸ ਆਫ ਹਿੰਦੁਸਤਾਨ' 'ਚ ਕੈਟਰੀਨਾ ਇਕ ਬੋਲਡ ਤੇ ਸੁੰਦਰ ਕਲਾਕਾਰ 'ਸੁਰੈਆ' ਦੀ ਭੂਮਿਕਾ 'ਚ ਨਜ਼ਰ ਆਵੇਗੀ। 'ਸੁਰੈਆ' ਬਿਟ੍ਰਿਸ਼ ਭਾਰਤ ਦੀ ਸਭ ਤੋਂ ਖੂਬਸੂਰਤ ਲੜਕੀ ਹੈ, ਜਿਸ ਦੇ ਪਿਆਰ 'ਚ ਹਰ ਮਰਦ ਹਾਰ ਜਾਂਦਾ ਹੈ। ਉਹ ਦੇਸ਼ ਦੀ ਸਭ ਤੋਂ ਵਧੀਆ ਡਾਂਸਰ ਹੈ, ਜਿਸ ਨੂੰ ਲੋਕ ਦੇਖਣਾ ਚਾਹੁੰਦੇ ਹਨ।

Punjabi Bollywood Tadka

ਅਦਾਕਾਰ ਆਮਿਰ ਖਾਨ ਨੇ ਕੈਟਰੀਨਾ ਕੈਫ ਦੀ ਤਾਰੀਫ ਕਰਦੇ ਹੋਏ ਟਵਿਟਰ 'ਤੇ ਲਿਖਿਆ, ''ਸੁਰੈਆ ਜਾਨ... ਸਭ ਤੋਂ ਖੂਬਸੂਰਤ ਠਗ! 'ਧੂਮ 3' ਦੇ ਸਮੇਂ ਤੋਂ ਮੇਰਾ ਦਿਲ ਇਨ੍ਹਾਂ 'ਤੇ ਆਇਆ ਹੈ ਪਰ ਕਹਿਣ ਦੀ ਕਦੇ ਹਿੰਮਤ ਨਹੀਂ ਹੋਈ। ਕੋਈ ਜੇਕਰ ਇਨ੍ਹਾਂ ਨੂੰ ਇਹ ਦੱਸ ਦੇਵੇ ਤਾਂ ਬਹੁਤ ਮਿਹਰਬਾਨੀ ਹੋਵੇਗੀ।


Tags: Thugs Of HindostanKatrina KaifPoster Aamir KhanAmitabh Bachchan Fatima Sana Shaikh

Edited By

Chanda Verma

Chanda Verma is News Editor at Jagbani.