FacebookTwitterg+Mail

ਟਾਈਗਰ ਸ਼ਰਾਫ ਇਕ ਵਾਰ ਫਿਰ ਹੋਵੇਗਾ 'ਬਾਗੀ'

tiger shroff
19 December, 2018 01:57:16 PM

ਮੁੰਬਈ(ਬਿਊਰੋ)— ਨਿਰਮਾਤਾ ਸਾਜ਼ਿਦ ਨਾਡਿਆਡਵਾਲਾ 'ਬਾਗੀ' ਦੇ ਨਾਲ ਇਕ ਵਾਰ ਫਿਰ ਮੈਦਾਨ ਵਿਚ ਉੱਤਰਨ ਲਈ ਤਿਆਰ ਹੋ ਗਏ ਹਨ। ਫਿਲਮ ਦੇ ਪਹਿਲੇ ਦੋ ਭਾਗਾਂ ਦੀ ਸਫ਼ਲਤਾ ਤੋਂ ਬਾਅਦ ਹੁਣ ਨਿਰਮਾਤਾਵਾਂ ਨੇ 'ਬਾਗੀ 3' ਦੀ ਘੋਸ਼ਣਾ ਕਰ ਦਿੱਤੀ ਹੈ। ਇਸ ਸਾਲ ਰਿਲੀਜ਼ ਹੋਈ 'ਬਾਗੀ 2' 'ਚ ਟਾਈਗਰ ਸ਼ਰਾਫ ਅਤੇ ਦਿਸ਼ਾ ਪਟਾਨੀ ਨੂੰ ਦਰਸ਼ਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ ਸੀ ਅਤੇ ਇਹ ਇਸ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮਾਂ 'ਚੋਂ ਇਕ ਸੀ। ਅਜਿਹੀ ਹਾਲਤ 'ਚ ਹੁਣ ਹਰ ਕਿਸੇ ਦੀਆਂ ਨਜ਼ਰਾਂ ਫ਼ਿਲਮ ਦੇ ਤੀਜੇ ਭਾਗ 'ਤੇ ਟਿੱਕੀਆਂ ਹਨ।Punjabi Bollywood Tadka
ਫ਼ਿਲਮ ਦੇ ਨਿਰਮਾਤਾਵਾਂ ਨੇ 'ਬਾਗੀ 3' ਦੇ ਪੋਸਟਰ ਨਾਲ ਸ਼ੁਰੂਆਤ ਦੀ ਘੋਸ਼ਣਾ ਕਰ ਦਿੱਤੀ ਹੈ ਅਤੇ ਨਾਲ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। ਅਹਿਮਦ ਖਾਨ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ 'ਚ ਐਕਸ਼ਨ ਨਾਲ ਭਰਪੂਰ ਹੋਵੇਗੀ। ਇਸ ਦੇ ਨਾਲ ਹੀ, ਟਾਈਗਰ ਵੱਖਰੀ ਲੁੱਕ 'ਚ ਨਜ਼ਰ ਆਉਣਗੇ। ਟਾਈਗਰ ਸ਼ਰਾਫ ਦੀ 'ਬਾਗੀ 3' 6 ਮਾਰਚ , 2020 'ਚ ਰਿਲੀਜ਼ ਹੋਵੇਗੀ।


Tags: Tiger ShroffBaaghi 3Baaghi 2Sajid Nadiadwala

About The Author

manju bala

manju bala is content editor at Punjab Kesari